ਆਈ ਤਾਜਾ ਵੱਡੀ ਖਬਰ
ਕਿਸੇ ਸ਼ੈਅ ਬਿਨਾਂ ਨਹੀਂ ਸਰਦਾ, ਦੁਨੀਆਂ ਦੀ ਰੀਤ ਅਵੱਲੀ ਹੈ। ਕੁਝ ਪੁੱਤਰਾਂ ਹੱਥੋਂ ਰੁਲਦੇ ਨੇ, ਕੁਝ ਧੀਆਂ ਮਾਪੇ ਤਾਰੇ ਨੇ, ਜੇ ਵੇਖਿਆ ਜਾਵੇ ਤਾਂ ਇਹ ਸਤਰਾਂ ਕਈ ਜਗ੍ਹਾ ਉਪਰ ਸੱਚ ਹੁੰਦੀਆ ਸਾਬਤ ਹੋ ਜਾਂਦੀਆਂ ਹਨ। ਜਿੱਥੇ ਬਹੁਤ ਸਾਰੇ ਪਰਵਾਰਾਂ ਵੱਲੋਂ ਪੁੱਤਰ ਦੀ ਆਸ ਰੱਖੀ ਜਾਂਦੀ ਹੈ। ਅਤੇ ਉਹ ਪੁੱਤਰ ਹੀ ਵੱਡੇ ਹੋ ਕੇ ਆਪਣੇ ਮਾਪਿਆਂ ਨੂੰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮ-ਜ-ਬੂ-ਰ ਕਰ ਦਿੰਦੇ ਹਨ। ਪਰ ਅੱਜ ਦੇ ਯੁੱਗ ਵਿਚ ਸਭ ਵੱਲੋਂ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ। ਤੇ ਬਹੁਤ ਸਾਰੀਆਂ ਧੀਆਂ ਵੱਲੋਂ ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ਜਾਂਦਾ ਹੈ ਜਿਸ ਨਾਲ ਮਾਪਿਆਂ ਨੂੰ ਬਹੁਤ ਜ਼ਿਆਦਾ ਫਖ਼ਰ ਮਹਿਸੂਸ ਹੁੰਦਾ ਹੈ।
ਹੁਣ ਇੱਕ ਹੀ ਪਰਿਵਾਰ ਦੀਆਂ ਪੰਜ ਧੀਆਂ ਵੱਲੋਂ ਵੱਡਾ ਕਾਰਨਾਮਾ ਕੀਤਾ ਗਿਆ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਿਹੈ। ਉਨ੍ਹਾਂ ਮਾਪਿਆਂ ਲਈ ਉਹ ਬਹੁਤ ਹੀ ਮਾਣ ਵਾਲੀ ਗੱਲ ਹੁੰਦੀ ਹੈ ਜਿਨ੍ਹਾਂ ਦੀਆਂ ਧੀਆਂ ਆਪਣੀ ਹਿੰਮਤ ਅਤੇ ਮਿਹਨਤ ਸਦਕਾ ਮੰਜਲਾ ਨੂੰ ਸਰ ਕਰ ਜਾਂਦੀਆਂ ਹਨ। ਅਜਿਹੀ ਖਬਰ ਸਾਹਮਣੇ ਆਈ ਹੈ ਰਾਜਸਥਾਨ ਦੇ ਹਨੁਮਾਨਗੜ੍ਹ ਜ਼ਿਲੇ ਦੇ ਰਾਵਤਸਰ ਪਿੰਡ ਤੋਂ। ਜਿੱਥੇ ਇਸ ਪਰਵਾਰ ਵਿੱਚ ਪੰਜ ਧੀਆਂ ਦਾ ਪਾਲਣ-ਪੋਸ਼ਣ ਪਿਤਾ ਵਲੋ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਗਿਆ।
