ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਕਰੋਨਾ ਦੇ ਕਾਰਨ ਲੋਕਾਂ ਨੂੰ ਭਾਰੀ ਆਰਥਿਕ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਕਰੋਨਾ ਦੇ ਕਾਰਨ ਕੀਤੀ ਗਈ ਤਾਲਾਬੰਦੀ ਨੇ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਉਨ੍ਹਾਂ ਕੋਲੋਂ ਖੋਹ ਲਏ ਸਨ। ਜਿਸ ਕਾਰਨ ਬੇਰੁਜ਼ਗਾਰ ਹੋਏ ਲੋਕਾਂ ਵੱਲੋਂ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ। ਉਥੇ ਹੀ ਲੋਕਾਂ ਵੱਲੋਂ ਜਮਾਂ ਕੀਤੀ ਗਈ ਰਾਸ਼ੀ ਨੂੰ ਵੀ ਇਸ ਮੁਸ਼ਕਲ ਦੀ ਘੜੀ ਵਿੱਚ ਖਰਚ ਲਿਆ
ਗਿਆ। ਜਿਸ ਕਾਰਨ ਬਹੁਤ ਸਾਰੇ ਲੋਕ ਆਰਥਿਕ ਤੌਰ ਉੱਤੇ ਕਮਜ਼ੋਰ ਹੋ ਚੁੱਕੇ ਹਨ। ਅਜਿਹੇ ਪਰਵਾਰਾਂ ਲਈ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਉੱਥੇ ਹੀ ਬਹੁਤ ਸਾਰੇ ਸਕੂਲਾਂ ਵੱਲੋਂ ਅਜੇ ਤੱਕ ਬੱਚਿਆਂ ਕੋਲੋਂ ਭਾਰੀ ਫੀਸਾਂ ਵਸੂਲੀਆਂ ਜਾ ਰਹੀਆਂ ਹਨ। ਜਦ ਕੇ ਬੱਚਿਆਂ ਦੀ ਪੜ੍ਹਾਈ ਆਨਲਾਈਨ ਹੋ ਰਹੀ ਹੈ। ਹੁਣ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵਿੱਚ 15 ਫ਼ੀਸਦੀ ਦੀ ਕਟੌਤੀ ਬਾਰੇ ਇਹ ਵੱਡਾ ਐਲਾਨ ਹੋ ਗਿਆ ਹੈ। ਸਾਹਮਣੇ ਆਈ ਜਾਣਕਾਰੀ ਅਨੁਸਾਰ ਇਹ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਆਖਿਆ ਗਿਆ ਹੈ ਕਿ ਰਾਜਧਾਨੀ ਦਿੱਲੀ ਦੇ
ਸਾਰੇ ਨਿੱਜੀ ਸਕੂਲਾਂ ਵੱਲੋਂ ਆਪਣੀ ਫੀਸ ਵਿਚ 15 ਫ਼ੀਸਦੀ ਦੀ ਕਟੌਤੀ ਕੀਤੀ ਜਾਵੇਗੀ। ਮਹਾਵਾਰੀ ਦੇ ਦੌਰ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਦਾ ਇਹ ਫੈਸਲਾ ਮਾਪਿਆਂ ਲਈ ਰਾਹਤ ਭਰਿਆ ਹੈ। ਉਦਾਹਰਣ ਲਈ ਜੇਕਰ 2020-21 ਵਿੱਚ ਸਕੂਲ ਦੀ ਇਕ ਮਹੀਨੇ ਦੀ ਫੀਸ 3000 ਰੁਪਏ ਹੈ ਤਾਂ ਇਸ ਦੀ ਕਟੌਤੀ ਤੋਂ ਬਾਅਦ ਸਕੂਲ ਮਾਪਿਆਂ ਤੋਂ 2,550 ਰੁਪਏ ਹੀ ਵਸੂਲ ਕਰ ਸਕਦਾ ਹੈ। ਵੀਰਵਾਰ ਨੂੰ ਡਿਪਟੀ
ਸੀਐਮ ਮਨੀਸ਼ ਸਿਸੋਦੀਆ ਨੇ ਆਖਿਆ ਹੈ ਕਿ ਕਰੋਨਾ ਦੇ ਦੌਰ ਵਿੱਚ ਜਦੋਂ ਮਾਪੇ ਆਰਥਿਕ ਤੰਗੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਤਾਂ ਉਨ੍ਹਾਂ ਦੇ ਬੱਚਿਆਂ ਦੀਆ ਸਕੂਲ ਦੀਆਂ ਫੀਸਾਂ ਵਿੱਚ 15 ਫ਼ੀਸਦੀ ਦੀ ਕਟੌਤੀ ਕੀਤੇ ਜਾਣਾ ਉਹਨਾਂ ਲਈ ਬਹੁਤ ਵੱਡੀ ਰਾਹਤ ਦੀ ਖ਼ਬਰ ਹੈ। ਸਰਕਾਰ ਦੇ ਹੁਕਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਗਰ ਸਕੂਲ ਨੇ ਮਾਪਿਆਂ ਤੋਂ ਵਧੇਰੇ ਫੀਸ ਵਸੂਲ ਕੀਤੀ ਤਾਂ ਉਹਨਾਂ ਨੂੰ ਪੈਸੇ ਵਾਪਸ ਕਰਨੇ ਹੋਣਗੇ, ਜਾਂ ਫਿਰ ਉਨ੍ਹਾਂ ਫੀਸਾਂ ਨੂੰ ਆਉਣ ਵਾਲੇ ਸਮੇਂ ਵਿੱਚ ਐਡਜਸਟ ਕਰਨਾ ਹੋਵੇਗਾ।
Home ਤਾਜਾ ਖ਼ਬਰਾਂ ਖੁਸ਼ਖਬਰੀ : ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਚ 15% ਦੀ ਕਟੌਤੀ ਬਾਰੇ ਇਥੇ ਹੋ ਗਿਆ ਐਲਾਨ , ਮਾਪਿਆਂ ਚ ਖੁਸ਼ੀ
Previous Postਪੰਜਾਬ ਚ ਇਥੇ ਅੱਗ ਨੇ ਮਚਾਈ ਭਾਰੀ ਤਬਾਹੀ ਮਚੀ ਹਾਹਾਕਾਰ ਪਈਆਂ ਭਾਜੜਾਂ
Next Postਪੰਜਾਬ ਚ ਇਥੋਂ ਕਰਫਿਓ ਦੇ ਬਾਰੇ ਆਈ ਵੱਡੀ ਖਬਰ ਹੋ ਗਿਆ ਹੁਣ ਇਹ ਐਲਾਨ