ਆਈ ਤਾਜਾ ਵੱਡੀ ਖਬਰ
ਦੁਨੀਆਂ ਵਿੱਚ ਜਿਥੇ ਵਿਆਹ ਵਰਗੇ ਪਵਿੱਤਰ ਬੰਧਨ ਦੋ ਇਨਸਾਨਾਂ ਦਾ ਨਹੀਂ ਸਗੋਂ ਦੋ ਪਰਿਵਾਰਾਂ ਦਾ ਰਿਸ਼ਤਾ ਮੰਨਿਆ ਜਾਂਦਾ ਹੈ। ਜਿਸ ਨੂੰ ਜੋੜਨ ਵਾਸਤੇ ਬਹੁਤ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਇਹ ਰਿਸ਼ਤੇ ਤੈਅ ਕੀਤੇ ਜਾਂਦੇ ਹਨ। ਜਿੱਥੇ ਮਾਂ-ਬਾਪ ਵੱਲੋਂ ਬੱਚਿਆਂ ਦੀ ਖੁਸ਼ੀ ਲਈ ਬਹੁਤ ਕੁਝ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਪੜ੍ਹਾ-ਲਿਖਾ ਕੇ ਇੱਕ ਕਾਬਲ ਇਨਸਾਨ ਬਣਾਇਆ ਜਾਂਦਾ ਹੈ ਅਤੇ ਜ਼ਿੰਦਗੀ ਵਿਚ ਅੱਗੇ ਵਧਣ ਲਈ ਵਿਆਹ ਦੇ ਬੰਧਨ ਵਿੱਚ ਵੀ ਬਨਿਆ ਜਾਂਦਾ ਹੈ। ਪਰ ਕੁਝ ਬੱਚਿਆਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਦਾ ਖਮਿਆਜਾ ਸਾਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ। ਅੱਜ ਕੱਲ ਕਈ ਵਿਆਹ ਸਮਾਰੋਹ ਵਿਚ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।
ਹੁਣ ਵਿਆਹ ਵਿੱਚ ਅਚਾਨਕ ਅਜਿਹਾ ਭੜਥੂ ਪਿਆ ਕੇ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹਾਂਸੀ ਸ਼ਹਿਰ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਮੈਰਿਜ ਪੈਲੇਸ ਵਿਚ ਵਿਆਹ ਸਮਾਗਮ ਚੱਲ ਰਿਹਾ ਸੀ। ਜਿੱਥੇ ਸਾਰੀਆਂ ਰਸਮਾਂ ਹੋ ਰਹੀਆਂ ਸਨ। ਇਸ ਵਿਆਹ ਸਮਾਗਮ ਵਿੱਚ ਜਦੋਂ ਲਾੜਾ ਅਤੇ ਲਾੜੀ ਵੱਲੋਂ ਜੈਮਾਲਾ ਦੀ ਰਸਮ ਕਰਨ ਪਿੱਛੋਂ ਫੇਰਿਆ ਵਾਸਤੇ ਮੰਡਪ ਵਿੱਚ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ। ਉਸ ਸਮੇਂ ਹੀ ਅਚਾਨਕ ਲਾੜੇ ਦੀ ਪ੍ਰੇਮਿਕਾ ਪੁਲਿਸ ਨੂੰ ਲੈ ਕੇ ਮੌਕੇ ਤੇ ਉਪਰ ਪਹੁੰਚ ਗਈ।
