ਹੁਣੇ ਹੁਣੇ ਹਵਾਈ ਜਹਾਜ ਹੋਇਆ ਕਰੇਸ਼ ਹੋਈਆਂ ਮੌਤਾਂ, ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪਿਛਲੇ ਕਈ ਦਿਨਾਂ ਤੋਂ ਹਵਾਈ ਜਹਾਜ਼ਾਂ ਦੇ ਕ੍ਰੈਸ਼ ਹੋਣ ਦੀਆਂ ਖ਼ਬਰਾਂ ਲਗਾਤਾਰ ਵੱਧ ਰਹੀਆਂ ਹਨ, ਜਿਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈ ਰਹੀ ਹੈ। ਇਹ ਹਾਦਸਾ ਕਿਸੇ ਤਕਨੀਕੀ ਖਰਾਬੀ ਕਾਰਨ ਵਾਪਰ ਜਾਂਦੇ ਹਨ ਅਤੇ ਜਾਂ ਫਿਰ ਕਿਸੇ ਕੁਦਰਤੀ ਘਟਨਾ ਕਰਕੇ ਹਵਾਈ ਜਹਾਜ਼ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਸਕਾਈਡਾਇਵਿੰਗ ਲਈ ਡਾਈਵਰਾਂ ਵੱਲੋਂ ਹਵਾਈ ਜਹਾਜ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਉਚਾਈ ਤੇ ਪਹੁੰਚਣ ਦੀ ਉਨ੍ਹਾਂ ਵੱਲੋਂ ਸਕਾਈਡਾਈਵਿੰਗ ਕੀਤੀ ਜਾਂਦੀ ਹੈ ਜੋ ਵਰਤਮਾਨ ਕਾਲ ਵਿੱਚ ਕਾਫੀ ਲੋਕਪ੍ਰਿਯ ਹੋ ਗਈ ਹੈ।

ਬਹੁਤ ਸਾਰੇ ਡਾਈਵਰਸ ਅਸਮਾਨ ਵਿਚ ਸਕਾਈ ਡਾਈਵਿੰਗ ਦੇ ਕਰਤਬ ਦਿਖਾਉਂਦੇ ਹਨ, ਜਿਸ ਕਾਰਨ ਬਹੁਤ ਸਾਰੇ ਲੋਕ ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਅੰਦਰੋਂ ਉੱਚਾਈ ਦਾ ਡਰ ਖਤਮ ਕਰਨ ਲਈ ਸਕਾਈ ਡਾਇਵਿੰਗ ਦਾ ਸਹਾਰਾ ਲੈਂਦੇ ਹਨ। ਸਵੀਡਨ ਵਿੱਚ ਸਕਾਈ ਡਾਈਵਿੰਗ ਲਈ ਲੋਕਾਂ ਨੂੰ ਲੈ ਕੇ ਜਾ ਰਹੇ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਇਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਵੀਡਨ ਦੇ ਓਰੇਬਰੋ ਏਅਰਪੋਰਟ ਤੋਂ ਇੱਕ ਹਵਾਈ ਜਹਾਜ਼ 8 ਸਕਾਈ-ਡਾਈਵਰਸ ਨੂੰ ਲੈ ਕੇ ਉਡਾਣ ਭਰ ਰਿਹਾ ਸੀ ਅਤੇ ਏਅਰ ਪੋਰਟ ਦੇ ਬਾਹਰ ਹੀ ਟੇਕ ਆਫ ਕਰਦੇ ਸਮੇਂ ਅਚਾਨਕ ਹਵਾਈ ਜਹਾਜ਼ ਕਿਸੇ ਖ਼ਰਾਬੀ ਕਾਰਨ ਕਰੈਸ਼ ਹੋ ਗਿਆ।

ਇਸ ਹਾਦਸੇ ਤੋਂ ਬਾਅਦ ਪੁਲਸ ਅਤੇ ਰਾਹਤ ਬਚਾਅ ਟੀਮ ਮੌਕੇ ਤੇ ਪਹੁੰਚ ਗਈ ਅਤੇ ਓਹਨਾ ਨੇ ਹਾਦਸੇ ਵਿੱਚ ਇੱਕ ਪਾਇਲਟ ਸਮੇਤ 8 ਸਕਾਈ ਡਾਈਵਰਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਬਰਗਸਲੇਗਨ ਪੁਲੀਸ ਦੇ ਇਕ ਬੁਲਾਰੇ ਲਾਰਸ ਹੈਡਲੇਨ ਨੇ ਇਸ ਘਟਨਾ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਘਟਨਾ ਵਿਚ ਬਹੁਤ ਸਾਰੇ ਲੋਕਾਂ ਨੇ ਜਾਨ ਗਵਾ ਦਿੱਤੀ ਹੈ ਪਰ ਪੁਲੀਸ ਵੱਲੋਂ ਮ੍ਰਿਤਕਾਂ ਦੀ ਗਿਣਤੀ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਇਸ ਤੋਂ ਇਲਾਵਾ ਇਸ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ ਸੀ ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ 2019 ਵਿਚ ਉਮੀਆਂ ਸ਼ਹਿਰ ਵਿਚ ਵੀ ਇਸੇ ਤਰ੍ਹਾਂ ਦਾ ਇਕ ਹਵਾਈ ਡਾਈਵਰਾਂ ਦੇ ਜਹਾਜ਼ ਨਾਲ ਹਾਦਸਾ ਵਾਪਰਿਆ ਸੀ ਜਿਸ ਵਿੱਚ ਵੀ 9 ਸਕਾਈ ਡਾਇਵਰ ਮਾਰੇ ਗਏ ਸਨ।