ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਦੁਖਦਾਈ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਗੱਲ ਕੀਤੀ ਜਾਵੇ ਫਿਲਮ ਜਗਤ ,ਖੇਡ ਜਗਤ, ਰਾਜਨੀਤਿਕ ਜਗਤ, ਧਾਰਮਿਕ ਜਗਤ ,ਸਾਹਿਤ ਜਗਤ, ਅਤੇ ਮਨੋਰੰਜਨ ਜਗਤ ਦੀ, ਤਿੰਨ ਵੱਖ-ਵੱਖ ਖੇਤਰਾਂ ਵਿਚੋਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਕਿਸੇ ਨਾ ਕਿਸੇ ਘਟਨਾ ਦਾ ਸ਼ਿਕਾਰ ਹੋ ਰਹੀਆਂ ਹਨ। ਇਨ੍ਹਾਂ ਖੇਤਰਾਂ ਵਿਚੋਂ ਜਾਣ ਵਾਲੀਆਂ ਸਖਸ਼ੀਅਤਾਂ ਦੀ ਕਮੀ ਉਨ੍ਹਾਂ ਦੇ ਪਰਿਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਪਿਛਲੇ ਸਾਲ ਤੋਂ ਵਿਸ਼ਵ ਵਿਚ ਸ਼ੁਰੂ ਹੋਈ ਕਰੋਨਾ ਨੇ ਭਾਰਤ ਵਿੱਚ ਬਹੁਤ ਸਾਰੀਆਂ ਸਖ਼ਸ਼ੀਅਤਾਂ ਦੀ ਜਾਨ ਲੈ ਲਈ ਹੈ। ਇਸ ਤੋਂ ਇਲਾਵਾ ਹੋਣ ਵਾਲੇ ਭਿਆਨਕ ਸੜਕ ਹਾਦਸਿਆਂ ਦੇ ਕਾਰਨ ਅਤੇ ਕਈ ਹੋਰ ਹਾਦਸਿਆਂ ਦੇ ਵੀ ਸ਼ਿਕਾਰ ਹੋ ਰਹੇ ਹਨ।
ਹੁਣ ਇਸ ਚੋਟੀ ਦੇ ਮਸ਼ਹੂਰ ਧਾਕੜ ਖਿਡਾਰੀ ਦੀ ਅਚਾਨਕ ਹੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਾਕੀ ਦੇ ਦਿੱਗਜ਼ ਖਿਡਾਰੀ ਕੇਸ਼ਵ ਦੱਤ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਓਲੰਪਿਕ ਵਿੱਚ 1948 ਤੇ 1952 ਦੀ ਸੋਨ ਤਗਮਾ ਜੇਤੂ ਹਾਕੀ ਭਾਰਤੀ ਟੀਮ ਦਾ ਅਹਿਮ ਹਿੱਸਾ ਰਹੇ ਸਨ। ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਕਲਕੱਤਾ ਵਿੱਚ ਸੰਤੋਸ਼ਪੁਰਾ ਸਥਿਤ ਆਪਣੇ ਘਰ ਵਿੱਚ ਰਹਿ ਰਹੇ ਸਨ।
ਜਿੱਥੇ 95 ਸਾਲਾ ਇਸ ਖਿਡਾਰੀ ਦਾ ਅੱਜ ਦੁਪਹਿਰ 12:30 ਵਜੇ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖਬਰ ਮਿਲਦੇ ਹੀ ਖੇਡ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ। ਉਨ੍ਹਾਂ ਨੇ ਦੇਸ਼ ਦੀਆਂ ਬਹੁਤ ਸਾਰੀਆਂ ਹਾਕੀ ਖਿਡਾਰੀ ਦੀਆਂ ਪੀੜੀਆਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦੇ ਦਿਹਾਂਤ ਤੇ ਕਲਕੱਤਾ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਵੀ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਉਪਰ ਟਵੀਟ ਕਰਦੇ ਹੋਏ ਕਿਹਾ ਹੈ ਕਿ ਅੱਜ ਇੱਕ ਅਸਲ ਮਹਾਨ ਖਿਡਾਰੀ ਨੂੰ ਗੁਆ ਦਿੱਤਾ ਹੈ।
ਅਸੀਂ ਸਾਰੇ ਕੇਸ਼ਵ ਦੱਤ ਦੇ ਦੇਹਾਂਤ ਤੋਂ ਬੇਹੱਦ ਦੁਖੀ ਹਾਂ ਭਾਰਤੀ ਉਲੰਪਿਕ 1948 ਤੇ 1952 ਵਿਚ ਗੋਲਡ ਮੈਡਲ ਜਿੱਤੇ ਸਨ। ਉਹ ਭਾਰਤ ਤੇ ਬੰਗਾਲ ਦਾ ਚੈਂਪੀਅਨ ਸੀ। ਉਨ੍ਹਾਂ ਨੇ ਕੇਸ਼ਵ ਦੱਤ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਨੂੰ 2019 ਵਿਚ ਮੋਹਨ ਬਾਗ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਗਰੁੱਪ ਬਣ ਗਏ ਸਨ। ਮੋਹਨ ਬਾਗਨ ਦੀ ਟੀਮ ਨੇ ਆਪਣੀ ਹਾਜ਼ਰੀ ਵਿੱਚ ਹਾਕੀ ਲੀਗ ਦਾ ਖ਼ਿਤਾਬ 10 ਸਾਲਾਂ ਵਿੱਚ 6 ਵਾਰ ਅਤੇ ਬੇਟਨ ਕੱਪ ਤਿੰਨ ਵਾਰ ਜਿੱਤਿਆ ਸੀ।
Previous Postਪੰਜਾਬ: ਵਿਆਹ ਤੋਂ ਦੂਜੇ ਦਿਨ ਬਾਅਦ ਹੀ ਲਾੜੀ ਸ਼ੁਰੂ ਕਰ ਦਿੰਦੀ ਸੀ ਇਹ ਕਰਤੂਤ – ਸੁਣ ਲੋਕਾਂ ਦੇ ਉਡੇ ਹੋਸ਼
Next Postਹੁਣੇ ਹੁਣੇ ਕਿਸਾਨ ਅੰਦੋਲਨ ਕਰਕੇ ਮੋਦੀ ਲਈ ਪੰਜਾਬ ਤੋਂ ਆ ਗਈ ਇਹ ਮਾੜੀ ਖਬਰ