ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਬਹੁਤ ਸਾਰੇ ਨੌਜਵਾਨ ਉੱਚ-ਪੱਧਰੀ ਪੜ੍ਹਾਈ ਅਤੇ ਰੁਜ਼ਗਾਰ ਦੀ ਤਲਾਸ਼ ਵਿੱਚ ਵਿਦੇਸ਼ਾਂ ਦਾ ਰੁੱਖ ਕਰਦੇ ਹਨ ਅਤੇ ਇਸ ਲਈ ਉਹਨਾਂ ਦੀ ਪਹਿਲੀ ਪਸੰਦ ਕੈਨੇਡਾ ਹੁੰਦੀ ਹੈ। ਹਰ ਸਾਲ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਕੈਨੇਡਾ ਲਈ ਅਪਲਾਈ ਕਰਦੇ ਹਨ ਤਾਂ ਜੋ ਉਹ ਆਪਣੇ ਭਵਿੱਖ ਨੂੰ ਉੱਜਵਲ ਬਣਾ ਸਕਣ ਅਤੇ ਭਵਿੱਖ ਵਿੱਚ ਵਧੀਆ ਮੌਕੇ ਪ੍ਰਾਪਤ ਹੋ ਸਕਣ। ਨੌਜਵਾਨਾਂ ਵਿੱਚ ਵੱਧ ਰਹੀ ਇਸ ਲਾਲਸਾ ਕਾਰਨ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਗਲਤ ਸੰਗਤ ਵਿੱਚ ਫਸ ਜਾਂਦੇ ਹਨ ਇਸ ਦੇ ਬੁਰੇ ਪ੍ਰਭਾਵਾਂ ਨੂੰ ਭੁਗਤਣੇ ਪੈਂਦੇ ਹਨ। ਉਥੇ ਹੀ ਦੂਜੇ ਪਾਸੇ ਇਹ ਨੌਜਵਾਨ ਖੁਦ ਨੂੰ ਆਜ਼ਾਦ ਮਹਿਸੂਸ ਕਰਦੇ ਹਨ ਅਤੇ ਨਾਦਾਨੀ ਦੇ ਚੱਲਦੇ ਕੁਝ ਅਜਿਹੇ ਕਦਮ ਚੁੱਕ ਲੈਂਦੇ ਹਨ ਜਿਸ ਨੂੰ ਉਨ੍ਹਾਂ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੀ ਭੁਗਤਣਾ ਪੈਂਦਾ ਹੈ।
ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵਿਚ ਕਿਸੇ ਅਣਗਹਿਲੀ ਕਾਰਨ ਆਪਣੀ ਜਾਨ ਗਵਾ ਰਹੇ ਹਨ ਅਤੇ ਅਜਿਹੀ ਇਕ ਘਟਨਾ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 28 ਜੂਨ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਸਾਬਕਾ ਜਿਲ੍ਹਾ ਪ੍ਰੀਸ਼ਦ ਸ੍ਰੀ ਬਲਦੇਵ ਰਾਜ ਕੰਬੋਜ ਜੋ ਜਲਾਲਾਬਾਦ ਦੇ ਨਜ਼ਦੀਕ ਪੈਂਦੇ ਪਿੰਡ ਅਮੀਰ ਖਾਸ ਦੇ ਰਹਿਣ ਵਾਲੇ ਹਨ, ਉਨ੍ਹਾਂ ਦਾ ਪੁੱਤਰ ਸਾਹਿਲ ਹਾਂਡਾ ਕੈਨੇਡਾ ਦੇ ਦਰਿਆ ਵਿੱਚ ਨਹਾਉਦਿਆ ਅਚਾਨਕ ਡੁੱਬਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ ਸੀ।
ਜਾਣਕਾਰੀ ਮੁਤਾਬਿਕ ਪੰਜ ਸਾਲ ਪਹਿਲਾਂ ਸਾਹਿਲ ਹਾਂਡਾ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਕਿਹਾ ਸੀ ਅਤੇ ਇਸ ਘਟਨਾ ਤੋਂ ਥੋੜੇ ਦਿਨ ਪਹਿਲਾਂ ਹੀ ਉਸ ਨੂੰ ਕੈਨੇਡੀਅਨ ਸਰਕਾਰ ਵੱਲੋਂ ਪੀ ਆਰ ਮੁੱਹਈਆ ਕੀਤੀ ਗਈ ਸੀ। ਸਾਹਿਲ ਹਾਂਡਾ ਪੜ੍ਹਨ ਦੇ ਨਾਲ ਹੀ ਇਕ ਵੱਡੀ ਕੰਪਨੀ ਵਿਚ ਬਤੌਰ ਵਰਕਰ ਕੰਮ ਵੀ ਕਰ ਰਿਹਾ ਸੀ। ਕੈਨੇਡੀਅਨ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਸੀ ਅਤੇ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਕੀਤੀ ਗਈ ਹੈ।
ਸਾਹਿਲ ਹਾਂਡਾ ਦੀ ਮ੍ਰਿਤਕ ਦੇਹ ਨੂੰ ਹਵਾਈ ਜਹਾਜ਼ ਰਾਹੀਂ 12 ਜੁਲਾਈ ਸੋਮਵਾਰ ਨੂੰ ਪਹਿਲਾਂ ਦਿੱਲੀ ਪਹੁੰਚਾਇਆ ਜਾਵੇਗਾ ਅਤੇ ਉਥੋਂ ਐਂਬੂਲੈਂਸ ਵਿੱਚ ਪਿੰਡ ਅਮੀਰ ਖਾਸ ਲਈ ਰਵਾਨਾ ਕੀਤਾ ਜਾਵੇਗਾ। ਸੋਮਵਾਰ 12 ਜੁਲਾਈ ਨੂੰ ਸਾਹਿਲ ਹਾਂਡਾ ਦੀ ਅੰਤਿਮ ਯਾਤਰਾ ਵਿੱਚ ਉਸ ਦੇ ਰਿਸ਼ਤੇਦਾਰ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰੀ ਲਵਾਉਣਗੇ ਅਤੇ ਸ਼ਾਮ ਚਾਰ ਤੋਂ ਛੇ ਵਜੇ ਦੇ ਵਿਚਕਾਰ ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਕੀਤੀਆਂ ਜਾਣਗੀਆ।
Previous Postਹੁਣੇ ਹੁਣੇ ਸਿੰਘੂ ਬਾਰਡਰ ਤੋਂ ਆਈ ਮਾੜੀ ਖਬਰ, ਲੱਗੀ ਭਿਆਨਕ ਅੱਗ – ਪਈਆਂ ਭਾਜੜਾਂ
Next Postਪਤੀ ਨਾਲ ਧੋਖਾ ਕਰਨ ਵਾਲੀ ਪਤਨੀ ਬਾਰੇ ਕਨੇਡਾ ਤੋਂ ਆ ਗਈ ਅਚਾਨਕ ਇਹ ਵੱਡੀ ਖਬਰ – ਹਰ ਕੋਈ ਹੋ ਗਿਆ ਹੈਰਾਨ