ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਇਸ ਸਮੇਂ ਜਿਥੇ ਲੋਕ ਕਹਿਰ ਦੀ ਗਰਮੀ ਦਾ ਸਾਹਮਣਾ ਕਰ ਰਹੇ ਹਨ। ਉੱਥੇ ਹੀ ਇਸ ਲੂ ਦੇ ਕਾਰਨ ਜਿੱਥੇ ਸੜਕੀ ਆਵਾਜਾਈ ਉੱਪਰ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ। ਉੱਥੇ ਹੀ ਵੱਖ ਵੱਖ ਕਾਰੋਬਾਰ ਉਪਰ ਇਸ ਦਾ ਅਸਰ ਆਮ ਹੀ ਵੇਖਿਆਂ ਜਾ ਰਿਹਾ ਹੈ। ਜਿਸ ਕਾਰਨ ਪਸ਼ੂ ਪੰਛੀ ਵੀ ਗਰਮੀ ਕਾਰਨ ਤੜਫ ਰਹੇ ਹਨ। ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ। ਉੱਥੇ ਹੀ ਮੌਸਮ ਸਬੰਧੀ ਵੀ ਮੌਸਮ ਵਿਭਾਗ ਵੱਲੋਂ ਜਿਥੇ ਸਮੇਂ-ਸਮੇਂ ਤੇ ਜਾਣਕਾਰੀ ਦਿੱਤੀ ਜਾਂਦੀ ਹੈ। ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਵੀ ਕਈ ਤਰਾਂ ਦੇ ਪੁਖਤਾ ਇੰਤਜ਼ਾਮ ਕੀਤੇ ਜਾਂਦੇ ਹਨ।
ਪੰਜਾਬ ਵਿੱਚ 30 ਜੂਨ ਤੱਕ ਇਹ ਕੰਮ ਕਰਨ ਦੇ ਸਰਕਾਰੀ ਹੁਕਮ ਜਾਰੀ ਹੋ ਗਏ ਹਨ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਇਸ ਵਾਰ ਜਿੱਥੇ ਮੌਨਸੂਨ ਸਮੇਂ ਤੋਂ ਪਹਿਲਾਂ ਆ ਗਈ ਹੈ ਜਿਸ ਕਾਰਣ ਬਰਸਾਤ ਵੀ ਜਲਦ ਸ਼ੁਰੂ ਹੋ ਰਹੀ ਹੈ। ਮੀਂਹ ਦੇ ਸ਼ੁਰੂ ਹੋਣ ਤੋਂ ਪਹਿਲਾਂ ਜ਼ਿਲ੍ਹੇ ਵਿੱਚੋਂ ਲੰਘਦੇ ਚੋ ਅਤੇ ਨਾਲਿਆਂ ਦੀ ਸਫ਼ਾਈ ਦਾ ਕੰਮ 30 ਜੂਨ ਤੋਂ ਪਹਿਲਾਂ ਮੁਕੰਮਲ ਕੀਤੇ ਜਾਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਜ਼ਿਲ੍ਹਾ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਅਣਸੁਖਾਵੀਂ ਘਟਨਾ ਲਈ ਤਿਆਰ ਰਹਿਣ ਅਤੇ ਖਾਣ ਪੀਣ ਦੇ ਸਮਾਨ ਦਾ ਪ੍ਰਬੰਧ ਕਰਨ ਲਈ ਆਖ ਦਿੱਤਾ ਗਿਆ ਹੈ।
ਸਿਹਤ ਵਿਭਾਗ ਨੂੰ ਵੀ ਬਰਸਾਤ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਪੁਖਤਾ ਇੰਤਜ਼ਾਮ ਕਰਨ ਦੇ ਆਦੇਸ਼ ਦਿੱਤੇ ਗਏ। ਜੰਗਲਾਤ ਵਿਭਾਗ ਨੂੰ ਵੀ ਬਰਸਾਤੀ ਪਾਣੀ ਦੇ ਨਿਕਾਸ ਵਾਸਤੇ ਦਰਖਤਾਂ ਸਬੰਧੀ ਸਮੱਸਿਆਵਾਂ ਦਾ ਹੱਲ ਕਰਨ ਲਈ ਆਖਿਆ ਗਿਆ ਹੈ। ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਸੰਭਾਵੀ ਹੜ੍ਹ ਦੇ ਮੱਦੇਨਜ਼ਰ ਲੋੜੀਂਦਾ ਸਮਾਨ , ਕਿਸ਼ਤੀਆਂ, ਸਰਚ ਲਾਈਟਾਂ, ਪੋਲੀਥਿਨ ਸੀਟ, ਚੱਪੂ, ਤਰਪਾਲਾਂ ਦਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਨਗਰ ਨਿਗਮ ਦੇ ਕਮਿਸ਼ਨਰ ਅਤੇ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫਸਰਾਂ ਨੂੰ ਵੀ ਬਰਸਾਤ ਦੇ ਆਉਣ ਤੋਂ ਪਹਿਲਾਂ ਪਹਿਲਾਂ ਸ਼ਹਿਰੀ ਖੇਤਰਾ ਦੀਆਂ ਸਟਰੋਮ ਡਰੇਨਾ ਨੂੰ ਸਾਫ ਕੀਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ। ਉੱਥੇ ਕਿ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਹੱਦਾਂ ਵਿੱਚੋਂ ਲੰਘਣ ਵਾਲੇ ਨਿਕਾਸੀ ਨਾਲਿਆਂ ਅਤੇ ਚੋਆਂ ਦੀ ਡੀ- ਸਿਲਟਿੰਗ ਕਰਵਾਈ ਜਾਵੇ ਅਤੇ ਸਾਰੇ ਪੰਪਿੰਗ ਸੈੱਟਾਂ ਨੂੰ ਚਾਲੂ ਹਾਲਤ ਵਿੱਚ ਤਿਆਰ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।
Previous Postਪੰਜਾਬ : ਕੈਪਟਨ ਨੇ ਇਹਨਾਂ ਵਿਦਿਆਰਥੀਆਂ ਲਈ ਕਰਤਾ ਇਹ ਐਲਾਨ , ਵਿਦਿਆਰਥੀਆਂ ਚ ਖੁਸ਼ੀ ਦੀ ਲਹਿਰ
Next Postਹੁਣੇ ਹੁਣੇ ਉਡਣੇ ਸਿੱਖ ਨਾਮ ਨਾਲ ਮਸ਼ਹੂਰ ਵਿਸ਼ਵ ਪ੍ਰਸਿੱਧ ਖਿਡਾਰੀ ਮਿਲਖਾ ਸਿੰਘ ਦੀ ਹੋਈ ਮੌਤ