ਆਈ ਤਾਜਾ ਵੱਡੀ ਖਬਰ
ਪਿਛਲੇ ਕੁਝ ਦਿਨਾਂ ਦੌਰਾਨ ਗਰਮੀ ਦੇ ਕਹਿਰ ਨੇ ਲੋਕਾਂ ਵਿੱਚ ਹਾਹਾਕਾਰ ਮਚਾ ਦਿੱਤੀ ਸੀ। ਗਰਮੀ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲ ਪੇਸ਼ ਆ ਰਹੀ ਸੀ। ਪਰ ਦੋ ਦਿਨਾਂ ਤੋਂ ਅਚਾਨਕ ਮੌਸਮ ਵਿਚ ਹੋਈ ਤਬਦੀਲੀ ਨੇ ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਦਿੱਤੀ ਹੈ। ਦੋ ਦਿਨਾਂ ਦੌਰਾਨ ਅਚਾਨਕ ਹੋਣ ਵਾਲੀ ਬਰਸਾਤ ਅਤੇ ਵਗਣ ਵਾਲੀਆਂ ਤੇਜ਼ ਹਵਾਵਾਂ ਹਨੇਰੀ ਤੇ ਤੂਫ਼ਾਨ ਨੇ ਮੌਸਮ ਵਿੱਚ ਤਬਦੀਲੀ ਕਰ ਦਿੱਤੀ ਹੈ। ਇਸ ਤੇਜ਼ ਹਨੇਰੀ ਕਾਰਨ ਕਈ ਜਗ੍ਹਾ ਤੇ ਭਾਰੀ ਨੁਕਸਾਨ ਵੀ ਹੋਇਆ ਹੈ। ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਮੌਸਮ ਸਬੰਧੀ ਜਾਣਕਾਰੀ ਮੁਹਈਆ ਕਰਵਾ ਦਿੱਤੀ ਜਾਂਦੀ ਹੈ।
ਇਸ ਕੜਕਦੀ ਧੁੱਪ ਵਿੱਚ ਮੌਸਮ ਦੇ ਬਦਲਾਅ ਹੋਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਹੁਣ ਪੰਜਾਬ ਵਿੱਚ ਇੱਥੇ ਗੜੇਮਾਰੀ ਹੋਈ ਹੈ ਅਤੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਇਕ ਹਫਤੇ ਦੀ ਜਾਣਕਾਰੀ ਦਿੱਤੀ ਗਈ ਹੈ। ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਆਉਣ ਵਾਲੇ ਕੁਝ ਦਿਨਾਂ ਦੀ ਜਾਣਕਾਰੀ ਦਿੱਤੀ ਗਈ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਦੇ ਬਹੁਤ ਸਾਰੇ ਜਿਲ੍ਹਿਆਂ ਵਿੱਚ ਤੇਜ਼ ਹਵਾਵਾਂ ਅਤੇ ਬੱਦਲ ਛਾਏ ਰਹਿਣਗੇ ਤੇ ਨਾਲ ਦੀ ਨਾਲ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ।
