ਅਸਮਾਨੀ ਬਿਜਲੀ ਪੈਣ ਨਾਲ ਇਕੋ ਪ੍ਰੀਵਾਰ ਦੇ 5 ਜੀਆਂ ਦੀ ਹੋਈ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਦੇਸ਼ ਵਿੱਚ ਪਹਿਲਾਂ ਹੀ ਕਰੋਨਾ ਕਾਰਨ ਭਾਰੀ ਤਬਾਹੀ ਮੱਚ ਚੁੱਕੀ ਹੈ। ਇਕ ਤੋਂ ਬਾਅਦ ਇਕ ਕੁਦਰਤੀ ਆਫ਼ਤਾਂ ਦਾ ਆਉਣਾ ਅਜੇ ਤੱਕ ਲਗਾਤਾਰ ਜਾਰੀ ਹੈ। ਜਿੱਥੇ ਪਿਛਲੇ ਕੁਝ ਦਿਨਾਂ ਤੋਂ ਦੇਸ਼ ਅੰਦਰ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗਰਮੀ ਦੇ ਕਾਰਨ ਕਾਫੀ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਬਰਸਾਤ ਨਾ ਹੋਣ ਕਾਰਨ ਅਤੇ ਬਿਜਲੀ ਸਪਲਾਈ ਵਿਚ ਵੀ ਭਾਰੀ ਕਮੀ ਹੋਣ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਕੁਦਰਤੀ ਆਫ਼ਤਾਂ ਦਾ ਆਉਣਾ ਲਗਾਤਾਰ ਜਾਰੀ ਹੈ। ਅਜਿਹੀਆਂ ਕੁਦਰਤੀ ਆਫਤਾਂ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਤਬਾਹ ਕਰ ਦਿੰਦੀਆਂ ਹਨ। ਹੁਣ ਅਸਮਾਨੀ ਬਿਜਲੀ ਪੈਣ ਕਾਰਨ ਇੱਕੋ ਪਰਿਵਾਰ ਦੇ 5 ਜੀਆਂ ਦੀ ਹੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਝਾਰਖੰਡ ਸੂਬੇ ਦੇ ਜ਼ਿਲੇ ਦੇ ਬਲਾਕ ਕੱਰਾ ਤੋਂ ਸਾਹਮਣੇ ਆਈ ਹੈ। ਜਿੱਥੇ ਮੌਸਮ ਵਿੱਚ ਅਚਾਨਕ ਹੋਈ ਤਬਦੀਲੀ ਕਾਰਨ ਲੋਕਾਂ ਨੂੰ ਬਰਸਾਤ ਹੋਣ ਤੇ ਗਰਮੀ ਤੋਂ ਰਾਹਤ ਪ੍ਰਾਪਤ ਹੋਈ। ਉਥੇ ਹੀ ਸ਼ਨੀਵਾਰ ਦੀ ਸ਼ਾਮ ਨੂੰ ਅਸਮਾਨੀ ਬਿਜਲੀ ਨੇ ਇਕੋ ਪਰਿਵਾਰ ਦੇ 5 ਮੈਂਬਰਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਹੀ ਪਰਿਵਾਰ ਦੇ ਮੈਂਬਰ ਖੇਤਾਂ ਵਿੱਚ ਮੂੰਗਫਲੀ ਦੀ ਫਸਲ ਦੀ ਬਿਜਾਈ ਕਰ ਰਹੇ ਸਨ।

ਉਸ ਸਮੇਂ ਅਚਾਨਕ ਮੌਸਮ ਵਿੱਚ ਆਈ ਤਬਦੀਲੀ ਕਾਰਨ ਜਿਥੇ ਬਰਸਾਤ ਸ਼ੁਰੂ ਹੋਈ ਉਥੇ ਹੀ ਅਸਮਾਨੀ ਬਿਜਲੀ ਵੀ ਪੈਣੀ ਸ਼ੁਰੂ ਹੋ ਗਈ। ਜਿਸ ਤੋਂ ਬਚਣ ਲਈ ਪਰਿਵਾਰਕ ਮੈਂਬਰਾਂ ਵੱਲੋਂ ਇਕ ਦਰੱਖਤ ਦੇ ਹੇਠਾਂ ਜਾ ਕੇ ਸ਼ਰਨ ਲਈ ਗਈ। ਉਸ ਸਮੇਂ ਹੀ ਅਸਮਾਨੀ ਬਿਜਲੀ ਨੇ ਪਰਿਵਾਰ ਦੇ 5 ਮੈਂਬਰਾਂ ਉੱਪਰ ਆਪਣਾ ਕਹਿਰ ਵਰਸਾ ਦਿੱਤਾ। ਜਿਸ ਨਾਲ ਪੰਜ ਮੈਂਬਰ ਮੌਕੇ ਤੇ ਹੀ ਝੁਲਸ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਸ ਵੱਲੋਂ ਮੌਕੇ ਉਪਰ ਪਹੁੰਚ ਕੀਤੀ ਗਈ ਇਸਦੇ ਨਾਲ ਇਲਾਕੇ ਦੇ ਵਿਧਾਇਕ ਵੱਲੋਂ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਗਈ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜ਼ਿਲ੍ਹੇ ਵਿਚ 16 ਲੋਕਾਂ ਦੀ ਜਾਨ ਬਿਜਲੀ ਡਿੱਗਣ ਕਾਰਨ ਚਲੇ ਗਈ ਹੈ। ਜਿੱਥੇ ਇਸ ਪਰਿਵਾਰ ਦੇ ਪੰਜ ਮੈਂਬਰ ਬਿਜਲੀ ਪੈਣ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ, ਉਥੇ ਹੀ ਇਸ ਪਰਵਾਰ ਵਿੱਚ ਤਿੰਨ ਮੈਂਬਰ ਹਨ ਜਿਨ੍ਹਾਂ ਵਿੱਚੋਂ ਇੱਕ ਦਿੱਲੀ ਵਿੱਚ ਹੈ। ਇਨ੍ਹਾਂ ਮਿਰਤਕਾਂ ਦੀ ਪਹਿਚਾਣ ਮੰਗਾਂ ਮੁੰਡਾ 55 ਸਾਲ, ਜੀਵੰਤੀ ਮੁੰਡਾਈਨ 45 ਸਾਲ, ਪੂਨ੍ਹਾਂ ਮੁੰਡਾ 32 ਸਾਲ , ਜੈਮਾ ਮੁੰਡਾਈਨ 30 ਸਾਲ, ਅਤੇ ਇੱਕ ਬੱਚਾ ਆਯੁਸ਼ ਮੁੰਡਾ ਪੰਜ ਸਾਲ ਵਜੋਂ ਹੋਈ ਹੈ।