ਆਈ ਤਾਜਾ ਵੱਡੀ ਖਬਰ
ਭਾਰਤ ਵਿੱਚ ਆਵਾਜਾਈ ਦੇ ਸਾਧਨਾਂ ਦੀ ਵਿਕਰੀ ਦਿਨੋਂ ਦਿਨ ਵਧ ਰਹੀ ਹੈ, ਹਰ ਘਰ ਵਿਚ ਕਿਸੇ ਨਾ ਕਿਸੇ ਕਿਸਮ ਦਾ ਵਾਹਨ ਪਾਇਆ ਜਾਂਦਾ ਹੈ ਅਤੇ ਸਾਰੀਆਂ ਸੜਕਾਂ 24 ਘੰਟੇ ਇਨ੍ਹਾਂ ਗੱਡੀਆਂ ਮੋਟਰਾਂ ਨਾਲ ਵਿਅਸਤ ਰਹਿੰਦੀਆਂ ਹਨ। ਇਹ ਸਾਰੇ ਵਾਹਨ ਜ਼ਿਆਦਾਤਰ ਪੈਟਰੋਲ ਅਤੇ ਡੀਜ਼ਲ ਦੇ ਇਸਤੇਮਾਲ ਨਾਲ ਚੱਲਦੇ ਹਨ ਜਿਸ ਦੇ ਚਲਦਿਆਂ ਵਾਹਨ ਚਾਲਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਭਾਰੀਆਂ ਕੀਮਤਾਂ ਅਦਾ ਕਰਨੀਆਂ ਪੈਂਦੀਆਂ ਹਨ। ਜਿੱਥੇ ਵਾਹਨ ਦੇ ਖਰੀਦਦਾਰਾਂ ਦੀ ਗਿਣਤੀ ਵਧ ਰਹੀ ਹੈ ਉੱਥੇ ਹੀ ਸਰਕਾਰ ਵੱਲੋਂ ਸਮੇਂ ਸਮੇਂ ਤੇ ਫਿਊਲ ਦੀਆਂ ਕੀਮਤਾਂ ਵਿਚ ਵੀ ਇਜ਼ਾਫਾ ਕੀਤਾ ਜਾਂਦਾ ਰਹਿੰਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਫਿਊਲ ਦੀਆਂ ਦਿਨੋਂ ਦਿਨ ਵਧਦੀਆਂ ਕੀਮਤਾਂ ਨੂੰ ਦੇਖ ਕੇ ਸਰਕਾਰ ਪ੍ਰਤੀ ਰੋਸ ਪ੍ਰਗਟਾਵਾ ਵੀ ਕੀਤਾ ਜਾਂਦਾ ਹੈ।
ਹੁਣ ਵਾਹਨ ਚਾਲਕਾਂ ਵਾਸਤੇ ਫਿਉਲ ਨੂੰ ਲੈ ਕੇ ਇਕ ਵੱਡੀ ਤਾਜਾ ਖਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦੁਆਰਾ 2020-21 ਦੀ ਰੋਟਰੀ ਜ਼ਿਲ੍ਹਾ ਕਾਂਗਰਸ ਦੌਰਾਨ ਇਹ ਐਲਾਨ ਕੀਤਾ ਗਿਆ ਹੈ ਕਿ ਹੁਣ ਪੈਟਰੋਲ ਡੀਜ਼ਲ ਦੀ ਬਜਾਏ ਮੋਟਰ ਵਾਹਨ ਇਥਨੋਲ ਨਾਲ ਚੱਲਣਗੇ। ਦੱਸਣਯੋਗ ਹੈ ਕਿ ਇਥਨੋਲ ਗੰਨੇ ਦੁਆਰਾ ਬਣਦਾ ਹੈ ਅਤੇ ਇਹ ਇਕ ਐਲਕੋਹਲ ਦੀ ਤਰ੍ਹਾਂ ਹੁੰਦਾ ਹੈ ਪਰ ਜਦ ਇਸ ਨੂੰ ਪੈਟਰੋਲ ਵਿਚ ਮਿਲਾਇਆ ਜਾਂਦਾ ਹੈ ਤਾਂ 35 ਫੀਸਦੀ ਤੱਕ ਕਾਰਬਨ ਮੋਨੋਆਕਸਾਈਡ ਘੱਟ ਜਾਂਦਾ ਹੈ ਤੇ ਇਹ ਫਿਊਲ ਵਜੋਂ ਕੰਮ ਕਰਦਾ ਹੈ।
