ਹੋ ਜਾਵੋ ਸਾਵਧਾਨ : ਪੰਜਾਬ ਚ ਹੁਣ ਨਵੀਂ ਆਫ਼ਤ ਦੇ ਬਾਰੇ ਚ ਸਿਹਤ ਵਿਭਾਗ ਨੇ ਜਾਰੀ ਕੀਤੀ ਇਹ ਐਡਵਾਈਜ਼ਰੀ

ਆਈ ਤਾਜਾ ਵੱਡੀ ਖਬਰ

ਸੂਬਾ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਕਰੋਨਾ ਤੋਂ ਬਚਾਅ ਲਈ ਬਹੁਤ ਸਾਰੀਆਂ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ। ਜਿਸ ਸਦਕਾ ਲੋਕਾਂ ਨੂੰ ਕਰੋਨਾ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ ਗਿਆ ਹੈ। ਕਰੋਨਾ ਕੇਸਾਂ ਵਿੱਚ ਕਮੀ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਵਿੱਚ ਕਾਫੀ ਹੱਦ ਤੱਕ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ। ਜਿੱਥੇ ਕਰੋਨਾ ਕੇਸਾਂ ਵਿਚ ਕਮੀ ਆਈ ਹੈ ਉਥੇ ਹੀ ਹੋਰ ਬੀਮਾਰੀਆਂ ਇਕ ਤੋਂ ਬਾਅਦ ਇਕ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਨੂੰ ਕਾਬੂ ਹੇਠ ਕਰਨ ਲਈ ਲੋਕਾਂ ਨੂੰ ਪਹਿਲਾਂ ਤੋਂ ਹੀ ਸੁਚੇਤ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਇਨ੍ਹਾਂ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ ਜਾ ਸਕੇ।

ਹੁਣ ਪੰਜਾਬ ਵਿੱਚ ਨਵੀਂ ਆਫਤ ਦੇ ਬਾਰੇ ਸਿਹਤ ਵਿਭਾਗ ਵੱਲੋਂ ਮਹਾਂਨਗਰ ਲੁਧਿਆਣਾ ਵਿੱਚ ਸ਼ਹਿਰ ਵਾਸੀਆਂ ਨੂੰ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਕਰੋਨਾ ਕੇਸਾਂ ਵਿਚ ਕਮੀ ਆਉਣ ਤੇ ਹੁਣ ਜੁਲਾਈ ਤੋਂ ਨਵੰਬਰ ਤੱਕ ਖ਼-ਤ-ਰ-ਨਾ-ਕ ਮੰਨਿਆ ਜਾ ਰਿਹਾ ਹੈ। ਕਿਉਂਕਿ ਇਸ ਸਮੇਂ ਮੱਛਰਾਂ ਦੇ ਕੱਟਣ ਨਾਲ ਫੈਲਣ ਵਾਲੀਆਂ ਬੀਮਾਰੀਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ। ਇਸ ਸਮੇਂ ਦੌਰਾਨ ਚਿਕਨਗੁਣੀਆ, ਯੈਲੋ ਫਿਵਰ, ਅਤੇ ਜੀਕਾ ਵਾਇਰਸ ਆਦਿ ਫੈਲ ਜਾਂਦੇ ਹਨ ਤੇ ਇਨ੍ਹਾਂ ਬੀਮਾਰੀਆਂ ਦਾ ਵਾਇਰਸ ਵੀ ਇਸੇ ਮੱਛਰ ਦੇ ਦਰੀਏ ਇਕ ਇੰਨਫੈਕਟਿਡ ਮਨੁੱਖ ਤੋਂ ਸਿਹਤਮੰਦ ਵਿਅਕਤੀ ਦੇ ਸਰੀਰ ਵਿੱਚ ਦਾਖਲ ਹੁੰਦਾ ਹੈ।

ਕਿਉਂਕਿ ਇਨ੍ਹਾਂ ਬਰਸਾਤਾਂ ਦੇ ਦਿਨਾਂ ਵਿੱਚ ਜਿੱਥੇ ਘਰਾਂ ਵਿੱਚ ਬਹੁਤ ਜਗ੍ਹਾ ਉਪਰ ਪਾਣੀ ਭਰ ਜਾਂਦਾ ਹੈ ਉਥੇ ਹੀ ਇਹ ਮੱਛਰ ਤਿਆਰ ਹੋ ਜਾਂਦਾ ਹੈ। ਜਿੱਥੇ 100 ਤੋਂ 300 ਤਕ ਆਂਡੇ ਪੈਦਾ ਹੁੰਦੇ ਹਨ ਅਤੇ ਇਨ੍ਹਾਂ ਅੰਡਿਆਂ ਤੋਂ ਲਾਰਵਾ ਬਣਨ ਵਿੱਚ ਦੋ ਤੋਂ ਸੱਤ ਦਿਨ ਲੱਗ ਜਾਂਦੇ ਹਨ। ਉਥੇ ਹੀ ਇਹ ਮੱਛਰ ਸੱਤ ਦਿਨ ਬਾਅਦ ਉੱਡਣ ਵਾਸਤੇ ਤਿਆਰ ਹੋ ਜਾਂਦਾ ਹੈ । ਜੋ ਬਾਅਦ ਵਿੱਚ ਕਈ ਬਿਮਾਰੀਆਂ ਦੇ ਫੈਲਣ ਦਾ ਕਾਰਨ ਬਣਦਾ ਹੈ। ਜਦੋਂ ਤਾਪਮਾਨ ਥੱਲੇ ਡਿੱਗਦਾ ਹੈ ਤਾਂ 15 ਤੋਂ 16 ਡਿਗਰੀ ਤੱਕ ਚਲਿਆ ਜਾਂਦਾ ਹੈ। ਉਦੋਂ ਤੱਕ ਇਸ ਦਾ ਜੀਵਨ ਚਲਦਾ ਰਹਿੰਦਾ ਹੈ।

ਡੇਂਗੂ ਐਡੀਜ਼ ਅਜੈਪਿਟ ਨਾਮੀ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਨੂੰ ਟਾਈਗਰ ਮੱਛਰ ਵੀ ਆਖਿਆ ਜਾਂਦਾ ਹੈ। ਕਿਉਂਕਿ ਇਸ ਮੱਛਰ ਦੀ ਸਤਾ ਉਪਰ ਟਾਈਗਰ ਵਰਗੀ ਧਾਰੀਆ ਬਣੀਆਂ ਹੁੰਦੀਆਂ ਹਨ। ਇਹ ਆਪਣੇ ਜੀਵਨ ਕਾਲ ਵਿੱਚ 500 ਤੋਂ 1000 ਮੱਛਰ ਪੈਦਾ ਕਰ ਸਕਦੀ ਹੈ। ਇਸ ਦੀ ਉਮਰ ਇੱਕ ਮਹੀਨੇ ਦੀ ਹੁੰਦੀ ਹੈ ।