ਪੰਜਾਬ ਚ ਬਿਜਲੀ ਬਾਰੇ ਕੈਪਟਨ ਸਰਕਾਰ ਹੁਣ ਕਰ ਸਕਦੀ ਇਹ ਵੱਡਾ ਐਲਾਨ – ਲੋਕਾਂ ਨੂੰ ਲਗਣਗੀਆਂ ਮੌਜਾਂ ਹੀ ਮੌਜਾਂ

ਆਈ ਤਾਜਾ ਵੱਡੀ ਖਬਰ

ਬਿਜਲੀ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਇੱਕ ਖ਼ਾਸ ਜ਼ਰੂਰਤ ਬਣ ਚੁੱਕੀ ਹੈ। ਦੁਨੀਆਂ ਭਰ ਵਿੱਚ 90 ਫੀਸਦੀ ਅਜਿਹੇ ਕੰਮ ਹੁੰਦੇ ਹਨ ਜੋ ਸਿਰਫ ਬਿਜਲੀ ਦੀ ਮਦਦ ਨਾਲ ਕੀਤੇ ਜਾ ਸਕਦੇ ਹਨ, ਜਿਸ ਕਾਰਨ ਬਿਜਲੀ ਦੀ ਖਪਤ ਦਿਨੋ-ਦਿਨ ਵਧ ਰਹੀ ਹੈ। ਪੰਜਾਬ ਸਰਕਾਰ ਵੱਲੋਂ ਹਰ ਘਰ ਨੂੰ ਬਿਜਲੀ ਮੁਹਈਆ ਕਰਵਾਉਣ ਬਾਰੇ ਕਈ ਤਰ੍ਹਾਂ ਦੀਆਂ ਸਕੀਮਾਂ ਜਾਰੀ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ ਅਤੇ ਸਮੇਂ-ਸਮੇਂ ਤੇ ਸੂਬਾ ਸਰਕਾਰ ਵੱਲੋਂ ਇਨ੍ਹਾਂ ਸਕੀਮਾਂ ਪੂਰਾ ਵੀ ਕੀਤਾ ਜਾਂਦਾ ਰਹਿੰਦਾ ਹੈ ਪਰ ਇਸ ਦੇ ਨਾਲ ਹੀ ਬਿਜਲੀ ਦੇ ਬਿੱਲ ਵੀ ਕਾਫੀ ਜ਼ਿਆਦਾ ਹੁੰਦੇ ਹਨ।

ਜਿੱਥੇ ਪੰਜਾਬ ਦੇ ਕਈ ਖੇਤਰਾਂ ਵਿਚ ਬਿਜਲੀ ਨੂੰ 24 ਘੰਟੇ ਲਈ ਲਾਜ਼ਮੀ ਕੀਤਾ ਗਿਆ ਹੈ ਉਥੇ ਅਜਿਹੇ ਖੇਤਰ ਵੀ ਹਨ ਜਿਥੇ ਲੋਕਾਂ ਨੂੰ ਬਿਜਲੀ ਦੇ ਲੰਬੇ ਕੱਟਾਂ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੈਪਟਨ ਸਰਕਾਰ ਦੁਆਰਾ ਪੰਜਾਬ ਵਿੱਚ ਬਿਜਲੀ ਨਾਲ ਜੁੜਿਆਂ ਇਕ ਵੱਡਾ ਐਲਾਨ ਜਾਰੀ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2017 ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਜਿਸ ਵਿਚ ਉਨ੍ਹਾਂ ਵੱਲੋਂ ਆਮ ਲੋਕਾਂ ਨੂੰ ਥਰਮਲ ਪਲਾਂਟਾਂ ਨਾਲ ਬਿਜਲੀ ਸਮਝੌਤੇ ਨੂੰ ਕੱਟ ਕੇ ਬਿਜਲੀ ਦਰ ਮੁਹਈਆ ਕਰਵਾਉਣ ਦੀ ਗੱਲ ਕਹੀ ਗਈ ਸੀ ਪਰ ਕੈਪਟਨ ਸਰਕਾਰ ਵੱਲੋਂ ਸੱਤਾ ਵਿੱਚ ਆ ਕੇ ਇਹਨਾਂ ਥਰਮਲ ਪਲਾਂਟਾਂ ਨਾਲ ਸਮਝੌਤੇ ਨੂੰ ਰੱਦ ਨਹੀਂ ਕੀਤਾ ਗਿਆ।

ਪੰਜਾਬ ਵਿੱਚ ਕਈ ਹੋਰ ਕੈਪਟਨ ਵਿਰੋਧੀ ਪਾਰਟੀਆਂ ਵੱਲੋਂ ਸੂਬੇ ਵਿੱਚ ਮਹਿੰਗੀ ਬਿਜਲੀ ਨੂੰ ਮੁੱਦਾ ਬਣਾਇਆ ਹੈ ਕਿਉਂਕਿ ਭਾਵੇਂ ਸਰਕਾਰ ਵੱਲੋਂ ਉਦਯੋਗਾਂ, ਖੇਤੀ, ਪਿਛੜੇ ਇਲਾਕੇ ਅਤੇ ਦਲਿਤਾਂ ਨੂੰ ਸਬਸਿਡੀ ਦੇ ਕੇ ਆਟੇ ਫਰੀ ਬਿਜਲੀ ਦੇ ਕੇ ਰਾਹਤ ਦਿੱਤੀ ਜਾਂਦੀ ਹੈ ਉੱਥੇ ਹੀ ਇਸ ਕਾਰਨ ਸੈਕਟਰ ਅਤੇ ਘਰੇਲੂ ਸੈਕਟਰ ਤੇ ਬਿਜਲੀ ਦਾ ਬੋਝ ਵਧ ਰਿਹਾ ਹੈ। ਪੰਜਾਬ ਕਾਂਗਰਸ ਦੀ ਹਾਈਕਮਾਨ ਕਮੇਟੀ ਨੂੰ 18 ਮੁੱਦਿਆਂ ਦੀ ਸੂਚੀ ਦਿੱਤੀ ਗਈ ਹੈ ਜਿਸ ਵਿਚ ਹਰ ਪਰਿਵਾਰ ਨੂੰ 200 ਯੂਨਿਟ ਫ਼ਰੀ ਬਿਜਲੀ ਦੇਣ ਦਾ ਐਲਾਨ ਹੈ।

ਪੰਜਾਬ ਦੀਆਂ 2022 ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕੈਪਟਨ ਸਰਕਾਰ ਵੱਲੋਂ ਸਾਰੇ ਪਰਿਵਾਰਾਂ ਨੂੰ 200 ਯੂਨਿਟ ਬਿਜਲੀ ਦੇਣ ਦੇ ਕਦਮ ਦੀ ਤਿਆਰੀ ਕੀਤੀ ਜਾ ਰਹੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਹਾਈਕਮਾਨ ਵੱਲੋਂ ਸੂਬੇ ਦੇ ਮੁੱਖ ਮੰਤਰੀ ਨੂੰ ਇਹ 18 ਪੁਆਇੰਟ ਦਾ ਅਜੰਡਾ ਸੌਂਪਿਆ ਗਿਆ ਹੈ।