ਨਿਤਿਨ ਗਡਕਰੀ ਦੁਆਰਾ ਇੱਥਨੋਲ ਦੀ ਕੀਮਤ 60 ਤੋਂ 62 ਰੁਪਏ ਪ੍ਰਤੀ ਲੀਟਰ ਜਾਰੀ ਕੀਤੀ ਗਈ ਹੈ ਜਦ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਸ ਤੋਂ 30 ਤੋਂ 35 ਰੁਪਏ ਪ੍ਰਤੀ ਲੀਟਰ ਜ਼ਿਆਦਾ ਹਨ। ਉਥੇ ਹੀ ਸਰਕਾਰ ਵੱਲੋਂ 2023 ਤਕ ਇਥਨੋਲ ਨਾਲ ਚੱਲਣ ਵਾਲੇ ਵਾਹਨਾਂ ਦਾ ਇਹ ਟੀਚਾ ਪੂਰਾ ਕਰਨ ਵਾਰੇ ਕਿਆਸਾ ਲਗਾਈਆਂ ਜਾ ਰਹੀਆਂ ਹਨ, ਜਿਸ ਨੂੰ ਪਹਿਲਾਂ 2025 ਤੱਕ ਮੁਕੰਮਲ ਕੀਤਾ ਜਾਣਾ ਸੀ। ਇਸ ਫਿਊਲ ਦੇ ਲਾਗੂ ਹੋਣ ਕਾਰਨ ਦੇਸ਼ ਨੂੰ ਮਹਿੰਗੇ ਤੇਲ ਦੀ ਦਰਾਮਦ ਤੇ ਬੋਹਤ ਘੱਟ ਨਿਰਭਰ ਹੋਣਾ ਪਵੇਗਾ।
ਸਰਕਾਰ ਵੱਲੋਂ ਕੁਝ ਹੀ ਦਿਨਾਂ ਦੇ ਅੰਦਰ ਆਟੋ ਮੋਬਾਇਲ ਇੰਡਸਟਰੀ ਵਿਚ ਫਲੈਕਸ ਫਿਊਲ ਇੰਜਣ ਨੂੰ ਲਾਜ਼ਮੀ ਕਰ ਦੇਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਅਤੇ ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਨੂੰ ਆਸਾਨੀ ਹੋਵੇਗੀ ਉਥੇ ਹੀ ਅਸਮਾਨ ਛੂਹ ਰਹੀਆਂ ਤੇਲ ਦੀਆਂ ਕੀਮਤਾਂ ਤੋਂ ਵੀ ਲੋਕਾਂ ਨੂੰ ਰਾਹਤ ਪ੍ਰਦਾਨ ਹੋਵੇਗੀ।
Home ਤਾਜਾ ਖ਼ਬਰਾਂ ਗੱਡੀਆਂ ਕਾਰਾਂ ਮੋਟਰਸਾਈਕਲਾਂ ਵਾਲਿਆਂ ਲਈ ਆ ਰਹੀ ਵੱਡੀ ਖਬਰ ਹੁਣ ਪੈਟਰੋਲ ਡੀਜਲ ਨਹੀਂ ਸਗੋਂ ਇਸ ਤੇਲ ਨਾਲ ਚਲਣਗੇ ਵਾਹਨ
ਤਾਜਾ ਖ਼ਬਰਾਂ
ਗੱਡੀਆਂ ਕਾਰਾਂ ਮੋਟਰਸਾਈਕਲਾਂ ਵਾਲਿਆਂ ਲਈ ਆ ਰਹੀ ਵੱਡੀ ਖਬਰ ਹੁਣ ਪੈਟਰੋਲ ਡੀਜਲ ਨਹੀਂ ਸਗੋਂ ਇਸ ਤੇਲ ਨਾਲ ਚਲਣਗੇ ਵਾਹਨ
Previous Postਆ ਰਹੀ ਵੱਡੀ ਖਬਰ ਅਮਰੀਕਾ ਜਾਣ ਵਾਲਿਆਂ ਲਈ – ਲਗਣਗੀਆਂ ਮੌਜਾਂ
Next Postਪੰਜਾਬ : ਸਰਕਾਰ ਵਲੋਂ ਇਹਨਾਂ ਕਲਾਸਾਂ ਨੂੰ 28 ਜੂਨ ਤੋਂ ਸ਼ੁਰੂ ਕਰਨ ਬਾਰੇ ਹੋਇਆ ਐਲਾਨ