ਆਈ ਤਾਜਾ ਵੱਡੀ ਖਬਰ
ਕੋਵਿਡ ਵੈਕਸੀਨ ਭਾਰਤ ਵਿਚ ਹੀ ਨਹੀਂ ਸਗੋਂ ਵਿਸ਼ਵ ਭਰ ਵਿੱਚ ਲਾਜ਼ਮੀ ਕਰ ਦਿੱਤੀ ਗਈ ਹੈ ਅਤੇ ਜੇਕਰ ਕੋਈ ਵਿਅਕਤੀ ਇਹ ਵੈਕਸੀਨ ਨਹੀਂ ਲਗਾਉਂਦਾ ਤਾਂ ਉਸ ਨੂੰ ਹਵਾਈ ਸਫ਼ਰ ਨਹੀਂ ਕਰਨ ਦਿੱਤਾ ਜਾਵੇਗਾ। ਯੂਰਪੀਅਨ ਦੇਸ਼ਾਂ ਵੱਲੋਂ ਕੋਵਿਸ਼ੀਲਡ ਅਤੇ ਕੋਵੇਕਸਿਨ ਨੂੰ ਮਾਨਤਾ ਨਹੀਂ ਦਿੱਤੀ ਗਈ ਸੀ ਅਤੇ ਜੇਕਰ ਕਿਸੇ ਵਿਅਕਤੀ ਨੇ ਇਨ੍ਹਾਂ ਦੋਵਾਂ ਵਿੱਚੋਂ ਕੋਈ ਵੀ ਵੈਕਸਿਨ ਲਗਵਾਈ ਹੋਵੇਗੀ ਤਾਂ ਉਸ ਨੂੰ ਯੂਰਪੀਅਨ ਦੇਸ਼ਾਂ ਦਾ ਵੀਜ਼ਾ ਨਹੀਂ ਦਿੱਤਾ ਜਾਵੇਗਾ। ਏਸ਼ੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇਨਾ ਦੋ ਵੈਕਸੀਨਾਂ ਦਾ ਹੀ ਇਸਤੇਮਾਲ ਕੀਤਾ ਜਾ ਰਿਹਾ ਹੈ ਹਨ ਜਿਸ ਕਾਰਨ ਯਾਤਰੀਆਂ ਅਤੇ ਸਟੂਡੈਂਟਸ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਪਰ ਹੁਣ ਯੂਰਪ ਦੇਸ਼ਾਂ ਵੱਲੋਂ ਭਾਰਤ ਦੀਆਂ ਇਨ੍ਹਾਂ ਦੋ ਵੈਕਸੀਨਾਂ ਨੂੰ ਮਨਜ਼ੂਰ ਕਰ ਲਿਆ ਗਿਆ ਹੈ ਜਿਸ ਬਾਰੇ ਇਕ ਵੱਡੀ ਜਾਣਕਾਰੀ ਮਿਲ ਰਹੀ ਹੈ। ਯੂਰਪੀਅਨ ਦੇਸ਼ਾਂ ਵੱਲੋਂ ਇਨ੍ਹਾਂ ਵੈਕਸੀਨਾਂ ਨੂੰ ਨਾਮਨਜ਼ੂਰ ਕਰਨ ਤੇ ਭਾਰਤ ਕਾਫੀ ਨਾਰਾਜ਼ ਹੋ ਗਿਆ ਸੀ ਅਤੇ ਉਸ ਨੇ ਯਾਤਰੀਆਂ ਲਈ 14 ਦਿਨ ਦਾ ਕੁਆਰੰਟੀਨ ਲਾਜ਼ਮੀ ਕਰਨ ਬਾਰੇ ਅਪੀਲ ਕੀਤੀ ਸੀ। ਯੂਰਪੀਅਨ ਮੈਡੀਸਨ ਏਜੰਸੀ ਨੇ ਦੱਸਿਆ ਸੀ ਕਿ ਕੋਵਿਸ਼ੀਲਡ ਕੋਲ ਯੂਰਪੀਅਨ ਯੂਨੀਅਨ ਵਿਚ ਮਾਰਕੀਟਿੰਗ ਦਾ ਅਧਿਕਾਰ ਪ੍ਰਾਪਤ ਨਹੀਂ ਸੀ ਜਿਸ ਕਾਰਨ ਇਸ ਨੂੰ ਨਾ ਮਨਜ਼ੂਰ ਕੀਤਾ ਗਿਆ ਸੀ।
