ਕਈ ਘੰਟੇ ਇੱਕ ਚੂਹੇ ਨੇ ਪੁਲਸ ਨੂੰ ਪਵਾਈ ਰੱਖੀਆਂ ਭਾਜੜਾਂ ਕੀਤਾ ਪੂਰਾ ਪ੍ਰੇਸ਼ਾਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਵਿਚ ਜਿਥੇ ਕਰੋਨਾ ਨੇ ਪਹਿਲਾਂ ਸਭ ਪਾਸੇ ਹਾਹਾਕਾਰ ਮਚਾਈ ਹੋਈ ਸੀ ਅਤੇ ਲੋਕ ਭਾਰੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਉਥੇ ਹੀ ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਲਈ ਭਾਰੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਜਿੱਥੇ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਹਦਾਇਤਾਂ ਵਿੱਚ ਢਿੱਲ ਦਿੱਤੀ ਗਈ ਹੈ ਉਥੇ ਹੀ ਦੇਸ਼ ਅੰਦਰ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਇਆ ਹੈ। ਜਿਸ ਵਾਸਤੇ ਪੁਲਿਸ ਪ੍ਰਸ਼ਾਸਨ ਵੱਲੋਂ ਚੌਕਸੀ ਵਰਤੀ ਜਾਂਦੀ ਹੈ ਅਤੇ ਸਮੇਂ-ਸਮੇਂ ਤੇ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ। ਜਿਸ ਸਦਕਾ ਦੇਸ਼ ਅੰਦਰ ਵਾਪਰਣ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਹੁਣ ਕਈ ਘੰਟੇ ਇੱਕ ਚੂਹੇ ਨੇ ਪੁਲੀਸ ਨੂੰ ਭਾਜੜਾਂ ਵਿੱਚ ਪਾਈ ਰੱਖਿਆ ,ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦਿੱਲੀ ਨਾਲ ਲੱਗਦੇ ਯੂਪੀ ਦੇ ਗੌਤਮ ਬੁੱਧ ਨਗਰ ਜ਼ਿਲੇ ਤੋਂ ਸਾਹਮਣੇ ਆਈ ਹੈ। ਇਸ ਖਬਰ ਨੇ ਜਿੱਥੇ ਲੋਕਾਂ ਨੂੰ ਹੈ-ਰਾ-ਨ ਕਰ ਦਿੱਤਾ ਹੈ ਉਥੇ ਹੀ ਪੁਲਿਸ ਨੂੰ ਵੀ ਚੱਕਰਾਂ ਵਿੱਚ ਪਾ ਦਿੱਤਾ। ਕੁਝ ਦਿਨ ਪਹਿਲਾਂ ਹੀ ਬਿਲਾਸਪੁਰ ਕਸਬੇ ਵਿਚ ਚੋਰਾਂ ਵੱਲੋਂ ਇਕ ਏਟੀਐਮ ਨੂੰ ਕੱਟ ਕੇ 17 ਲੱਖ ਰੁਪਏ ਚੋਰੀ ਕਰ ਲਏ ਗਏ ਸਨ। ਜਿਸ ਕਾਰਨ ਪੁਲਿਸ ਵੱਲੋਂ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ।

ਇਸ ਗੱਲ ਤੋਂ ਡਰੀ ਹੋਈ ਪੁਲਿਸ ਵਿੱਚ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਗ੍ਰੇਟਰ ਨੋਇਡਾ ਦੀ ਪੁਲਿਸ ਨੂੰ ਬੈਂਕ ਦੇ ਸਕਿਓਰਟੀ ਰੂਮ ਵਿੱਚ ਕਿਸੇ ਦੇ ਹੋਣ ਸਬੰਧੀ ਆਪਣੇ ਆਪ ਕਾਲ ਪੁਲਸ ਕੋਲ ਜਾ ਪਹੁੰਚੀ। ਇਸ ਘਟਨਾ ਨੂੰ ਦੇਖਦੇ ਹੀ ਪੁਲਿਸ ਵੱਲੋਂ ਚੌਕਸੀ ਵਰਤਦੇ ਹੋਏ ਉਥੇ ਚੋਰ ਸਮਝ ਕੇ ਉਸ ਦੀ ਕਾਫੀ ਦੇਰ ਤੱਕ ਭਾਲ ਕੀਤੀ ਗਈ। ਪੁਲੀਸ ਮੁਲਾਜ਼ਮਾਂ ਨੂੰ ਕਾਫੀ ਜੱਦੋਜਹਿਦ ਤੋਂ ਬਾਅਦ ਉੱਥੇ ਇਕ ਚੋਰ ਦੇ ਰੂਪ ਵਿੱਚ ਚੂਹਾ ਮਿਲਿਆ। ਉਥੇ ਹੀ ਬੈਂਕ ਅੰਦਰ ਸਭ ਕੁਛ ਦੇਖਿਆ ਗਿਆ ਤਾਂ ਸਭ ਕੁਝ ਠੀਕ ਸੀ।

ਉਥੇ ਹੀ ਪੁਲਸ ਦੇ ਮੁਲਾਜ਼ਮਾਂ ਵੱਲੋਂ ਇਸ ਮਸ਼ੀਨ ਦੀ ਵੀ ਜਾਂਚ ਕੀਤੀ ਗਈ ਜਿਸ ਦੇ ਜ਼ਰੀਏ ਪੁਲੀਸ ਨੂੰ ਆਟੋਮੈਟਿਕ ਸੂਚਨਾ ਪਹੁੰਚਦੀ ਹੈ। ਜਲਦਬਾਜ਼ੀ ਵਿਚ ਪਹੁੰਚੀ ਪੁਲਸ ਵੱਲੋਂ ਬੈਂਕ ਵਿੱਚ ਚੋਰ ਸਮਝ ਕੇ ਚੂਹੇ ਦੇ ਚੱਕਰ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਦੋਂ ਇਸ ਮਾਮਲੇ ਵਿੱਚ ਚੋਰ ਦੀ ਜਗ੍ਹਾ ਤੇ ਚੂਹੇ ਦੇ ਹੋਣ ਦੀ ਪੁਸ਼ਟੀ ਹੋਈ ਤਾਂ ਪੁਲਿਸ ਕਰਮਚਾਰੀਆਂ ਨੇ ਰਾਹਤ ਦੀ ਸਾਹ ਲਈ।