ਪੰਜਾਬ : ਬਿਜਲੀ ਵਰਤਣ ਵਾਲਿਆਂ ਲਈ ਆਈ ਇਥੋਂ ਇਹ ਜਰੂਰੀ ਖਬਰ

ਆਈ ਤਾਜਾ ਵੱਡੀ ਖਬਰ

ਗਰਮੀਆਂ ਦੇ ਮੌਸਮ ਵਿਚ ਵਗ ਰਹੀ ਲੂ ਨੇ ਸਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ। ਦੁਪਹਿਰ ਸਮੇਂ ਗਰਮੀ ਦਾ ਇੰਨਾਂ ਕਹਿਰ ਵਧਿਆ ਹੁੰਦਾ ਹੈ ਕਿ ਲੋਕਾਂ ਲਈ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਜਿੱਥੇ ਭਿਆਨਕ ਗਰਮੀ ਦਾ ਅਸਰ ਇਨਸਾਨਾ ਉਪਰ ਵੇਖਿਆ ਜਾ ਰਿਹਾ ਹੈ ਉਥੇ ਹੀ ਜੀਵ ਜੰਤੂਆਂ ਪਸ਼ੂ ਪੰਛੀਆਂ ਅਤੇ ਫਸਲਾਂ ਉਪਰ ਵਿਚ ਗਰਮੀ ਦਾ ਅਸਰ ਹੋ ਰਿਹਾ ਹੈ। ਅਜਿਹੀ ਗਰਮੀ ