ਆਈ ਤਾਜਾ ਵੱਡੀ ਖਬਰ
ਕਰੋਨਾ ਦੇ ਕਾਰਨ ਬਹੁਤ ਸਾਰੇ ਦੇਸ਼ ਪ੍ਰਭਾਵਤ ਹੋਏ ਹਨ। ਇਸ ਕਰੋਨਾ ਦਾ ਸਭ ਤੋਂ ਜਿਆਦਾ ਅਸਰ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਉਪਰ ਪਿਆ ਹੈ। ਜਿੱਥੇ ਕਰੋਨਾ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ ਵਧੇਰੇ ਹੈ। ਉਥੇ ਹੀ ਦੂਜੇ ਨੰਬਰ ਉੱਪਰ ਭਾਰਤ ਦਾ ਨਾਮ ਆਉਂਦਾ ਹੈ ਜਿੱਥੇ ਕਰੋਨਾ ਨਾਲ ਪੀੜਤ ਲੋਕਾਂ ਦੀ ਗਿਣਤੀ ਵਿੱਚ ਕਰੋਨਾ ਟੀਕਾਕਰਨ ਤੋਂ ਬਾਅਦ ਕਮੀ ਆਉਂਦੀ ਨਜ਼ਰ ਆ ਰਹੀ ਹੈ। ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਅਤੇ ਡੈਲਟਾ ਵੈਰੀਏਂਟ ਤੇ ਕੇਸਾਂ ਕਾਰਨ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਉਪਰ ਅਣਮਿਥੇ ਸਮੇਂ ਲਈ ਰੋਕ ਲਗਾ ਦਿੱਤੀ ਗਈ ਸੀ।
ਹੁਣ ਅਮਰੀਕਾ ਤੋਂ ਇੰਡੀਆ ਲਈ ਇੱਕ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਹੁਣ ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਦੀ ਯਾਤਰਾ ਸਲਾਹ ਵਿੱਚ ਤਬਦੀਲੀ ਕਰ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਹੈ ਜੇਕਰ ਕਰੋਨਾ ਕੇਸਾਂ ਦੀ ਰੋਕਥਾਮ ਨੂੰ ਦੇਖਦੇ ਹੋਏ ਭਾਰਤ ਨੂੰ ਪੱਧਰ 4 ਤੋਂ 3 ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਨਿਯਮ ਪਾਕਿਸਤਾਨ ਲਈ ਵੀ ਲਾਗੂ ਕੀਤਾ ਗਿਆ ਹੈ। ਕਰੋਨਾ ਦੀ ਸਥਿਤੀ ਦੇ ਮੱਦੇਨਜ਼ਰ ਪਾਕਿਸਤਾਨ ਲਈ ਪੱਧਰ 2 ਦੀ ਯਾਤਰਾ ਸਹਿਤ ਨੋਟਿਸ ਜਾਰੀ ਕੀਤਾ ਗਿਆ ਹੈ। ਕਰੋਨਾ ਕੇਸਾਂ ਦੇ ਕਾਰਨ ਪਾਕਿਸਤਾਨ ਨੂੰ ਲੈ ਕੇ ਸਾਵਧਾਨੀ ਵਧਾ ਦਿੱਤੀ ਗਈ ਸੀ ਕਿਉਂਕਿ ਕੁਝ ਇਲਾਕਿਆਂ ਵਿੱਚ ਖ਼ਤਰਾ ਵਧ ਗਿਆ ਸੀ। ਉਥੇ ਹੀ ਦੇਸ਼ ਵਿਚ ਅੱਤਵਾਦੀ ਸਥਿਤੀ ਨੂੰ ਦੇਖਦੇ ਹੋਏ ਵਿਦੇਸ਼ ਮੰਤਰਾਲੇ ਨੇ ਪੱਧਰ 3 ਦੀ ਸਲਾਹ ਬਰਕਰਾਰ ਰੱਖੀ ਹੈ।
