ਪੰਜਾਬ : ਅੱਧੀ ਰਾਤ 2 ਵਜੇ ਨਾਲ ਪਾਣੀ ਪੀਣ ਗਈ ਕੁੜੀ ਦੇ ਮੋਹਰੇ ਖੜੀ ਸੀ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਜਿਥੇ ਕਰੋਨਾ ਕੇਸਾਂ ਵਿਚ ਆਈ ਕਮੀ ਕਾਰਨ ਲੋਕਾਂ ਵਿੱਚ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ ਕਿਉਂਕਿ ਇਸ ਕਰੋਨਾ ਦੇ ਕਾਰਨ ਬਹੁਤ ਸਾਰੀਆਂ ਜਿੰਦਗੀਆਂ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਈਆਂ। ਜਿੱਥੇ ਇਸ ਕਰੋਨਾ ਦਾ ਕਹਿਰ ਵਾਪਰਿਆ ਹੈ ,ਉਥੇ ਹੀ ਹੋਣ ਵਾਲੇ ਸੜਕ ਹਾਦਸਿਆਂ ਅਤੇ ਹੋਰ ਕਈ ਤਰ੍ਹਾਂ ਦੇ ਹਾਦਸਿਆਂ ਵਿਚ ਕਈ ਲੋਕਾਂ ਦੀ ਜਾਨ ਚਲੀ ਗਈ ਹੈ। ਉਥੇ ਹੀ ਆਏ ਦਿਨ ਸਾਹਮਣੇ ਆਉਣ ਵਾਲੀਆਂ ਮੌਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿਨ੍ਹਾਂ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ ਸੀ। ਜਦੋਂ ਅਜਿਹੀਆਂ ਘਟਨਾਵਾਂ ਬੱਚਿਆਂ ਦੇ ਨਾਲ ਵਾਪਰਨ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਸਾਰੀ ਮਾਪੇ ਚਿੰਤਾ ਵਿਚ ਨਜ਼ਰ ਆਉਂਦੇ ਹਨ।

ਹੁਣ ਰਾਤ ਨੂੰ ਦੋ ਵਜੇ ਪਾਣੀ ਪੀਣ ਲਈ ਕੁੜੀ ਨਾਲ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਹੋਈ ਉਸ ਦੀ ਮੌਤ ਤੇ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਦੇ ਭਗਤ ਸਿੰਘ ਕਲੋਨੀ ਤੋਂ ਬੀਤੀ ਰਾਤ ਸਾਹਮਣੇ ਆਈ ਹੈ। ਜਿੱਥੇ ਇੱਕ 12 ਸਾਲਾ ਬੱਚੀ ਦੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਖਾਲੀ ਪਲਾਟ ਵਿੱਚ ਰਾਤ ਦੇ ਸਮੇਂ ਵਿਚ ਬਣਾਈ ਗਈ ਝੁੱਗੀ ਵਿਚ ਸੌਂ ਰਿਹਾ ਸੀ। ਉਸ ਸਮੇਂ 12 ਸਾਲਾ ਬੱਚੀ ਪਾਣੀ ਪੀਣ ਲਈ ਉੱਠ ਗਈ ।

ਉਥੇ ਪਹਿਲਾਂ ਤੋਂ ਮੌਜੂਦ ਇੱਕ ਸੱਪ ਵੱਲੋਂ ਇਸ ਬੱਚੀ ਦੇ ਪੈਰ ਉਪਰ ਉਸ ਨੂੰ ਡੱਸ ਲਿਆ ਗਿਆ। ਜਿਸ ਕਾਰਨ ਬੱਚੀ ਵੱਲੋਂ ਚੀਕ ਮਾਰੀ ਗਈ ਅਤੇ ਬੱਚੀ ਮੌਕੇ ਤੇ ਹੀ ਬੇਹੋਸ਼ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਬੱਚੀ ਦੀ ਚੀਕ ਸੁਣ ਕੇ ਬੱਚੀ ਦੀ ਹਾਲਤ ਖਰਾਬ ਹੋਣ ਤੇ ਉਸਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੇ ਨਿੱਜੀ ਹਸਪਤਾਲ ਵੱਲੋਂ ਬੱਚੀ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਬੱਚੀ ਨੂੰ ਸਿਵਲ ਹਸਪਤਾਲ ਵਿਚ ਲੈ ਜਾਇਆ ਗਿਆ। ਇਸ ਤਰ੍ਹਾਂ ਬੱਚੀ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ।

ਉਧਰ ਪਰਿਵਾਰਕ ਮੈਂਬਰਾਂ ਵੱਲੋਂ ਮੌਕੇ ਤੇ ਸਪੇਰੇ ਨੂੰ ਬੁਲਾਇਆ ਗਿਆ ਜਿਸ ਵੱਲੋਂ ਝੁੱਗੀ ਵਿੱਚ ਮੌਜੂਦ ਦੋ ਸੱਪਾਂ ਨੂੰ ਕਾਬੂ ਕੀਤਾ ਗਿਆ। ਪਰਿਵਾਰਿਕ ਮੈਂਬਰਾਂ ਵੱਲੋਂ ਜਿੱਥੇ ਪਹਿਲਾਂ ਕਾਫ਼ੀ ਸਮਾਂ ਝਾੜ ਫੂਕ ਵਿੱਚ ਬਰਬਾਦ ਕਰ ਦਿੱਤਾ ਗਿਆ ਜਿਸ ਕਾਰਨ ਬੱਚੀ ਨੂੰ ਹਸਪਤਾਲ ਵਿੱਚ ਇਲਾਜ ਨਹੀਂ ਮਿਲ ਸਕਿਆ। ਜਿਸ ਕਾਰਨ ਮਾਸੂਮ ਬੱਚੀ ਤਰਸਦੀ ਰਹੀ ਅਤੇ ਉਸ ਦੀ ਮੌਤ ਹੋ ਗਈ। ਇਸ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।