ਪੰਜਾਬ ਚ ਹੁਣ ਵਜੀ ਇਹ ਖੱਤਰੇ ਦੀ ਘੰਟੀ – ਅਚਾਨਕ ਪਿਆ ਇਹ ਸਿਆਪਾ

ਆਈ ਤਾਜਾ ਵੱਡੀ ਖਬਰ

ਬਿਜਲੀ ਦੀ ਸਪਲਾਈ ਹਰ ਘਰ ਵਿਚ ਜ਼ਰੂਰੀ ਹੋ ਗਈ ਹੈ ਕਿਉਂਕਿ ਵੱਡੇ ਪੱਧਰ ਤੇ ਬਿਜਲੀ ਉਪਕਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ।ਪੰਜਾਬ ਭਰ ਵਿੱਚ ਬਿਜਲੀ ਖਪਤਕਾਰਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਜਿਸ ਨਾਲ ਬਿਜਲੀ ਦੀ ਲੋੜ ਹੁਣ ਪਹਿਲਾਂ ਨਾਲੋਂ ਜ਼ਿਆਦਾ ਹੋ ਗਈ ਹੈ ਪਰ ਗਰਮੀ ਦੇ ਮੌਸਮ ਦੌਰਾਨ ਆਏ ਦਿਨ ਲੱਗਦੇ ਬਿਜਲੀ ਕੱਟਾਂ ਨਾਲ ਲੋਕ ਹੜਬੜਾ ਜਾਂਦੇ ਹਨ। ਸਰਕਾਰ ਵੱਲੋਂ ਪਿਛਲੇ ਦਿਨੀਂ ਸੂਬੇ ਦੇ ਸਾਰੇ ਘਰਾਂ ਨੂੰ 200 ਯੂਨਿਟ ਤੱਕ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ। ਉਥੇ ਹੀ ਸਰਕਾਰ ਵੱਲੋਂ ਲੋਕਾਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਬਿਜਲੀ ਪਾਵਰ ਪਲਾਂਟ ਲਗਾਏ ਜਾ ਰਹੇ ਹਨ ਅਤੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ।

ਪੰਜਾਬ ਦੇ ਪਟਿਆਲਾ ਜ਼ਿਲੇ ਚੋਂ ਬਿਜਲੀ ਸੰਕਟ ਨਾਲ ਜੁੜੀ ਇਕ ਵੱਡੀ ਤਾਜਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਕਸਚੇਂਜ ਤੋਂ ਬਿਜਲੀ ਖਰੀਦ ਕੇ ਪੰਜਾਬ ਦਾ ਬਿਜਲੀ ਨਿਗਮ ਲਿਮਿਟੇਡ ਪਹਿਲਾਂ ਹੀ ਇਸ ਬਿਜਲੀ ਨਾਲ ਟਾਈਮ ਪਾਸ ਕਰ ਰਿਹਾ ਸੀ ਪਰ ਹੁਣ ਪਾਵਰਕਾਮ ਲਈ ਇੱਕ ਹੋਰ ਨਵਾਂ ਸੰਕਟ ਪੈਦਾ ਹੋ ਗਿਆ ਹੈ ਜਿਸ ਦੇ ਚਲਦਿਆਂ 540 ਮੈਗਾਵਾਟ ਬਿਜਲੀ ਦੀ ਸਪਲਾਈ ਬੰਦ ਹੋ ਗਈ ਹੈ।

ਪੰਜਾਬ ਵਿਚ ਮੌਜੂਦਾ ਸਮੇਂ ਵਿੱਚ ਸਿਰਫ ਰਾਜਪੁਰਾ ਥਰਮਲ ਪਲਾਂਟ ਹੀ ਅਪ੍ਰੈਲ ਤੋਂ ਲਗਾਤਾਰ ਪੰਜਾਬ ਵਿਚ ਬਿਜਲੀ ਸਪਲਾਈ ਕਰ ਰਿਹਾ ਹੈ, ਕਿਉਂਕਿ ਰੋਪੜ ਵਿੱਚ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ ਯੂਨੀਕ ਨੰਬਰ 5 ਦੀ ਟਿਊਬ ਲੀਕੇਜ ਦੇ ਚਲਦਿਆਂ 24 ਜੂਨ ਦੀ ਸ਼ਾਮ 4 ਵਜੇ ਤੋਂ ਬੰਦ ਪਿਆ ਹੈ। ਇਸ ਦੇ ਨਾਲ ਹੀ ਤਲਵੰਡੀ ਸਾਬੋ ਦਾ ਵੀ ਇਕ ਪਾਵਰ ਪਲਾਂਟ ਜੋ ਕਿ 660 ਮੈਗਾਵਾਟ ਯੂਨਿਟ ਦਾ ਹੈ ਉਹ ਵੀ ਮਾਰਚ ਤੋਂ ਬੰਦ ਹੈ।

ਉੱਥੇ ਹੀ ਪ੍ਰਾਈਵੇਟ ਸੈਕਟਰ ਦੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨੀਟ ਵੀ ਕਿਸੇ ਤਕਨੀਕੀ ਖਰਾਬੀ ਕਾਰਨ ਸ਼ੁਕਰਵਾਰ ਅਤੇ ਸ਼ਨੀਵਾਰ ਦੇ ਵਿਚਕਾਰਲੀ ਰਾਤ ਨੂੰ 12 ਵੱਜ ਕੇ 13 ਮਿੰਟ ਤੇ ਹੀ ਬੰਦ ਹੋ ਚੁੱਕੇ ਹਨ, ਜਿਸ ਕਾਰਨ ਬਿਜਲੀ ਦਾ ਪੂਰਾ ਲੋਡ ਹੁਣ ਰਾਜਪੁਰਾ ਥਰਮਲ ਪਲਾਂਟ ਤੇ ਹੀ ਪਿਆ ਹੋਇਆ ਹੈ। ਇਸ ਸਭ ਦੇ ਚਲਦਿਆਂ ਪੰਜਾਬ ਵਿਚ ਬਿਜਲੀ ਦਾ ਸੰਕਟ ਹੋਰ ਜ਼ਿਆਦਾ ਗਹਿਰਾ ਹੋ ਗਿਆ ਹੈ।