ਹੁਣੇ ਹੁਣੇ CBSE ਸਕੂਲਾਂ ਲਾਏ ਹੋ ਗਿਆ ਐਲਾਨ 31 ਜੁਲਾਈ ਬਾਰੇ – ਬੱਚਿਆਂ ਅਤੇ ਮਾਪਿਆਂ ਚ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਨੇ ਪਿਛਲੇ ਸਾਲ ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਸੀ,ਤਾਂ ਜੋ ਬੱਚਿਆਂ ਨੂੰ ਇਸ ਕਰੋਨਾ ਤੋਂ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ। ਉਥੇ ਹੀ ਸਰਕਾਰ ਵੱਲੋਂ ਬੱਚਿਆਂ ਦੀ ਪੜਾਈ ਨੂੰ ਆਨਲਾਈਨ ਜਾਰੀ ਰੱਖਣ ਦੇ ਆਦੇਸ਼ ਵੀ ਦਿੱਤੇ ਗਏ ਸਨ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਇਸ ਕਰੋਨਾ ਦੇ ਦੌਰ ਵਿੱਚ ਨਾ ਹੋ ਸਕੇ। ਬੱਚਿਆਂ ਦੀਆਂ ਬਹੁਤ ਸਾਰੀਆਂ ਪ੍ਰੀਖਿਆਵਾਂ ਵੀ ਆਨਲਾਈਨ ਹੀ ਲਈਆਂ ਗਈਆਂ। ਉਥੇ ਹੀ ਸਰਕਾਰ ਵੱਲੋਂ ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਸਲੇਬਸ ਵਿੱਚ ਵੀ ਕਾਫੀ ਹੱਦ ਤੱਕ ਕਟੌਤੀ ਕੀਤੀ ਗਈ ਤਾਂ ਜੋ ਬੱਚੇ ਕਰੋਨਾ ਦੇ ਦੌਰ ਵਿਚ ਮਾਨਸਿਕ ਤਣਾਅ ਦੇ ਸ਼ਿਕਾਰ ਨਾ ਹੋ ਸਕਣ।

ਹੁਣ ਸੀ ਬੀ ਐਸ ਈ ਸਕੂਲਾਂ ਬਾਰੇ 31 ਜੁਲਾਈ ਲਈ ਐਲਾਨ ਹੋਇਆ ਹੈ, ਜਿਸ ਨਾਲ ਮਾਪਿਆਂ ਅਤੇ ਬੱਚਿਆਂ ਵਿੱਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ। ਸੁਪਰੀਮ ਕੋਰਟ ਵੱਲੋਂ ਸੀਬੀਐੱਸਈ ਸੀਨੀਅਰ ਸਕੈਂਡਰੀ ਅਤੇ ਸੀ ਆਈ ਸੀ ਐੱਸ ਈ ਦੇ ਸੀ ਆਈ ਐਸ ਸੀ ਬੋਰਡ ਪ੍ਰੀਖਿਆਵਾਂ ਦੀ ਪਟੀਸ਼ਨ ਦੌਰਾਨ ਐਡਵੋਕੇਟ ਜਰਨਲ ਕੇਕੇ ਵੇਣੁ ਗੋਪਾਲ ਨੇ ਦੱਸਿਆ ਹੈ ਕਿ ਬਾਰ੍ਹਵੀਂ ਜਮਾਤ ਇਵੇਲੂਏਸ਼ਨ ਕਰੇਟੀਰੀਆ ਡਵੀਜ਼ਨ ਬੈਂਚ ਸਾਹਮਣੇ ਪੇਸ਼ ਕੀਤਾ ਗਿਆ ਹੈ। ਜਿਸ ਦੇ ਅਧਾਰ ਉਪਰ ਹੀ ਬੱਚਿਆਂ ਦੇ ਨਤੀਜੇ ਘੋਸ਼ਿਤ ਕੀਤੇ ਜਾਣਗੇ।

ਸੀ ਬੀ ਐਸ ਈ ਦੀਆਂ ਸੀਨੀਅਰ ਸੈਕੈਂਡਰੀ ਪ੍ਰੀਖਿਆਵਾਂ ਕਰੋਨਾ ਦੇ ਕਾਰਨ ਰੱਦ ਕਰ ਦਿੱਤੀਆਂ ਗਈਆਂ ਸਨ। ਕਿਉਂਕਿ ਪਹਿਲਾਂ ਬੋਰਡ ਵੱਲੋਂ ਇਨ੍ਹਾਂ ਪ੍ਰੀਖਿਆਵਾਂ ਨੂੰ ਕੁਝ ਸਮੇਂ ਲਈ ਮੁਲਤਵੀ ਕੀਤਾ ਗਿਆ ਸੀ। ਪਰ ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਬੱਚਿਆਂ ਦੇ ਮਾਪਿਆਂ ਵੱਲੋਂ ਵੀ ਇਹ ਪ੍ਰੀਖਿਆ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਸੁਪਰੀਮ ਕੋਰਟ ਵੱਲੋਂ ਅੱਜ ਇਨ੍ਹਾਂ ਦਸਵੀਂ ਅਤੇ ਬਾਰਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਬਾਰੇ ਦਾਇਰ ਕੀਤੀ ਗਈ ਪਟੀਸ਼ਨ ਤੇ 17 ਜੂਨ 2021 ਨੂੰ ਸੁਣਵਾਈ ਕੀਤੀ ਜਾ ਰਹੀ ਹੈ।

ਜਿਸ ਵਿੱਚ ਦੋਵੇਂ ਕੇਂਦਰੀ ਬੋਰਡ ਸੁਣਵਾਈ ਦੌਰਾਨ ਆਪਣੀਆਂ ਰੱਦ ਕੀਤੀਆਂ ਕਲਾਸ ਬਾਰਵੀਂ ਦੀਆਂ ਪ੍ਰੀਖਿਆਵਾਂ ਲਈ ਪੇਸ਼ ਕਰ ਸਕਦੇ ਹਨ। ਏਜੀ ਨੇ ਬੈਂਚ ਨੂੰ ਦੱਸਿਆ ਹੈ ਕਿ ਦਸਵੀਂ ਜਮਾਤ ਦੇ ਆਡੀਸ਼ਨ ਲਈ 10ਵੀਂ ਜਮਾਤ ਗਿਆਰਵੀਂ ਜਮਾਤ ਦੇ ਇੰਟਰਨਲ ਪ੍ਰੀਖਿਆਵਾਂ ਅਤੇ ਵਿਦਿਆਰਥੀਆਂ ਦੇ ਪ੍ਰੈਕਟੀਕਲ ਅੰਕ ਸ਼ਾਮਲ ਕੀਤੇ ਜਾਣਗੇ। ਇਸ ਵਿੱਚੋਂ ਦਸਵੀਂ ਅਤੇ ਗਿਆਰਵੀ ਦੇ ਅੰਕਾਂ ਨੂੰ 30-30 ਫੀਸਦੀ ਦਿੱਤਾ ਜਾਵੇਗਾ ਤੇ 40 ਪ੍ਰਤੀਸ਼ਤ ਬਾਰਵੀ ਦੇ ਯੂਨਿਟ ਟੈਸਟ ਅਤੇ ਮਿਡ ਟਰਮ ਅਤੇ ਪ੍ਰੀ ਬੋਰਡ ਨੂੰ ਦਿੱਤਾ ਜਾਵੇਗਾ।