ਉਥੇ ਹੀ ਪਾਕਿਸਤਾਨ ਨੂੰ ਯਾਤਰਾ ਸਲਾਹ ਚੰਗੀ ਤਰ੍ਹਾਂ ਪੜ੍ਹਨ ਲਈ ਵੀ ਆਖਿਆ ਗਿਆ ਹੈ। ਭਾਰਤ ਵਿੱਚ ਵੀ ਕਰੋਨਾ ਸਥਿਤੀ ਕਾਬੂ ਹੇਠ ਦੇਖਦੇ ਹੋਏ ਅੰਤਰ-ਰਾਸ਼ਟਰੀ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਟੀਕਾਕਰਨ ਅਤੇ ਬਿਨਾਂ ਟੀਕਾਕਰਨ ਯਾਤਰੀਆਂ ਲਈ ਸੀ ਡੀ ਸੀ ਦੇ ਵਿਸ਼ੇਸ਼ ਸੁਝਾਵਾਂ ਦੀ ਸਮੀਖਿਆ ਕਰਨ ਲਈ ਆਖਿਆ ਗਿਆ ਹੈ। ਇਸ ਤੋਂ ਇਲਾਵਾ ਅਪਰਾਧ ਅੱਤਵਾਦ ਕਾਰਨ ਵੀ ਸਾਵਧਾਨੀ ਵਰਤਣ ਲਈ ਆਖਿਆ ਗਿਆ ਹੈ। ਕਰੋਨਾ ਕਾਰਨ ਭਾਰਤ ਦੀ ਯਾਤਰਾ ਤੇ ਮੁੜ ਵਿਚਾਰ ਕਰਨ ਲਈ ਆਖਿਆ ਗਿਆ ਹੈ।
ਵਿਦੇਸ਼ ਮੰਤਰਾਲੇ ਨੇ ਆਖਿਆ ਹੈ ਕਿ ਕਰੋਨਾ ਸਥਿਤੀ ਦੇ ਮੱਦੇਨਜ਼ਰ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਭਾਰਤ ਲਈ ਪੱਧਰ ਤਿੰਨ ਯਾਤਰਾ ਸਹਿਤ ਨੋਟਿਸ ਜਾਰੀ ਕੀਤਾ ਹੈ। ਮੰਤਰਾਲੇ ਨੇ ਕਿਹਾ ਹੈ ਕਿ ਜੇਕਰ ਤੁਸੀਂ ਐੱਫ ਡੀ ਏ ਵੱਲੋਂ ਅਧਿਕਾਰਤ ਐਂਟੀ ਕੋਵਿਡ 19 ਟੀਕੇ ਦੀ ਪੂਰੀ ਖ਼ਰਾਕ ਲੈ ਚੁੱਕੇ ਹੋ ਤਾਂ ਤੁਹਾਡੇ ਪੀੜਤ ਹੋਣ ਅਤੇ ਤੁਹਾਡੇ ਵਿੱਚ ਗੰਭੀਰ ਲੱਛਣ ਹੋਣ ਦਾ ਖ਼ਤਰਾ ਘੱਟ ਹੋ ਸਕਦਾ ਹੈ। ਕਰੋਨਾ ਸਥਿਤੀ ਵਿੱਚ ਸੁਧਾਰ ਮਗਰੋਂ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਭਾਰਤ ਅਤੇ ਪਾਕਿਸਤਾਨ ਦੀ ਯਾਤਰਾ ਸਲਾਹ ਵਿੱਚ ਸੁਧਾਰ ਕੀਤਾ। ਪੱਧਰ ਚਾਰ ਦਾ ਮਤਲਬ ਹੈ ਬਿਲਕੁਲ ਯਾਤਰਾ ਨਹੀਂ ਕਰਨਾ, ਪੱਧਰ ਤਿੰਨ ਦਾ ਮਤਲਬ ਹੈ ਨਾਗਰਿਕਾਂ ਨੂੰ ਆਪਣੀ ਯਾਤਰਾ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਜਾਂਦੀ ਹੈ।
Previous Postਹੁਣੇ ਹੁਣੇ ਕਨੇਡਾ ਤੋਂ ਜਸਟਿਨ ਟਰੂਡੋ ਨੇ ਕਰਤਾ ਇਹ ਵੱਡਾ ਐਲਾਨ- ਆਈ ਤਾਜਾ ਵੱਡੀ ਖਬਰ
Next Postਕਨੇਡਾ ਚ ਵਾਪਰਿਆ ਇਹ ਕਹਿਰ ਪੰਜਾਬ ਚ ਵਿਛੇ ਸੱਥਰ – ਤਾਜਾ ਵੱਡੀ ਖਬਰ