ਇਸ ਤਰ੍ਹਾਂ ਹੀ ਤਿੰਨ ਭੈਣਾਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਮੁਕੰਮਲ ਕਰਨ ਉਪਰੰਤ ਅੱਜ ਇਕ ਵੱਖਰਾ ਇਤਿਹਾਸ ਸਿਰਜ ਦਿੱਤਾ ਹੈ। ਜਿੱਥੇ ਇਨ੍ਹਾਂ ਤਿੰਨਾਂ ਭੈਣਾਂ ਨੇ ਇਕੱਠੇ ਸਰਕਾਰੀ ਸਕੂਲ ਵਿੱਚੋਂ ਪੰਜਵੀਂ ਤੱਕ ਦੀ ਪੜ੍ਹਾਈ ਕੀਤੀ ਸੀ। ਉਥੇ ਹੀ ਇਨ੍ਹਾਂ ਤਿੰਨ ਸਕੀਆਂ ਭੈਣਾਂ ਨੇ ਇਕੱਠੇ ਆਰ ਏ ਐਸ ਅਫਸਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਜਿਨ੍ਹਾਂ ਦੀ ਚਰਚਾ ਸਾਰੇ ਜਿਲ੍ਹੇ ਅੰਦਰ ਅਤੇ ਸੂਬੇ ਅੰਦਰ ਹੋ ਰਹੀ ਹੈ। ਇਨ੍ਹਾਂ ਲੜਕੀਆਂ ਦੇ ਪਿਤਾ ਨੇ ਦੱਸਿਆ ਕਿ ਉਹ ਇਕ ਸਧਾਰਨ ਕਿਸਾਨ ਅਤੇ ਉਨ੍ਹਾਂ ਦੀਆਂ ਪੰਜ ਧੀਆਂ ਹਨ। ਜਿਨ੍ਹਾਂ ਵਿੱਚੋਂ ਦੋ ਧੀਆ ਰੋਮਾਂ ਅਤੇ ਮੰਜੂ ਪਹਿਲਾਂ ਹੀ ਆਰ ਏ ਐਸ ਵਿੱਚ ਭਰਤੀ ਹੋ ਚੁੱਕੀਆ ਸੀ।
ਉਥੇ ਹੀ ਉਨ੍ਹਾਂ ਦੀਆਂ ਛੋਟੀਆਂ ਤਿੰਨ ਧੀਆਂ ਅੰਸ਼ੂ , ਸੁਮਨ ਅਤੇ ਰੀਤੂ ਦੀ ਵੀ ਆਰ ਏ ਐਸ ਦੀ ਚੋਣ ਹੋਈ ਹੈ। ਜਿੱਥੇ ਜੈਪੁਰ ਤੋਂ ਸਾਰਾ ਪਰਵਾਰ ਹਨੂੰਮਾਨਗੜ੍ਹ ਪਹੁੰਚੇਗਾ ਤਾਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਪੁੱਤਰਾਂ ਦੀ ਤਾਂਘ ਰੱਖਣ ਵਾਲੇ ਮਾਂ-ਬਾਪ ਨੂੰ ਇਨ੍ਹਾਂ ਮਾਪਿਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਜਿਨ੍ਹਾਂ ਦੀਆਂ ਧੀਆਂ ਵੱਲੋਂ ਇੱਕ ਛੋਟੇ ਪਿੰਡ ਵਿੱਚ ਰਹਿ ਕੇ ਪੜ੍ਹਾਈ ਕਰਕੇ ਆਪਣੇ ਮਾਪਿਆ ਦਾ ਨਾਮ ਰੋਸ਼ਨ ਕੀਤਾ ਗਿਆ ਹੈ। ਜਿਨ੍ਹਾਂ ਉਪਰ ਸਾਰੇ ਦੇਸ਼ ਨੂੰ ਮਾਣ ਹੋ ਰਿਹਾ ਹੈ। ਮੰਜੂ 2012 ਵਿੱਚ ਰਾਜ ਪ੍ਰਸ਼ਾਸਨਿਕ ਸੇਵਾ ਚ ਸਹਿਕਾਰੀ ਵਿਭਾਗ ਵਿੱਚ ਸ਼ਾਮਿਲ ਹੋਈ ਸੀ, ਰੋਮਾ ਦੀ ਚੋਣ 2011 ਵਿੱਚ ਹੋ ਚੁੱਕੀ ਹੈ। ਤੇ ਹੁਣ ਤਿੰਨ ਭੈਣਾਂ ਦੀ ਚੋਣ ਵੀ ਹੋ ਚੁੱਕੀ ਹੈ।
Previous Postਪੰਜਾਬ ਚ ਵਾਪਰਿਆ ਕਹਿਰ ਏਨੇ ਨੌਜਵਾਨਾਂ ਦੀ ਹੋਈ ਇਕੱਠਿਆਂ ਮੌਤ , ਛਾਈ ਸਾਰੇ ਪਾਸੇ ਸੋਗ ਦੀ ਲਹਿਰ
Next Postਕਨੇਡਾ ਦੇ ਵੀਜ਼ਿਆਂ ਨੂੰ ਲੈ ਕੇ ਅੰਬੈਸੀ ਦੇ ਮੋਹਰਿਓਂ ਆਈ ਇਹ ਵੱਡੀ ਤਾਜਾ ਖਬਰ