ਜਿਸ ਨੇ ਦੋਸ਼ ਲਗਾਇਆ ਕਿ ਲੜਕੇ ਵੱਲੋਂ ਕਾਫੀ ਸਮੇਂ ਤੋਂ ਉਸ ਨੂੰ ਵਿਆਹ ਕਰਵਾਉਣ ਦਾ ਲਾਰਾ ਲਗਾਇਆ ਜਾ ਰਿਹਾ ਸੀ। ਪਰ ਹੁਣ ਉਹ ਉਸ ਨੂੰ ਛੱਡ ਕੇ ਕਿਸੇ ਹੋਰ ਨਾਲ ਵਿਆਹ ਕਰਵਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਦੋਵਾਂ ਪਰਿਵਾਰਾਂ ਵਿਚਕਾਰ ਕਾਫੀ ਝਗੜਾ ਹੋਇਆ ਅਤੇ ਗੱਲ ਹੱਥੋਪਾਈ ਤੱਕ ਆ ਪਹੁੰਚੀ। ਪੁਲਿਸ ਵੱਲੋ ਇਸ ਝਗੜੇ ਨੂੰ ਵਧਣ ਤੋਂ ਰੋਕਿਆ ਗਿਆ। ਦੋਹਾਂ ਪਰਿਵਾਰਾਂ ਵੱਲੋਂ ਇਸ ਰਿਸ਼ਤੇ ਨੂੰ ਤੋੜ ਦੇਣਾ ਬੇਹਤਰ ਸਮਝਿਆ ਗਿਆ ਅਤੇ ਲੜਕੀ ਪੱਖ ਵੱਲੋਂ ਇਸ ਵਿਆਹ ਨੂੰ ਕੀਤੇ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ।
ਲੜਕੇ ਦੀ ਪ੍ਰੇਮਿਕਾ ਲੜਕੀ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਉਹ ਦੋਵੇਂ ਗੁਰੂਗ੍ਰਾਮ ਵਿੱਚ ਇੱਕ ਪ੍ਰਾਈਵੇਟ ਬੈਂਕ ਵਿੱਚ ਕੰਮ ਕਰਦੇ ਸਨ ਅਤੇ ਪਿਛਲੇ ਸੱਤ ਸਾਲਾਂ ਤੋਂ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਹਨ। ਉਸ ਨੂੰ ਲੜਕੇ ਦੇ ਵਿਆਹ ਹੋਣ ਬਾਰੇ ਪਤਾ ਲੱਗਿਆ ਤਾਂ ਉਹ ਤੁਰੰਤ ਪੁਲਿਸ ਨੂੰ ਲੈ ਕੇ ਮੈਰਿਜ ਪੈਲੇਸ ਵਿੱਚ ਪਹੁੰਚ ਗਈ ਅਤੇ ਉਸ ਵੱਲੋਂ ਇਹ ਵਿਆਹ ਰੁਕਵਾ ਦਿੱਤਾ ਗਿਆ।
Home ਤਾਜਾ ਖ਼ਬਰਾਂ ਵਿਆਹ ਚ ਅਚਾਨਕ ਪੈ ਗਿਆ ਅਜਿਹਾ ਭੜਥੂ ਸਾਰੇ ਪਾਸੇ ਹੋ ਗਈ ਲਾਲਾ ਲਾਲਾ, ਹੋ ਗਿਆ ਛਿੱਤਰ ਪਤਾਣ – ਤਾਜਾ ਵੱਡੀ ਖਬਰ
ਤਾਜਾ ਖ਼ਬਰਾਂ
ਵਿਆਹ ਚ ਅਚਾਨਕ ਪੈ ਗਿਆ ਅਜਿਹਾ ਭੜਥੂ ਸਾਰੇ ਪਾਸੇ ਹੋ ਗਈ ਲਾਲਾ ਲਾਲਾ, ਹੋ ਗਿਆ ਛਿੱਤਰ ਪਤਾਣ – ਤਾਜਾ ਵੱਡੀ ਖਬਰ
Previous Postਹੋ ਗਈ ਬੱਲੇ ਬੱਲੇ : ਵਿਦੇਸ਼ ਚ ਦੇਸੀ ਮੁੰਡਾ ਰਾਤੋ ਰਾਤ ਇਸ ਤਰਾਂ ਬਣ ਗਿਆ ਕਰੋੜਪਤੀ – ਸਾਰੇ ਪਾਸੇ ਹੋ ਗਈ ਚਰਚਾ
Next Postਪੰਜਾਬ ਚ ਇਥੇ 17 ਬੱਚੇ ਅਚਾਨਕ ਇਹ ਚੀਜ ਖਾਣ ਨਾਲ ਹੋਏ ਬਿਮਾਰ , ਪਈਆਂ ਭਾਜੜਾਂ ਮਚੀ ਹਾਹਾਕਾਰ