ਆਈ ਤਾਜਾ ਵੱਡੀ ਖਬਰ
ਬਰਸਾਤ ਦਾ ਮੌਸਮ ਜਿਥੇ ਇੱਕ ਪਾਸੇ ਕਈ ਲੋਕਾਂ ਦੇ ਲਈ ਖੁਸ਼ੀਆਂ ਲੈ ਕੇ ਆਇਆ ਹੈ । ਗਰਮੀ ਤੋਂ ਕੁਝ ਲੋਕਾਂ ਨੂੰ ਰਾਹਤ ਮਿਲੀ ਹੈ । ਪਰ ਕਈ ਥਾਵਾਂ ਤੇ ਇਸ ਮੀਂਹ ਆਫ਼ਤ ਬਣਦਾ ਜਾ ਰਿਹਾ ਹੈ । ਭਾਰੀ ਮੀਂਹ ਦੇ ਕਾਰਨ ਤਬਾਹੀ ਮਚੀ ਹੋਈ ਹੈ । ਕਈ ਲੋਕਾਂ ਦੀ ਜਾਨ ਇਹ ਪੈ ਰਿਹਾ ਮੀਂਹ ਲੈ ਰਿਹਾ ਹੈ । ਕੁਦਰਤ ਦਾ ਕਹਿਰ ਆਮ ਜਨ-ਜੀਵਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਹੈ । ਓਥੇ ਹੀ ਮਣੀਕਰਨ ਦੇ ਬ੍ਰਹਮਾ ਗੰਗਾ ਨਾਲੇ ‘ਚ ਬੁੱਧਵਾਰ ਨੂੰ ਬੱਦਲ ਫਟਣ ਨਾਲ ਹੋਈ ਤਬਾਹੀ ਦੇ ਵਿੱਚ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹੈ ਜੋ ਦਿਲ ਨੂੰ ਪੀਸੀਜ ਕੇ ਰੱਖ ਦੇਣ ਵਾਲੀਆ ਹੈ । ਪਰਿਵਾਰ ਦੇ ਸਾਹਮਣੇ ਓਹਨਾ ਦੇ ਜੀਅ ਪਾਣੀ ਦੇ ਵਹਾਅ ਵਿੱਚ ਰੁੜ ਗਏ । ਇੱਕ ਅਜਿਹਾ ਹੀ ਦਿਲ ਨੂੰ ਝਿੰਜੋੜ ਕੇ ਰੱਖ ਦੇਣਾ ਵਾਲਾ ਮਾਮਲਾ ਸਾਹਮਣੇ ਆਇਆ ।
ਜਿਥੇ ਮਣੀਕਰਨ ਦੇ ਬ੍ਰਹਮਾ ਗੰਗਾ ਨਾਲੇ ‘ਚ ਬੁੱਧਵਾਰ ਨੂੰ ਬੱਦਲ ਫਟਣ ਨਾਲ ਆਏ ਹੜ੍ਹ ਨੇ ਇਕ ਹੱਸਦੇ-ਖੇਡਦੇ ਪਰਿਵਾਰ ਨੂੰ ਉਜਾੜ ਦਿੱਤਾ। ਮਣੀਕਰਨ ਘਾਟੀ ਦੇ ਬ੍ਰਹਮਾ ਗੰਗਾ ਨਾਲੇ ‘ਚ ਦਾਦੇ ਦੇ ਸਾਹਮਣੇ ਉਹਨਾਂ ਦਾ ਪੋਤਾ ਅਤੇ ਨੂੰਹ ਰੁੜ੍ਹ ਗਏ। ਹੜ੍ਹ ਦੀ ਲਪੇਟ ‘ਚ ਆਏ ਬ੍ਰਹਮਾ ਗੰਗਾ ਵਾਸੀ 25 ਸਾਲਾ ਪੂਜਾ ਅਤੇ ਉਸ ਦਾ ਚਾਰ ਸਾਲਾ ਪੁੱਤ ਮੌਤ ਦੇ ਮੂੰਹ ‘ਚ ਚਲੇ ਗਏ। ਬੱਦਣ ਫਟਣ ਤੋਂ ਬਾਅਦ ਜਦੋਂ ਪਾਣੀ ਮਕਾਨ ਵੱਲ ਆਇਆ ਤਾਂ ਸੁਰੱਖਿਅਤ ਸਥਾਨ ‘ਤੇ ਜਾਣ ਲਈ ਪੂਜਾ ਨੇ ਆਪਣੀ ਪਿੱਠ ‘ਤੇ 4 ਸਾਲਾ ਪੁੱਤ ਨੂੰ ਬੰਨ੍ਹ ਲਿਆ ਸੀ। ਇਸ ਵਿਚ ਪਿੱਛਿਓਂ ਪਾਣੀ ‘ਚ ਰੁੜ੍ਹਦਾ ਹੋਇਆ ਇਕ ਲੱਕੜ ਦਾ ਠੇਲਾ ਆਇਆ ਅਤੇ ਇਸ ਕਾਰਨ ਉਹ ਡਿੱਗ ਗਈ।
