ਆਈ ਤਾਜਾ ਵੱਡੀ ਖਬਰ
ਕਰੋਨਾ ਕਾਲ ਦੌਰਾਨ ਆਮ ਜਨਤਾ ਦੇ ਨਾਲ ਨਾਲ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਵੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈਆਂ ਹਨ। ਕਈ ਕਲਾਕਾਰਾਂ ਨੂੰ ਕਰੋਨਾ ਦੇ ਹੱਥੋਂ ਆਪਣੀ ਜਾਨ ਗਵਾਉਣੀ ਪਈ ਅਤੇ ਕੋਈ ਕੁਦਰਤੀ ਮੌਤ ਕਾਰਨ ਇਸ ਦੁਨੀਆਂ ਤੋਂ ਚਲਾ ਗਿਆ। ਦੇਸ਼ ਦੇ ਬਹੁਤ ਸਾਰੇ ਮਸ਼ਹੂਰ ਕਲਾਕਾਰ ਇਕ ਤੋਂ ਬਾਅਦ ਇਕ ਸਾਨੂੰ ਸਦੀਵੀ ਵਿਛੋੜਾ ਦੇ ਰਹੇ ਹਨ। ਲੋਕਾਂ ਦੀਆ ਹਰਮਨਪਿਆਰੀਆਂ ਇਨ੍ਹਾਂ ਮਸ਼ਹੂਰ ਹਸਤੀਆਂ ਦੇ ਅਚਾਨਕ ਇਸ ਦੁਨੀਆਂ ਤੋਂ ਜਾਣ ਕਾਰਨ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਨੂੰ ਇਕ ਗਹਿਰਾ ਧੱਕਾ ਲਗਦਾ ਹੈ ਅਤੇ ਇਨ੍ਹਾਂ ਹਸਤੀਆਂ ਦੇ ਜਾਣ ਨਾਲ ਇਹਨਾਂ ਦੇ ਖੇਤਰਾਂ ਵਿੱਚ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ।
ਪਿਛਲੇ ਦਿਨੀਂ ਹੀ ਭਾਰਤੀ ਦੌੜਾਕ ਮਿਲਖਾ ਸਿੰਘ ਦੀ ਕਰੋਨਾ ਨਾਲ ਹੋਈ ਮੌਤ ਦੀ ਖਬਰ ਸੁਣ ਕੇ ਲੋਕਾਂ ਵਿੱਚ ਸ਼ੋਕ ਦੀ ਲਹਿਰ ਫੈਲ ਗਈ ਸੀ। ਉੱਥੇ ਹੀ ਅੱਜ ਫਿਲਮ ਜਗਤ ਦੀ ਇੱਕ ਹੋਰ ਮਸ਼ਹੂਰ ਹਸਤੀ ਸਾਨੂੰ ਅਲਵਿਦਾ ਆਖ ਗਈ ਹੈ ਜਿਨ੍ਹਾਂ ਦੀ ਮੌਤ ਦੀ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮੀ ਨਿਰਦੇਸ਼ਕ ਸਿਵਨ ਜੋ ਕੇਰਲਾ ਦੇ ਰਹਿਣ ਵਾਲੇ ਸਨ ਉਹ ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ ਵਿਚ ਪ੍ਰੈੱਸ ਫੋਟੋਗਰਾਫ਼ਰ ਦਾ ਕੰਮ ਕਰਦੇ ਸਨ।
ਜੇਕਰ ਫਿਲਮ ਜਗਤ ਵਿੱਚ ਉਨ੍ਹਾਂ ਦੇ ਆਉਣ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਫ਼ਿਲਮ ਅਭਯਮ ਨਾਲ ਸਾਲ 1991 ਵਿਚ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ ਸੀ ਅਤੇ ਉਨ੍ਹਾਂ ਦੁਆਰਾ ਨਿਰਦੇਸ਼ਿਤ ਇਸ ਫਿਲਮ ਨੂੰ ਬੱਚਿਆਂ ਦੀ ਸਰਬੋਤਮ ਫਿਲਮ ਦਾ ਰਾਸ਼ਟਰੀ ਪੁਰਸਕਾਰ ਮਿਲਿਆ ਸੀ। ਸ਼ਿਵਨ ਆਪਣੀ ਮੌਤ ਸਮੇਂ 89 ਵਰ੍ਹਿਆਂ ਦੇ ਸਨ ਅਤੇ ਅਚਾਨਕ ਹੀ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਵੀਰਵਾਰ ਨੂੰ ਮੌਤ ਹੋ ਗਈ। ਆਪਣੇ ਆਖਰੀ ਸਮੇਂ ਦੌਰਾਨ ਵੀ ਸਿਵਨ ਆਪਣੇ ਘਰ ਤਿਰਵਨੰਤਪੁਰਮ (ਕੇਰਲਾ) ਵਿਚ ਹੀ ਰਹਿ ਰਹੇ ਸਨ।
ਸਿਵਨ ਦੇ ਤਿੰਨ ਬੇਟੇ ਹਨ ਜਿਨ੍ਹਾਂ ਦਾ ਨਾਂ ਸੰਗੀਤ ਸਿਵਨ, ਸੰਜੀਵ ਸਿਵਨ ਅਤੇ ਸੰਤੋਸ਼ ਸਿਵਨ ਹੈ। ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਸੰਗੀਤ ਸਿਵਨ ਵੀ ਫ਼ਿਲਮਾਂ ਦਾ ਨਿਰਮਾਣ ਕਰ ਰਹੇ ਹਨ। ਆਪਣੇ ਪਿਤਾ ਦੀ ਮੌਤ ਤੇ ਉਨ੍ਹਾਂ ਵੱਲੋਂ ਟਵਿੱਟਰ ਤੇ ਇੱਕ ਭਾਵੁਕ ਟਵੀਟ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਲਿਖਿਆ” ਪਾਪਾ ਅਸੀਂ ਤੁਹਾਡੇ ਦਿਖਾਏ ਰਾਹ ਤੇ ਹਮੇਸ਼ਾ ਚਲਦੇ ਰਹਾਂਗੇ, ਤੁਹਾਡੇ ਤੋਂ ਬਿਨਾਂ ਦੁਨੀਆਂ ਵਿੱਚ ਰਹਿਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਪਰ ਅਸੀਂ ਤੁਹਾਡੀ ਦਿੱਤੀ ਹਰ ਚੀਜ਼ ਲਈ ਤੁਹਾਡਾ ਧੰਨਵਾਦ ਕਰਦੇ ਹਾਂ”।
Previous Postਹੁਣੇ ਹੁਣੇ ਪੰਜਾਬ ਚ ਇਥੇ ਗੁਰਦਵਾਰੇ ਨੂੰ ਲਗਾਈ ਅੱਗ ਸ੍ਰੀ ਗੁਰੂ ਗਰੰਥ ਸਾਹਿਬ ਵੀ ਕੀਤਾ ਅਗਨ ਭੇਟ – ਮਚੀ ਹਾਹਾਕਾਰ
Next Post248 ਸੀਟਾਂ ਵਾਲੇ ਜਹਾਜ਼ ਚ ਏਨੇ ਪੈਸਿਆਂ ਦੀ ਟਿਕਟ ਦੇ ਕੇ ਡਾ. ਓਬਰਾਏ ਨੇ ਇਕੱਲਿਆਂ ਕੀਤਾ ਸਫ਼ਰ