ਮਸ਼ਹੂਰ ਖਿਡਾਰੀ ਮਿਲਖਾ ਸਿੰਘ ਦੀ ਮੌਤ ਦੇ 6 ਦਿਨਾਂ ਬਾਅਦ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਖੇਡਾਂ ਸਰੀਰ ਨੂੰ ਤੰਦਰੂਸਤ ਰੱਖਣ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਅਤੇ ਜ਼ਰੂਰੀ ਹਨ। ਜਿੱਥੇ ਖੇਡਾਂ ਸਰੀਰ ਲਈ ਲਾਭਕਾਰੀ ਹਨ ਉਥੇ ਹੀ ਬਹੁਤ ਸਾਰੇ ਅਜਿਹੇ ਖਿਡਾਰੀ ਹੁੰਦੇ ਹਨ ਜੋ ਆਪਣੀ ਵੱਖਰੀ ਖੇਡ ਦੇ ਕਾਰਨ ਦੁਨੀਆਂ ਦੇ ਹਰ ਕੋਨੇ ਦੇ ਵਿਚ ਆਪਣਾ ਨਾਮ ਚਮਕਾਉਣ ਦੇ ਹਨ। ਅਜਿਹੇ ਖਿਡਾਰੀਆਂ ਨੂੰ ਵੇਖ ਕੇ ਆਮ ਲੋਕਾਂ ਨੂੰ ਉਤਸ਼ਾਹ ਮਿਲਦਾ ਹੈ ਅਤੇ ਉਨ੍ਹਾਂ ਤੋਂ ਪ੍ਰੇਰਨਾ ਮਿਲਦੀ ਹੈ। ਜਿਸ ਕਾਰਨ ਬਹੁਤ ਸਾਰੀਆਂ ਸੰਸਥਾਵਾਂ ਅਜਿਹੇ ਖਿਡਾਰੀਆਂ ਨੂੰ ਸਮੇਂ-ਸਮੇਂ ਤੇ ਸਨਮਾਨਿਤ ਕਰਦੀਆਂ ਰਹੀਆਂ ਹਨ। ਇਸੇ ਤਰ੍ਹਾਂ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਖਬਰ ਤੋਂ ਬਾਅਦ ਖੇਲ ਜਗਤ ਦੇ ਵਿਚ ਖੁਸ਼ੀ ਦੀ ਲਹਿਰ ਹੈ।

ਦੱਸ ਦਈਏ ਕਿ ਇਕ ਹਾਲ ਆਫ ਫੇਮ ਦਾ ਉਦਘਾਟਨ ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਕੀਤਾ ਜਾ ਰਿਹਾ ਹੈ ਜੋ ਪੰਜਾਬ ਓਲੰਪਿਕ ਭਵਨ ਮੋਹਾਲੀ ਦੇ ਵਿੱਚ ਹੋਵੇਗਾ। ਜਿੱਥੇ ਖੇਡ ਜਗਤ ਦੀਆ ਮਹਾਨ ਹੱਸਦਿਆਂ ਦੇ ਬੁੱਤ ਲਗਾ ਕੇ ਉਨ੍ਹਾ ਸਨਮਾਨਿਤ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਹਾਲ ਆਫ ਫੇਮ ਦੇ ਵਿਚ ਫਲਾਇੰਗ ਸਿੱਖ ਮਿਲਖਾ ਸਿੰਘ, ਸਵ. ਬਲਬੀਰ ਸਿੰਘ ਜਿਨ੍ਹਾਂ ਨੇ ਹਾਕੀ ਵਿੱਚ ਤਿੰਨ ਓਲੰਪਿਕ ਸੋਨ ਤਗਮੇ ਜਿੱਤੇ ਅਤੇ ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ ਦੇ ਬੁੱਤ ਲਗਾਏ ਜਾਣਗੇ।

ਦੱਸ ਦਈਏ ਕਿ ਫਲਾਇੰਗ ਸਿੱਖ ਦੇ ਨਾਮ ਨਾਲ ਮਸ਼ਹੂਰ ਮਹਾਨ ਅਥਲੀਟ ਪਦਮਸ਼੍ਰੀ ਮਿਲਖਾ ਸਿੰਘ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਦੱਸ ਦਈਏ ਕਿ ਮਿਲਖਾ ਸਿੰਘ ਪਹਿਲੇ ਭਾਰਤੀ ਅਥਲੀਟ ਹਨ ਜੋ ਓਲੰਪਿਕ ਖੇਡਾਂ ਦੇ ਅਥਲੈਟਿਕਸ ਫਾਈਨਲ ਦੇ ਵਿਚ ਮਿਲਖਾ ਸਿੰਘ ਚੌਥੇ ਸਥਾਨ ਤੇ ਆਏ ਸਨ। 400 ਮੀਟਰ ਦੌੜ ਵਿਚ ਦੌੜਦਿਆਂ ਉਨ੍ਹਾਂ ਨੇ 1960 ਵਿੱਚ ਰੋਮ ਓਲੰਪਿਕ ਵਿਚ ਮੌਜੂਦਾ ਓਲੰਪਿਕ ਰਿਕਾਰਡ ਤੋੜਿਆ ਅਤੇ ਚੌਥਾ ਸਥਾਨ ਹਾਸਲ ਕੀਤਾ ਸੀ।

ਦੱਸ ਦਈਏ ਕਿ ਕਰੋਨਾ ਵਾਇਰਸ ਨਾਲ ਜੰਗ ਜਿੱਤਣ ਤੋਂ ਬਾਅਦ ਮਿਲਖਾ ਸਿੰਘ ਨੇ ਬੀਤੇ ਦਿਨੀਂ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿਚ ਆਖਰੀ ਸਾਹ ਲਏ ਸਨ। ਇਹ ਕਿਹਾ ਜਾ ਸਕਦਾ ਹੈ ਕਿ ਭਾਵੇਂ ਮਿਲਖਾ ਸਿੰਘ ਜਾਂ ਹੋਰ ਮਹਾਨ ਖਿਡਾਰੀ ਅੱਜ ਸਰੀਰਕ ਤੌਰ ਤੇ ਸਾਡੇ ਵਿੱਚ ਸ਼ਰੀਰਕ ਤੌਰ ਤੇ ਮੌਜੂਦ ਨਹੀਂ ਹਨ ਪਰ ਉਹ ਹਮੇਸ਼ਾ ਆਪਣੀ ਵੱਖਰੀ ਪਹਿਚਾਣ ਦੇ ਨਾਲ ਸਾਰਿਆਂ ਦੇ ਦਿਲਾਂ ਉਤੇ ਰਾਜ ਕਰਦੇ ਰਹਿਣਗੇ।