ਆਈ ਤਾਜਾ ਵੱਡੀ ਖਬਰ
ਆਵਾਜਾਈ ਦੇ ਸਾਧਨ ਜਿੱਥੇ ਲੋਕਾਂ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਚੁੱਕੇ ਹਨ ਉਥੇ ਹੀ ਦਿਨੋਂ ਦਿਨ ਇਨ੍ਹਾਂ ਦੀ ਵਰਤੋਂ ਵਿੱਚ ਵੀ ਕਾਫ਼ੀ ਵਾਧਾ ਹੋ ਰਿਹਾ ਹੈ। ਆਵਾਜਾਈ ਦੇ ਇਨ੍ਹਾਂ ਸਾਧਨਾਂ ਦੀ ਵਰਤੋਂ ਕਰਨ ਦੇ ਨਾਲ ਨਾਲ ਸਰਕਾਰ ਵੱਲੋਂ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਬਹੁਤ ਸਾਰੇ ਨਿਯਮ ਬਣਾਏ ਗਏ ਹਨ ਅਤੇ ਸਮੇਂ ਸਮੇਂ ਤੇ ਇਨ੍ਹਾਂ ਨਿਯਮਾਂ ਵਿੱਚ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ ਅਤੇ ਕਈ ਹੋਰ ਨਵੇਂ ਨਿਯਮ ਲਾਗੂ ਕੀਤੇ ਜਾਂਦੇ ਹਨ।
ਟਰਾਂਸਪੋਰਟ ਵਿਭਾਗ ਵੱਲੋਂ ਜਨਤਾ ਦੁਆਰਾ ਇਸਤੇਮਾਲ ਕੀਤੇ ਜਾ ਰਹੇ ਇਹਨਾਂ ਵਾਹਨਾਂ ਨੂੰ ਕਾਨੂੰਨੀ ਤੌਰ ਤੇ ਵਰਤੋਂ ਵਿੱਚ ਲਿਆਉਣ ਲਈ ਬਹੁਤ ਸਾਰੇ ਦਸਤਾਵੇਜ਼ ਬਣਾਏ ਜਾਂਦੇ ਹਨ। ਓਥੇ ਹੀ ਕੇਂਦਰ ਸਰਕਾਰ ਵੱਲੋਂ ਇਹਨਾਂ ਦਸਤਾਵੇਜ਼ਾਂ ਸਬੰਧੀ ਇਕ ਨਵਾਂ ਐਲਾਨ ਕੀਤਾ ਗਿਆ ਹੈ। ਸੜਕਾਂ ਅਤੇ ਆਵਾਜਾਈ ਦੇ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਬਿਆਨਾਂ ਵਿਚ ਕਿਹਾ ਗਿਆ ਹੈ ਕਿ ਕਰੋਨਾ ਦੌਰਾਨ ਹੋਈ ਤਾਲਾਬੰਦੀ ਦੇ ਕਾਰਨ ਜਿਹੜੇ ਵਾਹਨਾਂ ਦੇ ਦਸਤਾਵੇਜਾਂ ਦੀ ਮੁਨਿਆਦ 30 ਸਤੰਬਰ 2021 ਨੂੰ ਖਤਮ ਹੋ ਜਾਣੀ ਸੀ ਜਾਂ ਫਿਰ 1 ਫਰਵਰੀ 2020 ਨੂੰ ਖਤਮ ਹੋ ਗਈ ਸੀ ਅਤੇ ਇਨ੍ਹਾਂ ਦਾ ਨਵੀਨੀਕਰਨ ਨਹੀਂ ਹੋ ਪਾਇਆ ਸੀ, ਉਹ ਕਾਗਜ਼ਾਤ ਹੁਣ 30 ਸਤੰਬਰ ਤੱਕ ਕਾਨੂੰਨੀ ਰੂਪ ਵਿੱਚ ਜਾਇਜ਼ ਮੰਨੇ ਜਾਣਗੇ।
ਟਰਾਂਸਪੋਰਟ ਸੰਬੰਧਿਤ ਵਿਭਾਗ ਨੂੰ ਇਸ ਬਾਰੇ ਸਾਰੇ ਆਦੇਸ਼ ਮੰਤਰਾਲੇ ਵੱਲੋਂ ਜਾਰੀ ਕਰ ਦਿੱਤੇ ਗਏ ਹਨ। ਮੰਤਰਾਲੇ ਵੱਲੋਂ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਦੇਸ਼ ਦੇ ਸਾਰੇ ਰਾਜਾਂ ਨੂੰ ਜਲਦ ਹੀ ਇਸ ਐਲਾਨ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਆਵਾਜਾਈ ਸਬੰਧੀ ਸੰਸਥਾਵਾਂ ਅਤੇ ਟਰਾਂਸਪੋਰਟਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹ ਆਪਣਾ ਕੰਮ ਬਿਨਾਂ ਮੁਸ਼ਕਿਲ ਦੇ ਨਿਪਟਾ ਸਕਣ। ਟਰਾਂਸਪੋਰਟ ਵਿਭਾਗ ਵੱਲੋਂ ਇਹ ਫੈਸਲਾ ਕਰੋਨਾ ਦੀ ਦੂਜੀ ਲਹਿਰ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲਿਆ ਗਿਆ ਹੈ ਅਤੇ ਸਾਰੇ ਵਾਹਨਾਂ ਦੇ ਕਾਗਜ਼ਾਤ ਨੂੰ 30 ਸਤੰਬਰ ਤੱਕ ਜਾਇਜ ਐਲਾਨ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਕੇਂਦਰ ਸਰਕਾਰ ਦੁਆਰਾ ਮੋਟਰ ਵਾਹਨਾ ਵਿੱਚ ਇਸਤੇਮਾਲ ਹੋਣ ਵਾਲੇ ਬਾਕੀ ਜ਼ਰੂਰੀ ਦਸਤਾਵੇਜ਼ ਡਰਾਈਵਿੰਗ ਲਾਇਸੈਂਸ, ਤੰਦਰੁਸਤੀ ਪ੍ਰਮਾਣ ਪੱਤਰ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਆਦਿ ਦੀ ਮਿਆਦ ਵਿਚ ਵੀ ਵਾਧਾ ਕਰ ਦਿੱਤਾ ਹੈ। ਇਹ ਸਭ ਦਸਤਾਵੇਜ਼ ਵੀ 30 ਸਤੰਬਰ ਤੱਕ ਪ੍ਰਮਾਣਿਤ ਮੰਨੇ ਜਾਣਗੇ। ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਬਹੁਤ ਸਾਰੇ ਲੋਕਾਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ।
Previous Postਫੂਕਣ ਲਗਿਆਂ ਮਰੇ ਹੋਏ ਬੱਚੇ ਨੂੰ ਮਾਂ ਚੁੰਮ ਕੇ ਵਾਰ-ਵਾਰ ਕਹਿ ਰਹੀ ਸੀ ਕਿ ‘ਉੱਠ ਜਾ ਮੇਰੇ ਬੱਚੇ, ਉੱਠ ਜਾ’ ਫਿਰ ਵਾਪਰਿਆ ਇਹ ਕ੍ਰਿਸ਼ਮਾ
Next Postਪੰਜਾਬ ਚ ਮੌਨਸੂਨ ਨੂੰ ਲੈ ਕੇ ਹੁਣ ਆਈ ਇਹ ਵੱਡੀ ਖਬਰ – ਜਾਰੀ ਹੋਇਆ ਇਹ ਅਲਰਟ