ਆਈ ਤਾਜਾ ਵੱਡੀ ਖਬਰ
ਪੰਜਾਬ ਵਿਚ ਆਏ ਦਿਨ ਹੀ ਕੋਈ ਨਾ ਕੋਈ ਵਿਭਾਗ ਕਿਸੇ ਨਾ ਕਿਸੇ ਕਾਰਨ ਦੇ ਚਰਚਾ ਵਿੱਚ ਰਹਿੰਦਾ ਹੈ। ਲੋਕਾਂ ਨੂੰ ਗਰਮੀ ਤੋਂ ਰਾਹਤ ਪਹੁੰਚਾਉਣ ਵਾਲੀ ਬਿਜਲੀ ਹਰ ਘਰ ਦੇ ਵਿੱਚ ਮੌਜੂਦ ਹੈ। ਜਿੱਥੇ ਸਰਕਾਰ ਵੱਲੋਂ ਬਿਜਲੀ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਜਾ ਰਹੇ ਹਨ ਉਥੇ ਹੀ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਬਿਜਲੀ ਦੀ ਸਹੂਲਤ ਮੁਹਈਆ ਕਰਵਾਈ ਗਈ ਹੈ। ਉਥੇ ਹੀ ਬਿਜਲੀ ਵਿਭਾਗ ਵੱਲੋਂ ਬਿਜਲੀ ਕੱਟ ਲੱਗਣ ਤੋਂ ਪਹਿਲਾਂ ਹੀ ਬਿਜਲੀ ਨਾਲ ਸਬੰਧਤ ਕਾਰੋਬਾਰਾਂ ਨੂੰ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਤਾਂ ਜੋ ਇਸ ਬਿਜਲੀ ਦੇ ਕੱਟ ਕਾਰਨ ਉਨ੍ਹਾਂ ਦੇ ਕਾਰੋਬਾਰ ਪ੍ਰਭਾਵਤ ਨਾ ਹੋ ਸਕਣ।
ਹੁਣ ਪੰਜਾਬ ਵਿੱਚ ਇਥੇ 18 ਅਤੇ 19 ਜੂਨ ਨੂੰ ਬਿਜਲੀ ਰਹੇਗੀ ਬੰਦ , ਜਿਸ ਸਬੰਧੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਗਰਮੀ ਦੇ ਵਾਧੇ ਕਾਰਨ ਜਿੱਥੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਉਥੇ ਹੀ ਗਰਮੀ ਦੇ ਇਸ ਮੌਸਮ ਦੌਰਾਨ ਬਿਜਲੀ ਦੇ ਲੱਗਣ ਵਾਲੇ ਕੱਟ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੰਦੇ ਹਨ। ਬਿਜਲੀ ਵਿਭਾਗ ਵੱਲੋਂ ਬਿਜਲੀ ਸਬੰਧੀ ਪਹਿਲਾਂ ਹੀ ਜਾਣਕਾਰੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ ਜਿਨ੍ਹਾਂ ਖੇਤਰਾਂ ਵਿਚ ਬਿਜਲੀ ਦੇ ਕੱਟ ਕਿਸੇ ਨਾ ਕਿਸੇ ਕਾਰਨ ਲਗਾਏ ਜਾਂਦੇ ਹਨ।
ਹੁਣ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਹਿਮਦਗੜ੍ਹ ਦੇ ਪੀਐੱਸਪੀਸੀਐੱਲ ਦੇ ਅਧਿਕਾਰੀ ਐਕਸੀਅਨ ਗੁਰਮਨਪ੍ਰਰੀਤ ਸਿੰਘ ਸੋਮਲ ਤੇ ਐੱਸਡੀਓ ਗਗਨਦੀਪ ਸਿੰਘ ਬਿੰਦਲ ਬਲੂ ਬਿਜਲੀ ਦੇ ਕੱਟ ਲਾਏ ਜਾਣ ਸਬੰਧੀ ਜਾਣਕਾਰੀ ਮੁਹਇਆ ਕਰਵਾਈ ਗਈ ਹੈ। ਉਨ੍ਹਾਂ ਨੇ ਦੱਸਿਆ ਇਨ੍ਹਾਂ ਬਿਜਲੀ ਦੇ ਕੱਟਾਂ ਨਾਲ ਛਪਾਰ ਰੋਡ, ਦਸਮੇਸ਼ ਨਗਰ, ਬੱਸ ਸਟੈਂਡ, ਗੁਰੂ ਨਾਨਕ ਮੁਹੱਲਾ, ਪੋਹੀੜ ਰੋਡ, ਗਾਂਧੀ ਸਕੂਲ, ਥਾਣਾ ਰੋਡ, ਰੇਲਵੇਂ ਰੋਡ, ਦਹਿਲੀਜ ਰੋਡ, ਸਿਨਮਾ ਰੋਡ, ਧੂਲਕੋਟ ਰੋਡ, ਮੁਰਗਾ ਚੌਕ, ਅਮਰਪੁਰਾ ਮੁਹੱਲਾ, ਰਾਏਕੋਟ ਅੱਡਾ, ਛਪਾਰ ਪਿੰਡ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਉਨ੍ਹਾਂ ਦੱਸਿਆ ਕਿਇਹ ਬਿਜਲੀ ਦਾ ਕੱਟ ਲਗਾਇਆ ਜਾ ਰਿਹਾ ਹੈ ਕਿਉਂਕਿ ਅਹਿਮਦਗੜ੍ਹ ਵਿਖੇ ਰਲੇਵੇਂ ਓਵਰਬਿ੍ਜ ਤੇ ਅੰਡਰਬਿ੍ਜ ਬਣਨ ਕਾਰਨ ਬਿਜਲੀ ਦੀਆਂ ਲਾਈਨਾਂ ਦੀ ਸ਼ਿਫਟਿੰਗ ਕਰਨ ਦਾ ਕੰਮ ਚੱਲ ਰਿਹਾ ਹੈ, ਜਿਸ ਲਈ 18 ਤੇ 19 ਜੂਨ ਦਿਨ ਨੂੰ ਬਿਜਲੀ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ। ਬਿਜਲੀ ਦੀ ਸਪਲਾਈ ਠੱਪ ਹੋਣ ਨਾਲ l ਸਾਰੇ ਕਾਰੋਬਾਰਾਂ ਉੱਪਰ ਵੀ ਇਸਦਾ ਅਸਰ ਵੇਖਿਆ ਜਾਵੇਗਾ।
Previous Postਪੰਜਾਬ : ਆਈ ਇਹ ਵੱਡੀ ਤਾਜਾ ਖਬਰ ਹੁਣ ਬਦਲੀ ਗਈ ਇਸ ਕੰਮ ਲਈ ਇਹ ਤਰੀਕ
Next Postਹਵਾਈ ਯਾਤਰਾ ਕਰਨ ਵਾਲਿਆਂ ਲਈ ਆਈ ਵੱਡੀ ਖਬਰ – ਹੋਇਆ ਇਹ ਐਲਾਨ