ਆਈ ਤਾਜਾ ਵੱਡੀ ਖਬਰ
ਬੀਤੇ ਕੁਝ ਦਿਨਾਂ ਤੋਂ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ । ਜਿਥੇ ਪੈ ਰਹੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ।ਲੋਕਾਂ ਦੇ ਲੂਹ ਵਾਲੀ ਪੈ ਰਹੀ ਗਰਮੀ ਦੇ ਮੌਸਮ ਤੋਂ ਕੁਝ ਸਕੂਨ ਦਾ ਸਾਹ ਲਿਆ ਹੈ । ਲੰਬੇ ਸਮੇਂ ਤੋਂ ਦੇਸ਼ ਵਾਸੀ ਬਾਰਿਸ਼ ਦਾ ਇੰਤੇਜ਼ਾਰ ਕਰ ਰਹੇ ਸਨ । ਹੁਣ ਜਦੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਤਾਂ ਜਿਥੇ ਲੋਕ ਖੁਸ਼ ਹਨ ਓਥੇ ਹੀ ਪੈ ਰਹੀ ਲਗਾਤਾਰ ਤੇਜ਼ ਬਾਰਿਸ਼ ਦੇ ਕਾਰਨ ਕਿਸਾਨਾਂ ਨੇ ਵੀ ਸਕੂਨ ਦਾ ਸਾਹ ਲਿਆ ਹੈ । ਕਿਉਂਕਿ ਜਿਸ ਤਰਾਂ ਸਭ ਨੂੰ ਹੀ ਪਤਾ ਹੈ ਕਿ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾਂ ਹੈ । ਝੋਨੇ ਦੀ ਫ਼ਸਲ ਦੇ ਲਈ ਪਾਣੀ ਦੀ ਵੱਧ ਜ਼ਰੂਰਤ ਹੈ । ਹੁਣ ਪੈ ਰਹੀ ਬਾਰਿਸ਼ ਨੇ ਕਿਸਾਨਾਂ ਨੂੰ ਕਾਫ਼ੀ ਰਾਹਤ ਦਿੱਤੀ ਹੈ ਕਿਉਂਕਿ ਹੁਣ ਕਿਸਾਨ ਆਪਣੀ ਫ਼ਸਲ ਨੂੰ ਆਸਾਨੀ ਦੇ ਨਾਲ ਬਿਨ੍ਹਾਂ ਕਿਸੇ ਰੁਕਾਵਟ ਦੇ ਲੱਗਾ ਸਕਦਾ ਹੈ ।
ਪਰ ਦੂਜੇ ਪਾਸੇ ਕਈ ਲੋਕਾਂ ਨੂੰ ਕੰਮ ਕਾਰ ਕਰਨ ਦੇ ਵਿੱਚ ਪੈ ਰਹੀ ਬਾਰਿਸ਼ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਓਥੇ ਹੀ ਕਈ ਥਾਵਾਂ ਤੇ ਭਾਰੀ ਮੀਂਹ ਨੇ ਤਬਾਹੀ ਵੀ ਮਚਾਈ ਹੈ । ਕਈ ਤਰਾਂ ਦਾ ਜਾਣੀ ਅਤੇ ਮਾਲੀ ਨੁਕਸਾਨ ਵੀ ਹੋਇਆ ਹੈ ਭਾਰੀ ਬਰਸਾਤ ਦੇ ਕਾਰਨ । ਜਿਸਦੇ ਚਲਦੇ ਹੁਣ ਭਾਰੀ ਬਰਸਾਤ ਦੇ ਕਾਰਨ ਲੋਕਾਂ ਦੇ ਵਿੱਚ ਕਾਫ਼ੀ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ । ਲੰਘੇ ਦਿਨ ਤੋਂ ਹਿਮਾਚਲ ਅਤੇ ਪੰਜਾਬ ਵਿਚ ਪੈ ਰਹੀ ਬਰਸਾਤ ਕਾਰਨ ਪਟਿਆਲਾ ਜ਼ਿਲ੍ਹੇ ਵਿਚ ਵਗਦੀਆਂ ਬਰਸਾਤੀ ਨਦੀਆਂ ਘੱਗਰ, ਮੀਰਾਂਪੁਰ ਚੋਅ, ਟਾਂਗਰੀ ਤੇ ਪਟਿਆਲਾ ਨਦੀ ਵਿਚ ਪਾਣੀ ਉਛਾਲੇ ਮਾਰਨ ਲੱਗਾ ਹੈ।
