ਪੰਜਾਬ ਵਾਸੀਆਂ ਲਈ ਆਈ ਖੁਸ਼ਖਬਰੀ – ਖਿੱਚੋ ਨੋਜਵਾਨੋ ਤਿਆਰੀਆਂ ਆ ਰਹੀ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਸੂਬਾ ਸਰਕਾਰ ਵੱਲੋਂ ਆਏ ਦਿਨ ਕਈ ਖੇਤਰਾਂ ਲਈ ਉਮੀਦਵਾਰਾਂ ਦੀਆਂ ਭਰਤੀਆਂ ਕੀਤੀਆਂ ਜਾਂਦੀਆਂ ਹਨ। ਸੂਬਾ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਲਈ ਸਮੇਂ ਸਮੇਂ ਤੇ ਨੌਕਰੀਆਂ ਮੁੱਹਈਆ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਸੂਬੇ ਵਿੱਚ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਵਿੱਚ ਕਮੀ ਆ ਸਕੇ। ਉਥੇ ਹੀ ਪੰਜਾਬ ਦੇ ਬਹੁਸੰਖਿਅਕ ਨੌਜਵਾਨਾਂ ਵੱਲੋਂ ਪੁਲਿਸ ਅਤੇ ਫੌਜ ਦੀਆਂ ਨੌਕਰੀਆਂ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈ। ਸੂਬਾ ਸਰਕਾਰ ਵੱਲੋਂ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਪੁਲਿਸ ਦੀਆ ਭਰਤੀਆ ਲਈ ਰਾਖਵੇਂ ਕੋਟੇ ਵੀ ਜਾਰੀ ਕੀਤੇ ਜਾਂਦੇ ਹਨ। ਨੌਜਵਾਨਾਂ ਵਿੱਚ ਪੁਲਿਸ ਦੀ ਨੌਕਰੀ ਲੈਣ ਦੀ ਦਿਨੋਂ ਦਿਨ ਵਧ ਰਹੀ ਚਾਹ ਨੂੰ ਦੇਖਦਿਆਂ ਸਰਕਾਰ ਵੱਲੋਂ ਹਰ ਬਾਰ ਜ਼ਿਆਦਾ ਗਿਣਤੀ ਵਿੱਚ ਅਸਾਮੀਆਂ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਦੇਸ਼ ਦੀ ਹਿਫ਼ਾਜ਼ਤ ਕਰਨ ਵਿਚ ਆਪਣਾ ਯੋਗਦਾਨ ਪਾ ਸਕਣ।

ਸੂਬਾ ਸਰਕਾਰ ਵੱਲੋਂ ਪੰਜਾਬ ਪੁਲਿਸ ਦੀਆਂ 4362 ਭਰਤੀਆਂ ਨੂੰ ਲੈ ਕੇ ਇਕ ਵੱਡੀ ਤਾਜਾ ਖਬਰ ਜਾਰੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਪਟਨ ਸਰਕਾਰ ਵੱਲੋਂ ਕਾਂਸਟੇਬਲ ਦੀਆਂ ਕੁੱਲ ਅਸਾਮੀਆਂ ਦਾ 33 ਪ੍ਰਤੀਸ਼ਤ ਹਿੱਸਾ ਔਰਤਾਂ ਵਾਸਤੇ ਰਾਖਵਾਂ ਰੱਖਿਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ 2021 ਦੀਆਂ ਪੁਲਿਸ ਕਾਂਸਟੇਬਲ ਭਰਤੀਆਂ ਲਈ ਵੱਖ ਵੱਖ ਰਾਜਾਂ ਦੇ ਜਿਲਿਆਂ ਦੇ ਵਿਚ ਕਾਲਜ ਅਤੇ ਸਕੂਲਾਂ ਦੇ ਮੈਦਾਨ, ਪੁਲਿਸ ਲਾਈਨ ਨੂੰ ਖੋਲਣ ਦੇ ਆਦੇਸ਼ ਜਾਰੀ ਕੀਤੇ ਹਨ ਤਾਂ ਜੋ ਉਮੀਦਵਾਰ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਤਿਆਰੀ ਕਰ ਸਕਣ , ਉਥੇ ਹੀ ਉਮੀਦਵਾਰਾਂ ਵੱਲੋਂ ਵੀ ਸਰਵਜਨਕ ਮੈਦਾਨ ਮੁਹਈਆ ਕਰਵਾਉਣ ਬਾਰੇ ਆਖਿਆ ਗਿਆ ਹੈ।

ਸੂਬਾ ਸਰਕਾਰ ਵੱਲੋਂ ਸੋਮਵਾਰ 21 ਜੂਨ 2021 ਨੂੰ ਪੰਜਾਬ ਪੁਲਿਸ ਦੇ ਜ਼ਿਲ੍ਹਾ ਕੇਡਰ ਵਿਚ 2016 ਕਾਂਸਟੇਬਲ ਅਸਾਮੀਆਂ ਅਤੇ ਆਰਮਡ ਕੇਡਰ ਵਿੱਚ 2346 ਕਾਂਸਟੇਬਲ ਅਸਾਮੀਆਂ ਵਾਸਤੇ ਅਰਜੀ ਦੇਣ ਦੀ ਪ੍ਰਕਿਰਿਆ ਅਤੇ ਲਿਖਤੀ ਪ੍ਰੀਖਿਆ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਸਾਂਝੀ ਕੀਤੀ ਜਾਣਕਾਰੀ ਦੌਰਾਨ ਕਿਹਾ ਕਿ ਮੈਂ ਪੰਜਾਬ ਪੁਲਿਸ ਦੇ ਜ਼ਿਲ੍ਹਾ ਕੇਡਰ ਅਤੇ ਆਰਮਡ ਕੇਡਰ ਵਿਚ ਕੁੱਲ 4362 ਪੁਲਿਸ ਕਾਂਸਟੇਬਲਾਂ ਦੀਆਂ ਅਸਾਮੀਆਂ ਲਈ ਭਰਤੀ ਦਾ ਐਲਾਨ ਕਰਦੇ ਹੋਏ ਆਪਣੀ ਖ਼ੁਸ਼ੀ ਜ਼ਾਹਿਰ ਕਰਦਾ ਹਾਂ। ਇਨ੍ਹਾਂ ਭਾਰਤੀਆਂ ਲਈ ਅਰਜ਼ੀਆਂ ਜੁਲਾਈ ਵਿਚ ਭਰੀਆਂ ਜਾਣਗੀਆਂ ਅਤੇ ਪਰੀਖਿਆਵਾਂ ਸਤੰਬਰ ਵਿਚ ਲਈਆਂ ਜਾਣਗੀਆਂ।