ਜੋਨੀ ਬਾਬੇ ਬਾਰੇ ਆਈ ਇਹ ਵੱਡੀ ਖਬਰ – ਸਾਰੇ ਪਾਸੇ ਹੋ ਰਹੀ ਚਰਚਾ

ਆਈ ਤਾਜਾ ਵੱਡੀ ਖਬਰ

ਅਸੀਂ ਸਾਰੇ ਜਾਣਦੇ ਹਾਂ ਕਿ ਕੁਦਰਤ ਇਕ ਅਜਿਹਾ ਅਨਮੋਲ ਖਜ਼ਾਨਾ ਹੈ ਜੇਕਰ ਇਸ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਹਰ ਤਰ੍ਹਾਂ ਦੀਆਂ ਦਿੱ-ਕ-ਤਾਂ ਤੋਂ ਬਚਾ ਕੇ ਰੱਖਦੇ ਹਨ। ਭਾਵੇਂ ਅੱਜ ਦੇ ਸਮੇਂ ਵਿੱਚ ਮਨੁੱਖ ਦੇ ਵੱਲੋਂ ਕੁਦਰਤੀ ਸਾਧਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੋਵੇ ਪਰ ਕੁਝ ਅਜਿਹੇ ਲੋਕ ਵੀ ਹਨ ਜੋ ਇਸ ਅਨਮੋਲ ਖਜਾਨੇ ਨੂੰ ਬਚਾ ਕੇ ਰੱਖਣਾ ਚਾਹੁੰਦੇ ਹਨ ਅਤੇ ਇਸ ਦੀ ਖੂਬਸੂਰਤੀ ਨੂੰ ਮਾਨਣਾ ਚਾਹੁੰਦੇ ਹਨ। ਜਿਸ ਦੇ ਚੱਲਦਿਆਂ ਹੁਣ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ ਕਿ ਉਹ ਕੁਦਰਤੀ ਸਾਧਨਾਂ ਦੀ ਮਦਦ ਦੇ ਨਾਲ ਪਿੰਡ ਦੀ ਖੂਬਸੂਰਤੀ ਵਧਾਉਣ ਅਤੇ ਪਿੰਡ ਦੀ ਨੁਹਾਰ ਬਦਲਣ ਇਸੇ ਤਰ੍ਹਾਂ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ।

ਦਰਅਸਲ ਇਹ ਖੁਸ਼ਖਬਰੀ ਪਿੰਡ ਤਖਾਣਵੱਧ ਵੱਧ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਰਵਇੰਦਰ ਸਿੰਘ ਜੋਨੀ ਨੇ ਸੋਸ਼ਲ ਮੀਡੀਆ ਉੱਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹ ਆਪਣੇ ਜੱਦੀ ਪਿੰਡ ਨੂੰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੁਦਰਤੀ ਸਾਧਨਾਂ ਨਾਲ ਖੂਬਸੂਰਤ ਬਣਾਉਣਗੇ। ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਸਬੰਧੀ ਜੋਨੀ ਬਾਬੇ ਦਾ ਕਹਿਣਾ ਹੈ ਕਿ ਉਹ, ਪਿੰਡ ਵਾਸੀ, ਪਿੰਡ ਦੇ ਨੌਜਵਾਨ ਅਤੇ ਪਿੰਡ ਦੀ ਪੰਚਾਇਤ ਮਿਲ ਕੇ ਇਸ ਪਿੰਡ ਨੂੰ ਸੋਹਣਾ ਬਣਾਉਣਾ ਚਾਹੁੰਦੇ ਹਨ। ਤਾਂ ਜੋ ਇਹ ਪਿੰਡ ਆਪਣੀ ਖੂਬਸੂਰਤੀ ਕਾਰਨ ਦੁਨੀਆ ਦੇ ਨਕਸ਼ੇ ਤੇ ਹੋਵੇ।

ਜਿਸ ਦੇ ਚਲਦਿਆਂ ਉਨ੍ਹਾਂ ਸਾਰਿਆਂ ਨੇ ਵੱਲੋਂ ਪਿੰਡ ਦੇ ਵਿਚੋਂ ਰੂੜੀਆਂ ਬਾਹਰ ਕੱਢੀਆਂ ਜਾ ਰਹੀਆਂ ਹਨ ਅਤੇ ਇਸ ਤੋਂ ਬਾਅਦ ਮਿੱਟੀ ਸੁੱਟੀ ਜਾਵੇਗੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਮਿੱਟੀ ਤੋਂ ਬਾਅਦ ਇਸ ਉਤੇ ਪੌਦੇ ਲਗਾ ਸਕਦੇ ਹਨ ਜਿਸ ਨਾਲ ਹਰ ਪਾਸੇ ਹਰਿਆਲੀ ਹੋਵੇਗੀ। ਇਸ ਮੌਕੇ ਤੇ ਜੌਨੀ ਬਾਬੇ ਦਾ ਕਹਿਣਾ ਹੈ ਕਿ ਪੂਰੇ ਪਿੰਡ ਦੀ ਸਹਿਮਤੀ ਦੇ ਨਾਲ ਪਿੰਡ ਦੀ ਸਫ਼ਾਈ ਕੀਤੀ ਜਾ ਰਹੀ ਹੈ ਪੂਰੇ ਪਿੰਡ ਦੇ ਵਿਚੋਂ ਕਿਸੇ ਵੀ ਪ੍ਰਕਾਰ ਦੇ ਵੱਲੋਂ ਅਸਹਿਮਤੀ ਨਹੀਂ ਜਤਾਈ ਗਈ।

ਇਸ ਸਬੰਧੀ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਚੰਗੇ ਉਪਰਾਲੇ ਲਈ ਪਹਿਲ-ਕਦਮੀ ਵਾਲੇ ਲੋਕਾਂ ਨੂੰ ਸਨਮਾਨਿਤ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸੀਚੇਵਾਲ ਵਾਲੇ ਮਹਾਂਪੁਰਸ਼ਾਂ ਤੋਂ ਦਰੱਖਤ ਲੈ ਕੇ ਆਉਣਗੇ ਅਤੇ ਪਿੰਡ ਦੇ ਵਿੱਚ ਲਗਾਉਣਗੇ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਇਸ ਪਿੰਡ ਨੂੰ ਸੋਹਣਾ ਬਣਾਉਣ ਲਈ ਬਹੁਤ ਸਾਰੇ ਸੁਪਨੇ ਸਜਾਏ ਹਨ ਜਿਨ੍ਹਾਂ ਨੂੰ ਉਹ ਪੂਰਾ ਕਰਨਗੇ ਅਤੇ ਪਿੰਡ ਦੀ ਨੁਹਾਰ ਬਦਲਣਗੇ। ਉਹਨਾਂ ਦੁਆਰਾ ਕੀਤੇ ਜਾ ਰਹੇ ਇਸ ਕੰਮ ਦੀ ਸਾਰੇ ਇਲਾਕੇ ਵਿਚ ਚਰਚਾ ਹੋ ਰਹੀ ਹੈ ਅਤੇ ਹਰ ਕੋਈ ਇਸ ਦੀ ਸੋਭਾ ਕਰ ਰਿਹਾ ਹੈ।