ਆਈ ਤਾਜਾ ਵੱਡੀ ਖਬਰ
ਦੁਨੀਆਂ ਵਿੱਚ ਹਰ ਇਨਸਾਨ ਆਪਣੇ ਪਰਿਵਾਰ ਨੂੰ ਹਰ ਸੁੱਖ ਸਹੂਲਤ ਦੇਣ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਦਾ ਹੈ। ਜਿਸ ਸਦਕਾ ਉਹ ਆਪਣੇ ਪਰਿਵਾਰ ਨੂੰ ਪਿਆਰ ਨਾਲ ਇੱਕ ਡੋਰੀ ਵਿੱਚ ਬੰਨ੍ਹ ਕੇ ਰੱਖ ਸਕੇ। ਸੰਸਾਰ ਵਿੱਚ ਬਹੁਤ ਸਾਰੇ ਅਜਿਹੇ ਪਰਿਵਾਰ ਹਨ ਜੋ ਇਕ ਹੀ ਛੱਤ ਹੇਠ ਪਿਆਰ ਅਤੇ ਮਿਲਵਰਤਨ ਨਾਲ਼ ਰਹਿੰਦੇ ਹਨ ਅਤੇ ਬਹੁਤ ਸਾਰੇ ਪਰਵਾਰਾਂ ਲਈ ਇਕ ਮਿਸਾਲ ਬਣ ਜਾਂਦੇ ਹਨ। ਘਰ ਦੇ ਮੁਖੀ ਵੱਲੋਂ ਜਿੱਥੇ ਸਾਰੇ ਘਰ ਦੀ ਜ਼ਿੰਮੇਵਾਰੀ ਨਿਭਾਈ ਜਾਂਦੀ ਹੈ। ਉਥੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਵੀ ਉਸ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਅਜਿਹੇ ਪਰਿਵਾਰਾਂ ਦੇ ਕਿੱਸੇ ਦੀ ਚਰਚਾ ਦੂਰ ਦੂਰ ਤੱਕ ਹੁੰਦੀ ਹੈ। ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇੱਕ ਪ੍ਰੇਰਣਾ-ਸਰੋਤ ਬਣ ਜਾਂਦੇ ਹਨ।
ਅਜਿਹੇ ਇੱਕ ਹਿੱਸਾ ਸਾਹਮਣੇ ਆਇਆ ਹੈ ਜਿੱਥੇ 38 ਪਤਨੀ ਨਾਲ ਵਿਆਹ ਕਰਵਾਉਣ ਵਾਲੇ ਅਤੇ 89 ਬੱਚਿਆਂ ਦੇ ਪਿਤਾ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਭਾਰਤ ਦੇ ਸੂਬੇ ਮਿਜ਼ੋਰਮ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਬਹੁਤ ਵੱਡੇ ਪਰਿਵਾਰ ਦੇ ਮੁਖੀ ਦੇ ਦਿਹਾਂਤ ਹੋਣ ਬਾਰੇ ਮਿਜ਼ੋਰਮ ਦੇ ਮੁੱਖ ਮੰਤਰੀ ਵੱਲੋਂ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਗਈ ਹੈ। ਸੂਬੇ ਅੰਦਰ 76 ਸਾਲਾਂ ਦਾ ਜਿਓਨਾ ਚਾਨਾ ਜੋ ਦੁਨੀਆਂ ਦਾ ਸਭ ਤੋਂ ਵੱਡੇ ਪਰਿਵਾਰ ਦਾ ਮੁਖੀ ਹੋਣ ਦਾ ਰਿਕਾਰਡ ਰੱਖਦਾ ਸੀ।
ਉਸ ਦਾ ਦਿਹਾਂਤ ਹੋਣ ਦੀ ਖਬਰ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਵਿਅਕਤੀ ਮਿਜ਼ੋਰਮ ਦੇ ਵਿਚ ਖੂਬਸੂਰਤ ਪਹਾੜੀਆਂ ਦੇ ਵਿਚਕਾਰ ਬਕਟਾਵਾਂਗ ਪਿੰਡ ਵਿੱਚ ਇੱਕ ਵੱਡੇ ਘਰ ਵਿੱਚ ਰਹਿੰਦਾ ਸੀ ਜਿਸ ਵਿਚ ਸੌ ਕਮਰੇ ਸਨ। ਜੋ ਆਪਣੇ ਪਰਿਵਾਰ ਵਿੱਚ ਪਿੱਛੇ 38 ਪਤਨੀਆਂ, 89 ਬੱਚੇ ਅਤੇ 33 ਪੋਤੇ ਪੋਤੀਆਂ ਦੇ ਪੜਪੋਤੇ ਛੱਡ ਗਿਆ ਹੈ। ਐਤਵਾਰ ਨੂੰ ਉਸ ਦਾ ਪਿੰਡ ਵਿੱਚ ਹੀ ਦਿਹਾਂਤ ਹੋ ਗਿਆ ਹੈ। ਜੋ ਆਪਣੇ ਬੇਟਿਆ ਨਾਲ ਤਰਖਾਣ ਦਾ ਕੰਮ ਕਰਦੇ ਸੀ। ਉਸ ਦੇ ਦਿਹਾਂਤ ਨਾਲ ਪਰਵਾਰ ਅਤੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
ਉਸ ਦੇ ਪਰਿਵਾਰ ਦੀਆਂ ਔਰਤਾਂ ਵੀ ਖੇਤੀ ਕਰਦੀਆਂ ਸਨ ਅਤੇ ਘਰ ਚਲਾਉਣ ਵਿੱਚ ਸਹਿਯੋਗ ਦਿੰਦੀਆਂ ਹਨ। ਉਸ ਦੀ ਸਭ ਤੋਂ ਵੱਡੀ ਪਤਨੀ ਮੁਖੀ ਦੀ ਭੂਮਿਕਾ ਅਦਾ ਕਰਦੀ ਹੈ ਅਤੇ ਘਰ ਦੇ ਸਾਰੇ ਮੈਂਬਰਾਂ ਦੇ ਕੰਮ ਦੀ ਵੰਡ ਤੇ ਨਜ਼ਰ ਵੀ ਰੱਖਦੀ ਹੈ। ਉਥੇ ਹੀ ਇਹ ਪਿੰਡ ਸੈਲਾਨੀਆਂ ਲਈ ਇਕ ਵੱਡੀ ਖਿੱਚ ਦਾ ਕੇਂਦਰ ਵੀ ਬਣਿਆ ਹੋਇਆ ਸੀ।
Previous Postਅਮਰੀਕਾ – ਕਨੇਡਾ ਵਾਲਿਆਂ ਲਈ ਆਈ ਵੱਡੀ ਮਾੜੀ ਖਬਰ – ਲੱਗਾ ਇਹ ਵੱਡਾ ਝਟੱਕਾ
Next Postਪੰਜਾਬੀ ਸੰਗੀਤ ਜਗਤ ਨੂੰ ਲੱਗਾ ਵੱਡਾ ਝਟਕਾ ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ , ਛਾਇਆ ਸੋਗ