ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਜਿੱਥੇ ਗਰਮੀ ਦੇ ਵਧਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਫਸਲਾਂ ਦੀ ਬਿਜਾਈ ਦਾ ਸਮਾਂ ਵੀ ਮੁੱਖ ਹੈ, ਜਿੱਥੇ ਪੰਜਾਬ ਵਿੱਚ ਇਸ ਸਮੇਂ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਦੀ ਬਿਜਾਈ ਕੀਤੀ ਗਈ ਹੈ। ਜਿਸ ਵਾਸਤੇ ਵਧੇਰੇ ਪਾਣੀ ਦੀ ਜ਼ਰੂਰਤ ਹੁੰਦੀ ਹੈ। ਪਰ ਬਿਜਲੀ ਵਿਭਾਗ ਵੱਲੋਂ ਪੂਰੀ ਸਪਲਾਈ ਨਾ ਦਿੱਤੇ ਜਾਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਬਿਜਲੀ ਦੀ ਖਪਤ ਵਧ ਜਾਣ ਕਾਰਨ ਭਾਰੀ ਕੱਟ ਵੀ ਲਾਏ ਜਾ ਰਹੇ ਹਨ। ਜਿਸ ਕਾਰਨ ਗਰਮੀ ਦੇ ਇਸ ਭਿਆਨਕ ਮੌਸਮ ਵਿੱਚ ਲੋਕ ਤੜਫ ਰਹੇ ਹਨ।
ਜਿੱਥੇ ਗਰਮੀ ਤੋਂ ਰਾਹਤ ਪਾਉਣ ਲਈ ਬਿਜਲੀ ਦੇ ਵਧੇਰੇ ਉਪਕਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਥੇ ਹੀ ਬਿਜਲੀ ਨਾ ਆਉਣ ਕਾਰਨ ਕਈ ਉਦਯੋਗਾਂ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਪੰਜਾਬ ਵਿਚ ਬਿਜਲੀ ਸੰਕਟ ਦਾ ਕਰਕੇ ਸੱਤ ਦਿਨਾਂ ਬਾਰੇ ਇਕ ਵੱਡੀ ਖ਼ਬਰ ਪੀ ਐਸ ਪੀ ਸੀ ਐਲ ਵੱਲੋਂ ਸਾਹਮਣੇ ਆਈ ਹੈ। ਜਿੱਥੇ ਪੰਜਾਬ ਵਿਚ ਸ਼ਾਪਿੰਗ ਮਾਲਾਂ ਅਤੇ ਹੋਰ ਵਪਾਰਕ ਅਦਾਰਿਆਂ ਨੂੰ ਅਗਲੇ ਸੱਤ ਦਿਨਾਂ ਤੱਕ ਏ ਸੀ ਨਾ ਚਲਾਉਣ ਅਤੇ ਬਿਜਲੀ ਦੀ ਸਹੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ।
ਇਹ ਅਪੀਲ ਪੰਜਾਬ ਵਿੱਚ ਬਿਜਲੀ ਦੀ ਸਪਲਾਈ ਦੀ ਕਿੱਲਤ ਕਾਰਨ ਕੀਤੀ ਜਾ ਰਹੀ ਹੈ। ਅਗਲੇ 7 ਦਿਨਾਂ ਲਈ 9 ਜੁਲਾਈ ਤੱਕ ਏ ਸੀ ਬੰਦ ਰੱਖੇ ਜਾਣ ਦਾ ਆਦੇਸ਼ ਦਿੱਤਾ ਗਿਆ ਹੈ। ਉਥੇ ਹੀ ਜ਼ਰੂਰਤ ਤੋਂ ਬਿਨਾ ਲਾਈਟਾਂ ਦੀ ਵਰਤੋਂ ਕਰਨ ਉਪਰ ਵੀ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਲੋੜੀਂਦੀਆ ਜ਼ਰੂਰਤਾਂ ਨਾ ਹੋਣ ਤੇ ਬਿਜਲੀ ਉਪਕਰਣਾਂ ਨੂੰ ਬੰਦ ਰੱਖੇ ਜਾਣ ਲਈ ਆਖਿਆ ਗਿਆ ਹੈ। ਪੰਜਾਬ ਵਿਚ ਬਿਜਲੀ ਸੰਕਟ ਦੀ ਸਥਿਤੀ ਵਿਚ ਪੀ ਐਸ ਪੀ ਸੀ ਐਲ ਨੇ ਪੰਜਾਬ ਭਰ ਵਿੱਚ ਸ਼ੋਪਿੰਗ ਮੌਲ ਅਤੇ ਵਪਾਰਕ ਅਦਾਰਿਆਂ ਦੇ ਮਾਲਕਾਂ ਨੂੰ ਵੀ ਜ਼ਰੂਰਤ ਤੋਂ ਬਿਨਾਂ ਬਿਜਲੀ ਦੀ ਵਰਤੋਂ ਨਾ ਕਰਨ ਲਈ ਆਖਿਆ ਗਿਆ ਹੈ।
ਸਰਕਾਰ ਵੱਲੋਂ ਬੀਤੇ ਦਿਨੀਂ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਨੂੰ ਤਿੰਨ ਦਿਨ ਏ ਸੀ ਬੰਦ ਰੱਖਣ ਦੀ ਅਪੀਲ ਕੀਤੀ ਗਈ ਸੀ । ਇਸ ਤੋਂ ਇਲਾਵਾ ਕੁਝ ਅਦਾਰਿਆਂ ਦੇ ਸਮੇਂ ਵਿੱਚ ਵੀ ਤਬਦੀਲੀ ਕੀਤੀ ਗਈ ਹੈ। ਪੰਜਾਬ ਵਿਚ ਬਿਜਲੀ ਸੰਕਟ ਦਿਨੋ-ਦਿਨ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ।
Previous Postਪੰਜਾਬ ਦੇ ਸਕੂਲਾਂ ਲਈ ਆਈ ਇਹ ਵੱਡੀ ਖਬਰ – ਮਾਪਿਆਂ ਅਤੇ ਬੱਚਿਆਂ ਚ ਖੁਸ਼ੀ ਦੀ ਲਹਿਰ
Next Postਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੇ ਖੇਤਾਂ ਚ ਅੱਕੇ ਹੋਏ ਕਿਸਾਨਾਂ ਨੇ ਕਰਤਾ ਇਹ ਕੰਮ – ਤਾਜਾ ਵੱਡੀ ਖਬਰ