ਆਈ ਤਾਜਾ ਵੱਡੀ ਖਬਰ
ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਹਦਾਇਤਾਂ ਵਿੱਚ ਹੌਲ਼ੀ ਹੌਲ਼ੀ ਛੋਟ ਦਿੱਤੀ ਜਾ ਰਹੀ ਹੈ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਕਈ ਅਹਿਮ ਫੈਸਲੇ ਲਏ ਗਏ ਹਨ। ਸਰਕਾਰ ਵੱਲੋਂ ਜਿਥੇ ਸਖ਼ਤ ਹਦਾਇਤਾਂ 15 ਜੂਨ ਤੱਕ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਸਨ ਉਥੇ ਹੀ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਧਿਕਾਰੀਆਂ ਨਾਲ ਕੀਤੀ ਗਈ ਗੱਲਬਾਤ ਤੋਂ ਬਾਅਦ ਸ਼ਨੀਵਾਰ ਦੀ ਤਾਲਾਬੰਦੀ ਨੂੰ ਬੰਦ ਕਰ ਦਿੱਤਾ ਗਿਆ ਸੀ। ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਦੇ ਅਨੁਸਾਰ ਬਹੁਤ ਸਾਰੀਆਂ ਨਵੀਆਂ ਹਦਾਇਤਾਂ ਲਾਗੂ ਕੀਤੀਆਂ ਗਈਆਂ ਹਨ।
ਪੰਜਾਬੀ ਵਿਚ ਇੱਥੇ ਹੁਣ ਦੁਕਾਨਾਂ ਨੂੰ ਖੋਲ੍ਹਣ ਅਤੇ ਬੰਦ ਕਰਨ ਦੇ ਸਮੇਂ ਵਿੱਚ ਵੀ ਇਹ ਬਦਲਾਅ ਜਾਰੀ ਹੋਇਆ ਹੈ । ਸੂਬਾ ਸਰਕਾਰ ਵੱਲੋਂ ਸਾਰੇ ਜ਼ਿਲਿਆਂ ਦੇ ਅਧਿਕਾਰੀਆਂ ਨੂੰ ਕਰੋਨਾ ਸਥਿਤੀ ਦੇ ਅਨੁਸਾਰ ਫੈਸਲੇ ਲੈਣ ਦੇ ਅਧਿਕਾਰ ਦਿੱਤੇ ਹਨ ਜਿਸ ਦੇ ਤਹਿਤ ਲੁਧਿਆਣਾ ਪ੍ਰਸ਼ਾਸਨ ਵੱਲੋਂ ਜ਼ਿਲੇ ਵਿਚ ਕ-ਰ-ਫਿ-ਊ ਨੂੰ 25 ਜੂਨ ਤੱਕ ਵਧਾ ਦਿੱਤਾ ਗਿਆ ਹੈ। ਉਥੇ ਹੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਛੋਟਾਂ ਦਿੱਤੀਆਂ ਗਈਆਂ ਹਨ ਜਿਵੇਂ ਕੇ ਰੈਸਟੋਰੈਂਟ ਕੈਫ਼ੇ ਕੌਫੀ-ਸ਼ੌਪ ਫਾਸਟ ਫੂਡ, ਸਿਨੇਮਾ, ਅਜਾਇਬ ਘਰ ਨੂੰ 50 ਫੀਸਦੀ ਸਮਰਥਾ ਨਾਲ ਖੋਲ੍ਹੇ ਜਾਣ ਦੀ ਵੀ ਛੋਟ ਦੇ ਦਿੱਤੀ ਗਈ ਹੈ।
ਉਥੇ ਹੀ ਇਨ੍ਹਾਂ ਇਕਾਈਆਂ ਦੇ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਦਾ ਕਰੋਨਾ ਟੀਕਾਕਰਨ ਦੀ ਇੱਕ ਇੱਕ ਡੋਜ਼ ਲੈਣੀ ਲਾਜ਼ਮੀ ਕੀਤੀ ਗਈ ਹੈ। ਏਸੀ ਬੱਸਾਂ ਵਿੱਚ ਵੀ 50% ਸਵਾਰੀਆ ਬੈਠਣ ਦੀ ਇਜਾਜ਼ਤ ਦਿੱਤੀ ਗਈ ਹੈ। ਨਾਨ ਏ ਸੀ ਬੱਸਾਂ ਵਿਚ ਸਮਰੱਥਾ ਦੇ ਅਨੁਸਾਰ ਸਵਾਰੀਆਂ ਬੈਠ ਸਕਦੀਆਂ ਹਨ। ਅੰਤਿਮ ਸੰਸਕਾਰ, ਵਿਆਹ ਸਮਾਗਮ ਅਤੇ ਹੋਰ ਸਮਾਗਮਾਂ ਵਿੱਚ ਵੀ 50 ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ਦੀ ਇਜ਼ਾਜ਼ਤ ਨਹੀਂ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੁਧਿਆਣੇ ਦੇ ਵਿੱਚ ਲਾਗੂ ਕੀਤੇ ਗਏ ਹੁਕਮ ਸੋਮਵਾਰ ਤੋਂ ਸ਼ਨੀਵਾਰ ਤੱਕ ਲਾਗੂ ਰਹਿਣਗੇ।
ਉਥੇ ਹੀ ਐਤਵਾਰ ਨੂੰ ਤਾਲਾਬੰਦੀ ਨੂੰ ਵੀ ਲਾਗੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਘਰਾਂ ਵਿੱਚ ਪੱਕੇ ਹੋਏ ਭੋਜਨ ਦੀ ਡਿਲਵਰੀ ਵੀ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਪੂਰੇ ਸੱਤ ਦਿਨ ਕੀਤੀ ਜਾ ਸਕਦੀ ਹੈ। ਜ਼ਿਲੇ ਅੰਦਰ ਸਾਰੀਆਂ ਦੁਕਾਨਾਂ ਨੂੰ ਰਾਤ 7:30 ਵਜੇ ਤੱਕ ਖੋਲਿਆ ਜਾ ਸਕਦੀਆਂ ਹਨ। ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕੋਈ ਵੀ ਹੋਮ ਡਿਲਵਰੀ ਨਹੀਂ ਕੀਤੀ ਜਾ ਸਕਦੀ।
Previous Postਪੰਜਾਬ ਚ ਇਥੇ ਨਵੀਂ ਵਿਆਹੀ ਨੂੰ ਮਿਲੀ ਇਸ ਤਰਾਂ ਮੌਤ-ਮਚਿਆ ਹੜਕੰਪ , ਛਾਈ ਸੋਗ ਦੀ ਲਹਿਰ
Next Postਪੰਜਾਬ : ਹਸੱਦੇ ਖੇਡਦੇ ਪ੍ਰੀਵਾਰ ਚ ਵਿਛੇ ਸੱਥਰ ਅਚਾਨਕ ਹੋਈਆਂ ਇਸ ਤਰਾਂ ਮੌਤਾਂ , ਛਾਇਆ ਸੋਗ