ਪੰਜਾਬ ਦੇ ਫਿਰੋਜ਼ਪੁਰ, ਚੰਡੀਗੜ੍ਹ ,ਪਟਿਆਲਾ, ਅੰਮ੍ਰਿਤਸਰ ,ਬਠਿੰਡਾ, ਲੁਧਿਆਣਾ, ਅਤੇ ਪਠਾਨਕੋਟ ਵਿੱਚ ਆਉਣ ਵਾਲੇ ਦਿਨਾਂ ਵਿਚ ਭਾਰੀ ਤਬਦੀਲੀ ਦੇਖੀ ਜਾਵੇਗੀ। ਜਿੱਥੇ ਵਗਣ ਵਾਲੀਆਂ ਤੇਜ਼ ਹਵਾਵਾਂ ਬਰਸਾਤ ਦੇ ਨਾਲ ਨਾਲ ਗੜੇ ਵੀ ਪੈਣਗੇ। 16 ਤੇ 17 ਜੂਨ ਨੂੰ ਬਦਲ ਛਾਏ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਉਥੇ ਹੀ ਆਉਣ ਵਾਲੇ ਦਿਨਾਂ ਦੌਰਾਨ ਇਨ੍ਹਾਂ ਸਾਰੇ ਜਿਲਿਆਂ ਵਿਚ ਤਾਪਮਾਨ 35 ਤੋਂ 40 ਡਿਗਰੀ ਸੈਲਸੀਅਸ ਤੱਕ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਉਥੇ ਹੀ ਸ੍ਰੀ ਮੁਕਤਸਰ ਸਾਹਿਬ ਦੇ ਵਿਚ ਤੇਜ਼ ਹਨੇਰੀ ਅਤੇ ਬਾਰਸ਼ ਹੋਣ ਦੀ ਸੂਚਨਾ ਜਾਰੀ ਕੀਤੀ ਗਈ ਹੈ।
ਉਥੇ ਹੀ ਇਸ ਦੇ ਆਸਪਾਸ ਦੇ ਖੇਤਰਾਂ ਵਿਚ ਹਲਕੀ ਗੜ੍ਹੇਮਾਰੀ ਵੀ ਹੋ ਸਕਦੀ ਹੈ। ਬਰਸਾਤ ਦੇ ਆਉਣ ਨਾਲ ਜਿੱਥੇ ਮੌਸਮ ਵਿੱਚ ਤਬਦੀਲੀ ਹੋਵੇਗੀ ਉੱਥੇ ਹੀ ਫਸਲਾਂ ਦੇ ਲਈ ਇਹ ਬਰਸਾਤ ਲਾਹੇਵੰਦ ਸਾਬਤ ਹੋਵੇਗੀ। ਪਿਛਲੇ ਕਈ ਦਿਨਾਂ ਤੋਂ ਲੋਕ ਭਾਰੀ ਗਰਮੀ ਦੀ ਮਾਰ ਝੱਲ ਰਹੇ ਹਨ ਉਨ੍ਹਾਂ ਸਭ ਨੂੰ ਸ਼ਨੀਵਾਰ ਤੋਂ ਰਾਹਤ ਮਿਲ ਜਾਵੇਗੀ। ਆਉਣ ਵਾਲੇ ਇਕ ਹਫਤੇ ਵਿਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਕਿਉਂਕਿ ਮੌਸਮ ਵਿਭਾਗ ਵੱਲੋਂ ਬਦਲ ਛਾਏ ਰਹਿਣ ਅਤੇ ਬਰਸਾਤ ਹੋਣ ਦੀ ਜਾਣਕਾਰੀ ਮੁਹਈਆ ਕਰਵਾਈ ਗਈ ਹੈ।
Home ਤਾਜਾ ਖ਼ਬਰਾਂ ਪੰਜਾਬ ਚ ਹੁਣੇ ਹੁਣੇ ਇਥੇ ਹੋਈ ਗੜੇਮਾਰੀ – ਮੌਸਮ ਵਿਭਾਗ ਵਲੋਂ ਇੱਕ ਹਫਤੇ ਦੀ ਪੂਰੀ ਜਾਣਕਾਰੀ ਹੋਈ ਜਾਰੀ
Previous Postਸਾਵਧਾਨ : ਪੰਜਾਬ ਚ ਇਥੇ ਸਵੇਰੇ 8 ਵਜੇ ਤੋਂ ਸ਼ਾਮੀ 8 ਵਜੇ ਤੱਕ ਲਈ ਲੱਗੀ ਇਹ ਪਾਬੰਦੀ – ਤਾਜਾ ਵੱਡੀ ਖਬਰ
Next Postਹੁਣੇ ਹੁਣੇ ਸਾਬਕਾ ਮੁਖ ਮੰਤਰੀ ਬਾਦਲ ਬਾਰੇ ਆਈ ਵੱਡੀ ਖਬਰ, ਗਠਜੋੜ ਕਰਨ ਦੇ ਤੁਰੰਤ ਬਾਅਦ ਕੀਤਾ ਇਹ ਕੰਮ