ਮੱਝਾਂ ਹੋਈਆਂ ਸ਼ਰਾਬ ਨਾਲ ਟੱਲੀ ਪਾਇਆ ਭੜਥੂ – ਗੁਪਤ ਰਾਜ ਦਾ ਵੀ ਹੋ ਗਿਆ ਏਦਾਂ ਖੁਲਾਸਾ

ਆਈ ਤਾਜਾ ਵੱਡੀ ਖਬਰ

ਭਾਰਤ ਵਿੱਚ ਸ਼ਰਾਬ ਦੀ ਵਿਕਰੀ ਲਗਾਤਾਰ ਵਧ ਰਹੀ ਹੈ ਸਰਕਾਰ ਵੱਲੋਂ ਭਾਵੇਂ ਐਲਕੋਹਲ ਦੇ ਐਡਵਰਟਾਈਜ਼ਮੇਂਟ ਨੂੰ ਭਾਰਤ ਵਿਚ ਬੇਨ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਇਸ ਦੇ ਖਪਤਕਾਰਾਂ ਵਿੱਚ ਕੋਈ ਗਿਰਾਵਟ ਨਹੀਂ ਆ ਰਹੀ। ਬਹੁਤ ਸਾਰੇ ਲੋਕਾਂ ਵੱਲੋਂ ਇਸ ਦੀ ਗੈਰ ਕਾਨੂੰਨੀ ਢੰਗ ਨਾਲ ਵਿਕਰੀ ਕੀਤੀ ਜਾਂਦੀ ਹੈ, ਪੁਲਿਸ ਪ੍ਰਸ਼ਾਸ਼ਨ ਵੱਲੋਂ ਕਾਫ਼ੀ ਭਾਰੀ ਮਾਤਰਾ ਵਿੱਚ ਬਹੁਤ ਵਾਰ ਗੈਰ-ਕਾਨੂੰਨੀ ਅਲਕੋਹਲ ਬਰਾਮਦ ਕੀਤੀ ਜਾਂਦੀ ਹੈ। ਕਈ ਬਾਰ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਸ ਵਿੱਚ ਜਾਨਵਰਾਂ ਨੂੰ ਵੀ ਸ਼ਰਾਰਤੀ ਅਨਸਰਾਂ ਵੱਲੋਂ ਇਸ ਦਾ ਸੇਵਨ ਕਰਵਾਇਆ ਜਾਂਦਾ ਹੈ ਜਾਂ ਫਿਰ ਕਿਸੇ ਹੋਰ ਕਾਰਨਾਂ ਕਰਕੇ ਜਾਨਵਰ ਇਸ ਨਸ਼ੇ ਦੀ ਚਪੇਟ ਵਿਚ ਆਉਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਸਿਹਤ ਤੇ ਬਹੁਤ ਗਹਿਰਾ ਅਸਰ ਪੈਂਦਾ ਹੈ।

ਗੁਜਰਾਤ ਦੇ ਗਾਂਧੀ ਨਗਰ ਤੋਂ ਇਕ ਅਜਿਹੀ ਹੀ ਅਜੀਬੋ-ਗਰੀਬ ਘਟਨਾ ਦੀ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਜਰਾਤ ਦੀ ਸੂਬਾ ਸਰਕਾਰ ਵੱਲੋਂ ਸ਼ਰਾਬ ਤੇ ਪਾਬੰਦੀ ਲਗਾਈ ਗਈ ਹੈ ਅਤੇ ਬਹੁਤ ਸਾਰੇ ਲੋਕਾਂ ਦੁਆਰਾ ਗ਼ੈਰ ਕਾਨੂੰਨੀ ਢੰਗ ਨਾਲ ਇਹ ਛੁਪਾਈਆਂ ਜਾਂਦੀਆਂ ਹਨ। ਗਾਂਧੀਨਗਰ ਵਿੱਚ ਤਬੇਲਾ ਚਲਾਉਣ ਵਾਲੇ ਇਕ ਵਿਅਕਤੀ ਦੁਆਰਾ ਵੀ ਸ਼ਰਾਬ ਦੀਆਂ 101 ਬੋਤਲਾਂ ਪਾਣੀ ਦੀ ਟੈਂਕੀ ਵਿਚ ਛੁਪਾ ਕੇ ਰੱਖੀਆਂ ਸਨ ਪਰ ਕਿਸੇ ਕਾਰਨ ਸ਼ਰਾਬ ਦੀਆਂ ਬੋਤਲਾਂ ਦਾ ਢੱਕਣ ਖੁੱਲ੍ਹ ਗਿਆ ਅਤੇ ਸਾਰੀ ਸ਼ਰਾਬ ਟੈਂਕੀ ਦੇ ਪਾਣੀ ਵਿੱਚ ਮਿਲ ਗਈ।

ਇਸ ਸ਼ਰਾਬ ਦੇ ਛੱਪੜ ਵਿੱਚ ਮਿਲਣ ਕਾਰਨ ਉਥੇ ਪਾਣੀ ਪੀਣ ਆਈਆਂ ਮੱਝਾਂ ਦੁਆਰਾ ਪੀ ਲਿਆ ਗਿਆ, ਜਿਸ ਕਾਰਨ ਮੱਝਾਂ ਦੀ ਬੇਕਾਬੂ ਹੋਣ ਤੇ ਮਾਲਕ ਵੱਲੋਂ ਪਸ਼ੂਆਂ ਦੇ ਡਾਕਟਰ ਨੂੰ ਬੁਲਾਇਆ ਗਿਆ। ਡਾਕਟਰ ਵੱਲੋਂ ਛੱਪੜ ਦੀ ਜਾਂਚ ਕੀਤੀ ਗਈ ਤਾਂ ਉਸ ਨੇ ਤਬੇਲੇ ਦੇ ਮਾਲਕ ਤੋਂ ਪਾਣੀ ਦੇ ਬਦਲੇ ਰੰਗ ਅਤੇ ਗੰਧ ਬਾਰੇ ਪੁੱਛਿਆ ਤਾਂ ਮਾਲਕ ਵੱਲੋ ਇਸ ਦਾ ਕਾਰਨ ਦਰਖਤ ਦੇ ਪੱਤੇ ਦੱਸਿਆ ਗਿਆ ਹੈ।

ਡਾਕਟਰ ਮਾਲਕ ਦੇ ਜਵਾਬ ਤੋਂ ਅਸੰਤੁਸ਼ਟ ਸੀ ਜਿਸ ਤੋਂ ਬਾਅਦ ਉਸ ਨੇ ਐੱਲ ਸੀ ਬੀ ਦੀ ਟੀਮ ਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਪੁਲਸ ਵੱਲੋਂ ਛਾਪਾ ਮਾਰਨ ਅਤੇ 35000 ਰੁਪਏ ਦੀ ਸ਼ਰਾਬ ਬਰਾਮਦ ਕੀਤੀ ਗਈ। ਪੁਲੀਸ ਵੱਲੋਂ ਤਬੇਲੇ ਦੇ ਮਾਲਿਕ ਦਿਨੇਸ਼ ਠਾਕੁਰ, ਰਵੀ ਠਾਕੁਰ ਅਤੇ ਅੰਬਰਾਮ ਖਾਤਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।