ਹੁਣੇ ਹੁਣੇ ਬਿਜਲੀ ਨੂੰ ਲੈ ਕੇ ਪੰਜਾਬ ਵਾਲਿਆਂ ਲਈ ਆ ਗਈ ਵੱਡੀ ਮਾੜੀ ਖਬਰ, ਅਚਾਨਕ ਪੈ ਗਿਆ ਇਹ ਸਿਆਪਾ

ਆਈ ਤਾਜਾ ਵੱਡੀ ਖਬਰ

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿਚ ਗਰਮੀ ਦਾ ਸਭ ਪਾਸੇ ਪ੍ਰਭਾਵ ਦੇਖਿਆ ਜਾ ਰਿਹਾ ਹੈ। ਪਰ੍ਹੇ ਵਿੱਚ ਹੋਏ ਵਾਧੇ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ। ਜਿੱਥੇ ਗਰਮੀ ਦੇ ਚਲਦੇ ਹੋਏ ਕਾਰੋਬਾਰਾਂ ਉਪਰ ਅਸਰ ਦੇਖਿਆ ਜਾ ਰਿਹਾ ਹੈ।ਉਥੇ ਹੀ ਦੁਪਹਿਰ ਦੇ ਸਮੇਂ ਉੱਤੇ ਆਵਾਜਾਈ ਠੱਪ ਹੋਣ ਕਾਰਨ ਸੁਨ ਪਸਰ ਜਾਂਦੀ ਹੈ। ਜਿੱਥੇ ਗਰਮੀ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਦੀ ਬਿਜਾਈ ਕੀਤੀ ਜਾ ਰਹੀ ਹੈ। ਪਰ ਬਿਜਲੀ ਦੀ ਸਪਲਾਈ ਘੱਟ ਹੋਣ ਕਾਰਨ ਲੋਕਾਂ ਨੂੰ ਇਸ ਫਸਲ ਨੂੰ ਲੈ ਕੇ ਕਈ ਤਰਾਂ ਦੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਘੱਟ ਮਿਲਣ ਕਾਰਨ ਪਾਣੀ ਦੀ ਘੱਟ ਮਾਤਰਾ ਵਿੱਚ ਪ੍ਰਾਪਤ ਹੋਇਆ ਹੈ।

ਹੁਣ ਬਿਜਲੀ ਨੂੰ ਲੈ ਕੇ ਪੰਜਾਬ ਵਾਲਿਆਂ ਲਈ ਇਕ ਹੋਰ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਅਚਾਨਕ ਇਹ ਸਿਆਪਾ ਪੈ ਗਿਆ ਹੈ। ਪੰਜਾਬ ਵਿੱਚ ਪਹਿਲਾਂ ਹੀ ਬਿਜਲੀ ਦੀ ਕਿੱਲਤ ਹੋਣ ਕਾਰਨ ਕਈ ਕਾਰੋਬਾਰ ਠੱਪ ਹੋ ਰਹੇ ਹਨ। ਅੱਜ ਪੰਜਾਬ ਵਿਚ ਬਿਜਲੀ ਸੰਕਟ ਨੂੰ ਲੈ ਕੇ ਉਸ ਸਮੇਂ ਸਥਿਤੀ ਹੋਰ ਚਿੰਤਾਜਨਕ ਬਣ ਗਈ ਜਦੋਂ ਤਲਵੰਡੀ ਸਾਬੋ ਥਰਮਲ ਪਲਾਂਟ ਵਿੱਚ ਇਕ ਹੋਰ ਯੂਨਿਟ ਬੰਦ ਹੋਣ ਦੀ ਖਬਰ ਸਾਹਮਣੇ ਆਈ। ਇਹ ਯੂਨਿਟ ਬੋਇਲਰ ਵਿੱਚ ਨੁਕਸ ਪੈਣ ਕਾਰਨ ਬੰਦ ਹੋਇਆ ਹੈ।

ਤਿੰਨ ਯੂਨਿਟਾਂ ਵਾਲੇ ਤਲਵੰਡੀ ਸਾਬੋ ਦੇ ਇਸ ਥਰਮਲ ਪਲਾਂਟ ਵਿੱਚ 2 ਯੂਨਿਟ ਕੰਮ ਕਰਨਾ ਬੰਦ ਕਰ ਗਏ ਹਨ। ਅੱਜ ਸਵੇਰੇ ਹੀ ਪੰਜਾਬ ਬਿਜਲੀ ਓਵਰਡਰਾਅ ਕਰਨੀ ਸ਼ੁਰੂ ਹੋ ਗਿਆ ਹੈ। ਸਵੇਰੇ 10:30 ਵਜੇ ਸ਼ਡਿਊਲ ਬਿਜਲੀ 7140 ਮੈਗਾਵਾਟ ਹੈ ,ਜਦ ਕਿ ਪੰਜਾਬ 7159 ਮੈਗਾਵਾਟ ਬਿਜਲੀ ਲੈ ਰਿਹਾ ਹੈ।

ਇਸ ਤਰੀਕੇ ਤਕਰੀਬਨ 18 ਮੈਗਾਵਾਟ ਬਿਜਲੀ ਓਵਰਡਰਾਅ ਹੋ ਰਹੀ ਹੈ। ਤਲਵੰਡੀ ਸਾਬੋ ਦਾ ਇੱਕ ਯੂਨਿਟ 8 ਮਾਰਚ ਤੋਂ ਬੰਦ ਪਿਆ ਹੈ। ਜਿਸ ਬਾਰੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਇਸ ਯੂਨਿਟ ਦੇ ਬੰਦ ਹੋਣ ਕਾਰਨ ਬਿਜਲੀ ਬਿਜਲੀ ਸੰਕਟ ਪੈਦਾ ਹੋਇਆ ਹੈ। ਦੂਜਾ ਯੂਨਿਟ ਵੀ 660 ਮੈਗਾਵਾਟ ਦਾ ਹੈ। 3 ਯੂਨਿਟ 660 ਮੈਗਾਵਾਟ ਦੇ ਹਨ। ਪਲਾਟ ਦੀ ਕੁੱਲ ਸਮਰੱਥਾ 1980 ਮੈਗਾਵਾਟ ਹੈ।