ਆਈ ਤਾਜਾ ਵੱਡੀ ਖਬਰ
ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ। ਕਰੋਨਾ ਦੇ ਚੱਲਦੇ ਹੋਏ ਪਹਿਲਾਂ ਹੀ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਕਿਉਂਕਿ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਬੰਦ ਹੋਣ ਕਾਰਨ ਕਈ ਲੋਕ ਬੇਰੋਜ਼ਗਾਰ ਹੋ ਚੁੱਕੇ ਹਨ ਅਤੇ ਜਿਨ੍ਹਾਂ ਲਈ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਅਜਿਹੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਆਰਥਿਕ ਮੰਦੀ ਦੇ ਚੱਲਦੇ ਹੋਏ ਕਈ ਪ੍ਰੋਜੈਕਟਾਂ ਨੂੰ ਸ਼ੁਰੂ ਕੀਤਾ ਗਿਆ ਸੀ ਲੇਕਿਨ ਆਰਥਿਕ ਤੰਗੀ ਦੇ ਚੱਲਦੇ ਹੋਏ ਅੱਧ ਵਿਚਕਾਰ ਹੀ ਰੁਕ ਜਾਂਦੇ ਹਨ।
ਅਜਿਹੇ ਲੋਕਾਂ ਦੀ ਸਰਕਾਰ ਵੱਲੋਂ ਵੀ ਅੱਗੇ ਆ ਕੇ ਮਦਦ ਕੀਤੀ ਜਾਂਦੀ ਹੈ ਤਾਂ ਜੋ ਸੂਬੇ ਵਿੱਚ ਆਰਥਿਕ ਪੱਧਰ ਨੂੰ ਉੱਚਾ ਕੀਤਾ ਜਾ ਸਕੇ। ਜਿਸ ਦੀ ਬਦੌਲਤ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਜਾਂਦਾ ਹੈ। ਹੁਣ ਪੰਜਾਬ ਵਿੱਚ 4 ਅਗਸਤ ਸਵੇਰੇ 9 ਵਜੇ ਤੋਂ ਲੈ ਕੇ 16 ਅਗਸਤ ਦੁਪਹਿਰ 1 ਵਜੇ ਤੱਕ ਇਸ ਕੰਮ ਲਈ ਐਲਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ 40 ਤੋਂ ਜ਼ਿਆਦਾ ਸਾਈਟਾਂ ਦੀ ਨਿਲਾਮੀ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਗਮਾਡਾ ਸਾਈਟਾਂ ਦੀ ਈ ਨਿਲਾਮੀ 4 ਅਗਸਤ ਤੋਂ 16 ਅਗਸਤ ਤੱਕ ਕੀਤੀ ਜਾਵੇਗੀ। ਚਾਹਵਾਨ ਉਮੀਦਵਾਰ ਇਸ ਸਬੰਧੀ ਜਾਣਕਾਰੀ ਲਈ ਜਾਰੀ ਕੀਤੀ ਗਈ www.puda.e-auctions.in ਇਸ ਵੈਬਸਾਈਟ ਤੋ ਜਾਣਕਾਰੀ ਲੈ ਸਕਦੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਹੈ ਕਿ 4 ਚੰਕ ਸਾਈਟਾਂ ਅਤੇ 1 ਗਰੁੱਪ ਦੀ ਵੀ ਨਿਲਾਮੀ ਹੋਵੇਗੀ। ਜਿਨ੍ਹਾਂ 31 ਵਪਾਰਕ ਸਾਈਟਾਂ,ਜਿਨ੍ਹਾਂ ਵਿੱਚ 5 ਐੱਸ. ਸੀ. ਓ./ਐਸ ਸੀ ਐਫ ਅਤੇ 26 ਬੂਥ ਸ਼ਾਮਲ ਹਨ। ਇਸੇ ਤਰ੍ਹਾਂ 4 ਆਈ. ਟੀ. ਉਦਯੋਗਿਕ ਪਲਾਂਟ ਅਤੇ ਚਾਰ ਸੰਸਥਾਗਤ ਸਾਈਟਾਂ ਦੀ ਨਿਲਾਮੀ ਹੋਵੇਗੀ।
ਜਿਨ੍ਹਾਂ ਵਿਚ ਇਕ ਨਰਸਿੰਗ ਹੋਮ ਇੱਕ ਸਕੂਲ ਸਾਈਟ ਅਤੇ ਦੋ ਹੋਰ ਵਿਦਿਅਕ ਅਦਾਰਿਆਂ ਦੀਆਂ ਸਾਈਟਾਂ ਸ਼ਾਮਲ ਹਨ। ਇਸ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੰਦੇ ਹੋਏ ਇੱਕ ਬੁਲਾਰੇ ਨੇ ਦੱਸਿਆ ਕਿ ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਵੱਲੋਂ ਐਸ ਏ ਐਸ ਨਗਰ ਵਿਚ ਵਪਾਰਕ ,ਉਪਯੋਗਿਕ ,ਸੰਸਥਾਗਤ ਅਤੇ ਗਰੁੱਪ ਹਾਊਸਿੰਗ ਸਾਈਟਾਂ ਦੀ ਇਹ ਨਿਲਾਮੀ ਕੀਤੀ ਜਾ ਰਹੀ ਹੈ।
Home ਤਾਜਾ ਖ਼ਬਰਾਂ ਪੰਜਾਬ ਚ 4 ਅਗਸਤ ਸਵੇਰੇ 9 ਵਜੇ ਤੋਂ ਲੈ ਕੇ 16 ਅਗਸਤ ਦੁਪਹਿਰ 1 ਵਜੇ ਤੱਕ ਇਸ ਕੰਮ ਲਈ ਹੋ ਗਿਆ ਇਹ ਐਲਾਨ
Previous PostCBSE ਸਕੂਲਾਂ ਲਈ ਹੁਣ ਆ ਗਈ ਇਹ ਵੱਡੀ ਖਬਰ – ਹੋ ਗਿਆ ਇਹ ਹੁਕਮ
Next Postਇਸ ਮਸ਼ਹੂਰ ਬੋਲੀਵੁਡ ਅਦਾਕਾਰ ਦੀ ਹਾਲਤ ਹੋ ਗਈ ਏਨੀ ਖਸਤਾ ਬੱਚਿਆਂ ਦੀ ਫੀਸ ਜਮਾ ਕਰਾਉਣ ਲਈ ਵੀ ਨਹੀ ਹਨ ਪੈਸੇ