ਯੂਰਪੀਅਨ ਯੂਨੀਅਨ ਨੇ ਉਤਪਾਦਨ ਦਾ ਮੁਲਾਂਕਣ ਕਰਨ ਲਈ ਕਾਨੂੰਨ ਦੇ ਨਿਰਮਾਣ ਸਾਈਟਾਂ ਦੀ ਜ਼ਰੂਰਤ ਦੱਸੀ ਹੈ ਕਿਉਂਕਿ ਟੀਕਿਆਂ ਦਾ ਉਤਪਾਦਨ ਜੈਵਿਕ ਹੈ ਅਤੇ ਜ਼ਰਾ ਜਿਹੇ ਫਰਕ ਨਾਲ ਹੀ ਇਸ ਦੇ ਨਿਰਮਾਣ ਵਿੱਚ ਕਾਫੀ ਅੰਤਰ ਆ ਸਕਦਾ ਹੈ। ਭਾਰਤੀ ਯਾਤਰੀਆਂ ਲਈ ਯੂਰਪੀਅਨ ਯੂਨੀਅਨ ਦੇ 7 ਦੇਸ਼ਾਂ ਵਿੱਚ ਲੱਗੀ ਯਾਤਰਾ ਦੀ ਪਾਬੰਦੀ ਤੇ ਛੋਟ ਦੇ ਦਿੱਤੀ ਗਈ ਹੈ ਜਿਸ ਦੇ ਚਲਦਿਆਂ ਬਹੁਤ ਸਾਰੇ ਲੋਕ ਯੂਰਪੀਅਨ ਮੈਡੀਕਲ ਏਜੰਸੀ ਦੁਆਰਾ ਮੰਜ਼ੂਰ ਕੀਤੇ ਗਏ ਟੀਕੇ ਲਗਵਾ ਰਹੇ ਹਨ।
ਵੀਰਵਾਰ ਤੋਂ ਯੂਰਪੀਅਨ ਯੂਨੀਅਨ ਦੀ ਗਰੀਨ ਪਾਸ ਯੋਜਨਾ ਜਾਂ ਫਿਰ ਡਿਜੀਟਲ ਸਰਟੀਫਿਕੇਟ ਯੋਜਨਾ ਲਾਗੂ ਕਰ ਦਿੱਤੀ ਜਾਵੇਗੀ ਜਿਸ ਕਾਰਨ ਯਾਤਰੀਆਂ ਨੂੰ covid 19 ਦੀ ਮਹਾਂਮਾਰੀ ਦੇ ਚਲਦਿਆਂ ਵੀ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਸਵਿਟਜ਼ਰਲੈਂਡ ਵੱਲੋਂ ਵੀ ਭਾਰਤ ਦੇ ਇਜ਼ਾਤ ਕੀਤੇ ਕੋਵਿਸ਼ੀਲਡ ਟੀਕੇ ਨੂੰ ਮਨਜ਼ੂਰ ਕਰ ਲਿਆ ਗਿਆ ਹੈ।
Previous Postਹੁਣੇ ਹੁਣੇ ਰਾਤ ਦੇ ਹਨੇਰੇ ਚ ਇਥੇ ਵਿਛੀਆਂ 5 ਲਾਸ਼ਾਂ- ਛਾਈ ਸੋਗ ਦੀ ਲਹਿਰ
Next Postਹੁਣੇ ਹੁਣੇ ਸਾਰੇ ਪੰਜਾਬ ਚ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਲਈ ਹੋ ਗਿਆ ਇਹ ਐਲਾਨ