ਆਈ ਤਾਜਾ ਵੱਡੀ ਖਬਰ
ਵਿਸ਼ਵ ਭਰ ਵਿਚ ਨੈਟ ਬੈਂਕਿੰਗ ਗ੍ਰਾਹਕਾਂ ਦੀ ਇੱਕ ਪਹਿਲੀ ਪਸੰਦ ਬਣੀ ਹੋਈ ਹੈ ਅਤੇ ਕਿਸੇ ਵੀ ਤਰਾਂ ਦਾ ਲੈਣ ਦੇਣ ਨੇਟਬੇਕਿੰਗ ਦੇ ਜ਼ਰੀਏ ਹੀ ਕੀਤਾ ਜਾਂਦਾ ਹੈ। ਲੋਕਾਂ ਦੀ ਪੂੰਜੀ ਨੂੰ ਸੁਰੱਖਿਅਤ ਰੱਖਣ ਲਈ ਕਈ ਪ੍ਰਕਾਰ ਦੀਆਂ ਬੈਂਕਾਂ ਹਰ ਹਿੱਸੇ ਵਿੱਚ ਉਪਲਭਧ ਹਨ ਅਤੇ ਲੋਕਾਂ ਨੂੰ ਚੌਵੀ ਘੰਟੇ ਬੈਂਕਾਂ ਦੀ ਸੇਵਾ ਪ੍ਰਦਾਨ ਕਰਨ ਲਈ ਇਨ੍ਹਾਂ ਬੈਂਕਾਂ ਵੱਲੋਂ ਡਿਜੀਟਲ ਸੇਵਾਵਾਂ ਆਰੰਭ ਕੀਤੀਆਂ ਗਈਆਂ ਹਨ। ਇਹਨਾਂ ਡਿਜੀਟਲ ਸੇਵਾਵਾਂ ਦੇ ਜ਼ਰੀਏ ਕੋਈ ਵੀ ਵਿਅਕਤੀ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਬੈਂਕਾਂ ਨਾਲ ਰਿਲੇਟਿਡ ਕੰਮ ਮਿੰਟਾਂ ਵਿੱਚ ਮੁਕੰਮਲ ਕਰ ਸਕਦਾ ਹੈ।
ਸਟੇਟ ਬੈਂਕ ਆਫ ਇੰਡੀਆ ਭਾਰਤ ਦੀ ਸਭ ਤੋਂ ਪੁਰਾਣੀ ਅਤੇ ਭਰੋਸੇਯੋਗ ਬੈਂਕ ਹੈ ਜਿਸ ਵਿੱਚ ਭਾਰਤ ਦੀ ਕਈ ਗੁਣਾ ਆਬਾਦੀ ਨੇ ਆਪਣੀ ਪੂੰਜੀ ਜਮ੍ਹਾਂ ਕਰਵਾ ਰੱਖੀ ਹੈ। ਸਟੇਟ ਬੈਂਕ ਆਫ ਇੰਡੀਆ ਦੀਆਂ ਬਰਾਂਚਾਂ ਭਾਰਤ ਵਿੱਚ ਹਰ ਖੇਤਰ ਵਿੱਚ ਫੈਲੀਆਂ ਹੋਈਆਂ ਹਨ ਅਤੇ ਇਸ ਦੀ ਸ਼ੁਰੂਆਤ 1806 ਵਿਚ ਪਹਿਲੀ ਬਾਰ ਬੈਂਕ ਆਫ ਕਲਕੱਤਾ ਦੇ ਨਾਂ ਨਾਲ ਕੀਤੀ ਗਈ ਸੀ ਤੇ 1955 ਵਿੱਚ ਇਸ ਨੂੰ ਸਟੇਟ ਬੈਂਕ ਆਫ ਇੰਡੀਆ ਦਾ ਨਾਂ ਦਿੱਤਾ ਗਿਆ, ਇਸ ਬੈਂਕ ਦਾ ਮੇਨ ਹੈਡ ਕੁਆਟਰ ਮਹਾਂਰਾਸ਼ਟਰ ਵਿੱਚ ਸਥਿਤ ਹੈ।
ਇਸ ਬੈਂਕ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਔਫੀਸ਼ੀਅਲ ਟਵਿੱਟਰ ਅਕਾਊਂਟ ਤੇ ਟਵੀਟ ਕਰਕੇ ਲੋਕਾਂ ਨੂੰ ਦੱਸਿਆ ਹੈ ਕਿ ਬੈਂਕ ਦੀਆਂ ਡਿਜੀਟਲ ਸੇਵਾਵਾਂ ਸ਼ਨੀਵਾਰ ਦੀ ਰਾਤ 3:25 ਮਿੰਟ ਤੋਂ ਐਤਵਾਰ ਸਵੇਰ 5 ਵੱਜ ਕੇ 50 ਮਿੰਟ ਤੱਕ ਬੰਦ ਰਹਿਣਗੀਆਂ। ਇਨ੍ਹਾਂ ਡਿਜੀਟਲ ਸੇਵਾਵਾਂ ਦੇ ਬੰਦ ਹੋਣ ਦੇ ਨਾਲ ਸਟੇਟ ਬੈਂਕ ਆਫ ਇੰਡੀਆ ਦੀਆਂ ਬਾਕੀ ਇੰਟਰਨੈਟ ਬੈਂਕਿੰਗ ਸੇਵਾਵਾਂ, ਯੂ ਪੀ ਆਈ, ਯੋਨੋ ਲਾਈਟ, ਯੋਨੋ, ਅਤੇ ਮੋਬਾਈਲ ਨੈੱਟ ਬੈਂਕਿੰਗ ਵੀ ਨਹੀ ਚੱਲ ਸਕਣਗੀਆਂ।
ਏਸ ਬੀ ਆਈ ਵੱਲੋਂ ਇਹ ਪਹਿਲੀ ਵਾਰ ਨਹੀਂ ਕੀਤਾ ਜਾ ਰਿਹਾ ਸਗੋ ਇਸ ਤੋਂ ਪਹਿਲਾਂ ਵੀ 13 ਅਤੇ 20 ਜੂਨ ਨੂੰ ਸਟੇਟ ਬੈਂਕ ਆਫ ਇੰਡੀਆ ਵੱਲੋਂ ਚਾਰ ਚਾਰ ਘੰਟਿਆਂ ਲਈ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਸਟੇਟ ਬੈਂਕ ਆਫ ਇੰਡੀਆ ਵੱਲੋਂ ਦੱਸੀਆਂ ਗਈਆ ਇਹ ਸਰਵਿਸਾਂ ਦੋ ਘੰਟੇ ਲਈ ਸਥਗਿਤ ਰਹਿਣਗੀਆਂ।
Previous Postਇਸ ਮਸ਼ਹੂਰ ਪੰਜਾਬੀ ਸਖਸ਼ੀਅਤ ਦੀ ਹੋਈ ਅਚਾਨਕ ਮੌਤ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
Next Postਵੱਡੀ ਚੰਗੀ ਖਬਰ : ਇਥੇ ਹੋ ਗਿਆ ਹੁਣ 250 ਲੋਕਾਂ ਦੇ ਇਕੱਠ ਕਰਨ ਦਾ ਐਲਾਨ – ਲੋਕਾਂ ਚ ਖੁਸ਼ੀ