ਇਸ ਦੌਰਾਨ ਉਸ ਦੇ ਸਹੁਰੇ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ। ਹਿਮਾਚਲ ਪ੍ਰਦੇਸ਼ ‘ਚ ਮੌਸਮ ਦੇ ਕਹਿਰ ਨੇ ਥੋੜ੍ਹੇ ਸਮੇਂ ਅੰਦਰ ਕੁੱਲੂ ਤੋਂ ਲੈ ਕੇ ਲਾਹੌਲ-ਸਪੀਤੀ ਤੱਕ ਜੰਮ ਕੇ ਤਬਾਹੀ ਕੀਤੀ। ਇਸ ਹਾਦਸੇ ‘ਚ 14 ਲੋਕਾਂ ਦੀ ਮੌਤ ਹੋ ਗਈ । ਸਵੇਰੇ ਕਰੀਬ 6 ਵਜੇ ਆਏ ਹੜ੍ਹ ਸਮੇਂ ਬ੍ਰਹਮਾ ਗੰਗਾ ਹਾਈਡ੍ਰੋ ਪ੍ਰਾਜੈਕਟ ‘ਚ ਤਾਇਨਾਤ ਤਕਨੀਸ਼ੀਅਨ ਅਮਿਤ ਨੇ ਸੀਟੀਆਂ ਵਜਾ ਕੇ ਸੌਂ ਰਹੇ ਲੋਕਾਂ ਨੂੰ ਅਲਰਟ ਕੀਤਾ। ਇਸ ਨਾਲ ਕਈ ਲੋਕਾਂ ਦੀ ਜਾਨ ਬਚ ਗਈ। ਅਮਿਤ ਦੀ ਡਿਊਟੀ ਸਵੇਰੇ 7 ਵਜੇ ਤੱਕ ਸੀ।
ਬਜ਼ੁਰਗ ਦਾਦਾ ਰੋਸ਼ਨ ਲਾਲ ਦੇ ਸਾਹਮਣੇ 4 ਸਾਲ ਦਾ ਪੋਤਾ ਨਿਕੁੰਜ ਅਤੇ ਉਨ੍ਹਾਂ ਦੀ ਨੂੰਹ ਹੜ੍ਹ ਦੇ ਪਾਣੀ ‘ਚ ਰੁੜ੍ਹ ਗਏ। ਦਾਦੇ ਨੇ ਨੂੰਹ ਅਤੇ ਪੋਤੇ ਨੂੰ ਬਚਾਉਣ ਲਈ ਹੱਥ ਵੀ ਦਿੱਤਾ ਸੀ ਪਰ ਹੱਥ ਫੜਨ ਤੋਂ ਪਹਿਲਾਂ ਨੂੰਹ ਅਤੇ ਪੋਤਾ ਤੇਜ਼ ਵਹਾਅ ‘ਚ ਰੁੜ੍ਹ ਗਏ। ਹਾਲਾਂਕਿ ਨਾਲੇ ਦੇ ਭਿਆਨਕ ਰੂਪ ਨੂੰ ਦੇਖ ਕੇ ਕੁਝ ਲੋਕ ਸੁਰੱਖਿਅਤ ਸਥਾਨਾਂ ਵੱਲ ਦੌੜੇ ਪਰ ਚਾਰ ਲੋਕ ਇਸ ਹਾਦਸੇ ਦਾ ਸ਼ਿਕਾਰ ਬਣ ਗਏ। ਦੱਸਦਿਆ ਕਿ ਇਸ ਕੁਦਰਤ ਦੀ ਆਫ਼ਤ ਨੇ ਇਥੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੈ ਜਿਸਦੇ ਚਲਦੇ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।
Previous Postਹੁਣੇ ਹੁਣੇ ਪੰਜਾਬ ਦੇ ਕਾਂਗਰਸੀ ਆਗੂ ਬਾਜਵਾ ਬਾਰੇ ਆਈ ਇਹ ਮਾੜੀ ਖਬਰ ਛਾਈ ਸੋਗ ਦੀ ਲਹਿਰ
Next Postਬੇਅੰਤ ਕੌਰ ਅਤੇ ਲਵਪ੍ਰੀਤ ਮਾਮਲੇ ਤੋਂ ਬਾਅਦ ਹੁਣ ਇਸ ਕੁੜੀ ਨੇ ਕੀਤੀ ਪਤੀ ਨੂੰ ਕਨੇਡਾ ਸਦਨ ਤੋਂ ਨਾਂਹ, ਪਰ ਹੋ ਗਈ ਇਹ ਕਾਰਵਾਈ