ਆਈ ਤਾਜਾ ਵੱਡੀ ਖਬਰ
ਪੰਜਾਬ ਵਿਚ ਆਏ ਦਿਨ ਹੀ ਇਕ ਤੋਂ ਬਾਅਦ ਇਕ ਦੁਖਦਾਈ ਘਟਨਾ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ। ਪੰਜਾਬ ਵਿੱਚ ਜਿੱਥੇ ਬਹੁਤ ਸਾਰੇ ਲੋਕ ਕਰੋਨਾ ਦੀ ਦੂਜੀ ਲਹਿਰ ਦੀ ਚਪੇਟ ਵਿਚ ਆ ਗਏ ਸਨ ਅਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਬਹੁਤ ਸਾਰੇ ਲੋਕਾਂ ਦੀ ਜਾਨ ਨਿੱਤ ਹੀ ਵਾਪਰਨ ਵਾਲੇ ਸੜਕ ਹਾਦਸਿਆਂ ਅਤੇ ਕਈ ਹੋਰ ਹਾਦਸਿਆਂ ਵਿੱਚ ਜਾ ਰਹੀ ਹੈ। ਇਸ ਸੰਸਾਰ ਤੋਂ ਜਾਣ ਵਾਲੇ ਇਨ੍ਹਾਂ ਲੋਕਾਂ ਦੀ ਕਮੀ ਉਨ੍ਹਾਂ ਦੇ ਪਰਿਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ ਪਰ ਜਦੋਂ ਵਾਪਰਨ ਵਾਲੀਆਂ ਕਈ ਘਟਨਾਵਾਂ ਵਿੱਚ ਬੱਚਿਆਂ ਦਾ ਜ਼ਿਕਰ ਆਉਂਦਾ ਹੈ ਤਾਂ ਮਾਪੇ ਝੰਜੋੜੇ ਜਾਂਦੇ ਹਨ।
ਬੱਚਿਆਂ ਨਾਲ ਵਾਪਰਣ ਵਾਲੇ ਹਾਦਸਿਆਂ ਨੂੰ ਸੁਣਦੇ ਹੀ ਸਾਰੇ ਮਾਪਿਆਂ ਦੇ ਦਿਲ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਾ ਹੋਰ ਵੱਧ ਜਾਂਦੀ ਹੈ। ਹੁਣ ਇਥੇ ਪੰਜਾਬ ਵਿੱਚ 17 ਬੱਚਿਆਂ ਦੇ ਅਚਾਨਕ ਇਕ ਚੀਜ਼ ਖਾਣ ਨਾਲ ਬੀਮਾਰ ਹੋਣ ਤੇ ਭਾਜੜਾ ਪੈ ਗਈਆਂ ਹਨ ਅਤੇ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਹੀਦ ਭਗਤ ਸਿੰਘ ਨਗਰ ਦੇ ਅਧੀਨ ਆਉਂਦੇ ਪਿੰਡ ਰੈਲਮਾਜਰਾ ਤੋਂ ਸਾਹਮਣੇ ਆਈ ਹੈ। ਜਿੱਥੇ 17 ਬੱਚਿਆਂ ਦੀ ਹਾਲਤ ਗੰਭੀਰ ਹੋਣ ਤੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਨ੍ਹਾਂ ਸਾਰੇ ਬੱਚਿਆਂ ਦੀ ਉਮਰ 6 ਤੋਂ 7 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਇਨ੍ਹਾਂ ਸਾਰੇ ਬੱਚਿਆਂ ਨੂੰ ਗੰਭੀਰ ਹਾਲਤ ਵਿੱਚ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਕਿਉਂਕਿ ਇਨ੍ਹਾਂ ਬੱਚਿਆਂ ਨੂੰ ਉਲਟੀਆਂ ਅਤੇ ਦਸਤ ਲੱਗ ਗਏ ਸਨ। ਸਿਮਰਨ, ਖੁਸ਼ੀ, ਵਿਸ਼ਵ, ਵੰਦਨਾ ,ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜਦ ਕਿ ਬਾਕੀ ਬੱਚਿਆਂ ਦੀ ਹਾਲਤ ਵਿੱਚ ਸੁਧਾਰ ਹੋਣ ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿਤਾ ਗਿਆ ਹੈ। ਇਹ ਸਾਰੇ ਬੱਚੇ ਸਕੂਲੀ ਵਿਦਿਆਰਥੀ ਹਨ।
ਇਨ੍ਹਾਂ ਬੱਚਿਆਂ ਦੀ ਹਾਲਤ ਕਿਸੇ ਦਰੱਖ਼ਤ ਦੇ ਫਲ ਖਾਣ ਪਿੱਛੋਂ ਗੰਭੀਰ ਹੋਈ ਹੈ। ਇਨ੍ਹਾਂ ਬੱਚਿਆਂ ਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਕਿਹੜੇ ਦਰੱਖਤ ਦੇ ਫ਼ਲ ਖਾਧੇ ਸਨ। ਇਹ ਘਟਨਾ ਪਿੰਡ ਰੈਲ ਮਾਜਰਾ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਵਾਪਰੀ ਹੈ ਜਿੱਥੇ ਫਲ ਖਾਣ ਪਿੱਛੋਂ ਹੀ ਬੱਚਿਆਂ ਦੀ ਹਾਲਤ ਗੰਭੀਰ ਹੋ ਗਈ ਸੀ।
Previous Postਵਿਆਹ ਚ ਅਚਾਨਕ ਪੈ ਗਿਆ ਅਜਿਹਾ ਭੜਥੂ ਸਾਰੇ ਪਾਸੇ ਹੋ ਗਈ ਲਾਲਾ ਲਾਲਾ, ਹੋ ਗਿਆ ਛਿੱਤਰ ਪਤਾਣ – ਤਾਜਾ ਵੱਡੀ ਖਬਰ
Next Postਵਾਟਰ ਕੈਨਨ ਬੰਦ ਕਰਨ ਵਾਲੇ ਨਵਦੀਪ ਲਈ ਆਈ ਮਾੜੀ ਖਬਰ – ਕਿਸਾਨ ਯੂਨੀਅਨ ਨੇ ਕਰਤੀ ਇਹ ਕਾਰਵਾਈ