ਅਡਾਨੀ ਬਾਰੇ ਆਈ ਇਹ ਵੱਡੀ ਖਬਰ
ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਕਾਰਨ ਬਹੁਤ ਸਾਰੇ ਕਾਰੋਬਾਰ ਬੰਦ ਹੋ ਗਏ ਜਾਂ ਘਾਟੇ ਵਿੱਚ ਚਲੇ ਗਏ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਨੌਕਰੀਆਂ ਗਵਾ ਲਈਆਂ ਅਤੇ ਉਹ ਬੇਰੁਜ਼ਗਾਰ ਹੋ ਗਏ। ਜਿਸ ਕਾਰਨ ਆਰਥਿਕ ਪੱਖ ਤੋਂ ਬਹੁਤ ਸਾਰੇ ਲੋਕ ਕਮਜ਼ੋਰ ਹੋ ਗਏ। ਪਰ ਇਸ ਸਭ ਦੇ ਬਾਵਜੂਦ ਵੀ ਕੁਝ ਅਮੀਰ ਲੋਕਾਂ ਦੀ ਕਮਾਈ ਵਿਚ ਲਗਾਤਾਰ ਵਾਧਾ ਹੁੰਦਾ ਗਿਆ ਅਤੇ ਉਹ ਚੋਟੀ ਦੇ ਅਮੀਰ ਲੋਕਾਂ ਵਿਚ ਸ਼ਾਮਿਲ ਹੋ ਗਏ। ਇਸੇ ਤਰ੍ਹਾਂ ਹੁਣ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਵਿਚ ਅੰਡਾਨੀ ਪਰਿਵਾਰ ਦੇ ਨਾਲ ਇਸ ਵਿਅਕਤੀ ਦਾ ਵੀ ਨਾਮ ਸ਼ਾਮਲ ਹੋ ਗਿਆ ਹੈ। ਇਸ ਖ਼ਬਰ ਤੋਂ ਬਾਅਦ ਹਰ ਪਾਸੇ ਇਸ ਦੀ ਚਰਚਾ ਹੋ ਰਹੀ ਹੈ।
ਦਰਅਸਲ ਕੁਝ ਦਿਨ ਪਹਿਲਾਂ ਦੁਨੀਆਂ ਦੇ ਅਮੀਰ ਲੋਕਾਂ ਦੀ ਲਿਸਟ ਜਾਰੀ ਕੀਤੀ ਗਈ ਜਿਸ ਵਿਚ ਗੌਤਮ ਅਡਾਨੀ ਦਾ ਨਾਮ ਸ਼ਾਮਲ ਕੀਤਾ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗੌਤਮ ਅਡਾਨੀ ਦੀ ਜਾਇਦਾਦ ਲਗਾਤਾਰ ਵੱਧਣ ਕਾਰਨ ਉਨ੍ਹਾਂ ਦਾ ਨਾਮ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਬਲੂਮਬਰਗ ਰਾਹੀ ਮਿਲੀ ਹੈ ਕਿ ਗੌਤਮ ਅਡਾਨੀ ਦੀ ਮੌਜੂਦਾ ਜ਼ਾਇਦਾਦ 77 ਬਿਲੀਅਨ ਡਾਲਰ ਹੈ। ਭਾਵ ਇੰਡੀਆ ਕਰੰਸੀ ਅਨੁਸਾਰ 5.62 ਲੱਖ ਕਰੋੜ ਰੁਪਏ ਦੀ ਜਾਇਦਾਦ ਹੈ। ਦੱਸ ਦਈਏ ਕਿ ਇਹ ਪਿਛਲੇ ਸਾਲ ਗੌਤਮ
ਅਡਾਨੀ ਦੀ ਜਾਇਦਾਦ 43 ਬੀਲੀਅਨ ਡਾਲਰ ਸੀ ਭਾਵ 3.15 ਲੱਖ ਕਰੋੜ ਰੁਪਏ ਦਾ ਵਾਧਾ ਇਸ ਸਾਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਉਨ੍ਹਾਂ ਦੀ ਜਾਇਦਾਦ ਦੇ ਵਿਚ ਵਾਧਾ ਕੰਪਨੀਆਂ ਦੇ ਸ਼ੇਅਰਾਂ ਵਿਚ ਲਗਾਤਾਰ ਹੋਏ ਵਾਧੇ ਕਾਰਨ ਹੋਇਆ ਹੈ। ਦੱਸ ਦਈਏ ਕਿ ਕੰਪਨੀ ਅਡਾਨੀ ਟੋਟਲ ਗੈਸ ਵਿਚ 330 ਫ਼ੀਸਦੀ ਦਾ ਵਾਧਾ ਬਲੂਮਬਰਗ ਦੀ ਰਿਪੋਰਟ ਅਨੁਸਾਰ ਇਸ ਸਾਲ ਦਰਜ ਹੋਇਆ ਹੈ ਇਸ ਤੋਂ ਇਲਾਵਾ 235 ਫੀਸਦੀ ਦਾ ਵਾਧਾ ਅਡਾਨੀ ਐਂਟਰਪਰਾਈਜੇਜ ਦੇ ਸ਼ੇਅਰਾਂ ਵਿੱਚ ਹੋਇਆ ਹੈ।
ਦੱਸ ਦਈਏ ਕਿ ਇਹ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਸ਼ੇਅਰਾਂ ਵਿਚ ਹੋਰ ਵਾਧਾ ਹੋ ਸਕਦਾ ਹੈ। ਜਿਸ ਨਾਲ ਉਨ੍ਹਾਂ ਦੀ ਕਮਾਈ ਅਤੇ ਜਾਇਦਾਦ ਦੇ ਵਿਚ ਵਾਧਾ ਦਰਜ ਕੀਤਾ ਜਾਵੇਗਾ।
Home ਤਾਜਾ ਖ਼ਬਰਾਂ ਇੰਡੀਆ ਦੇ ਚੋਟੀ ਦੇ ਅਮੀਰਾਂ ਚ ਸ਼ਾਮਲ ਗੌਤਮ ਅਡਾਨੀ ਬਾਰੇ ਆਈ ਇਹ ਵੱਡੀ ਖਬਰ – ਹਰ ਕੋਈ ਰਹਿ ਗਿਆ ਹੈਰਾਨ
Previous Postਸਾਵਧਾਨ : ਪੰਜਾਬ ਚ ਇਥੇ ਰਾਤ 10 ਤੋਂ ਸਵੇਰੇ 6 ਵਜੇ ਤੱਕ ਲਈ , 31 ਜੁਲਾਈ ਤੱਕ ਲਗੀ ਇਹ ਪਾਬੰਦੀ
Next Postਮੋਟਰ ਸਾਈਕਲ ਸਕੂਟਰ ਚਲਾਉਣ ਵਾਲਿਆਂ ਲਈ ਆਈ ਵੱਡੀ ਖਬਰ – ਸਰਕਾਰ ਵਲੋਂ ਹੋ ਗਿਆ ਇਹ ਐਲਾਨ