ਜਿਸਦੇ ਚੱਲਦੇ ਆਲੇ ਦੁਆਲੇ ਦੇ ਲੋਕਾਂ ਨੂੰ ਡਰ ਹੈ ਕਿ ਇਹ ਬਰਸਾਤ ਦੇ ਪਾਣੀ ਦੇ ਕਾਰਨ ਨਦੀਆਂ ਦਾ ਵਹਾਅ ਨਾ ਤੇਜ਼ ਹੋ ਜਾਵੇ ਕਿਉਂਕਿ ਜੇਕਰ ਅਜਿਹਾ ਹੋਇਆ ਤਾਂ ਇਸਦੇ ਨਾਲ ਕਾਫ਼ੀ ਤਬਾਹੀ ਹੋ ਸਕਦੀ ਹੈ । ਇਸੇ ਦੇ ਚੱਲਦੇ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਅਮਿਤ ਕੁਮਾਰ ਅਤੇ ਐੱਸ.ਐੱਸ.ਪੀ. ਡਾ. ਸੰਦੀਪ ਗਰਗ ਨੇ ਅੱਜ ਸਵੇਰ ਤੋਂ ਹੀ ਅੱਜ ਜ਼ਿਲ੍ਹੇ ’ਚੋਂ ਲੰਘਦੀਆਂ ਨਦੀਆਂ ਦਾ ਜਾਇਜ਼ਾ ਲੈਣ ਲਈ ਲਾਛੜੂ ਖੁਰਦ, ਸਰਾਲਾ ਹੈਡ, ਮਾੜੂ, ਟਾਂਗਰੀ ਪੁਲ ਅਤੇ ਮੀਰਾਪੁਰ ਚੋਅ, ਪਟਿਆਲਾ ਨਦੀ ਵਿਖੇ ਗਏ।
ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ਦੂਧਨਸਾਧਾਂ ਅੰਕੁਰਜੀਤ ਸਿੰਘ, ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਮਨਦੀਪ ਸਿੰਘ ਬੈਂਸ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।ਓਥੇ ਹੀ ਲੋਕਾਂ ਵਿਚ ਵੱਧਦੀ ਦਹਿਸ਼ਤ ਕਾਰਨ ਅੱਜ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਐੱਸ.ਐੱਸ.ਪੀ. ਡਾ. ਸੰਦੀਪ ਗਰਗ ਨੇ ਇਨ੍ਹਾਂ ਸਮੁੱਚੀਆਂ ਨਦੀਆਂ ਦਾ ਜਾਇਜ਼ਾ ਲੈ ਕੇ ਆਖਿਆ ਕਿ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਤੇ ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ।
Previous Postਪੁਲਸ ਵਾਲੇ ਨੌਜਵਾਨ ਮੁੰਡੇ ਨੂੰ ਇਸ ਤਰਾਂ ਉਡੀਕ ਰਹੀ ਸੀ ਮੌਤ , ਇਲਾਕੇ ਚ ਛਾਈ ਸੋਗ ਦੀ ਲਹਿਰ
Next Postਆਖਰ ਏਨੇ ਲੰਬੇ ਸਮੇਂ ਬਾਅਦ ਪੰਜਾਬ ਲਈ ਆਈ ਇਹ ਵੱਡੀ ਚੰਗੀ ਖਬਰ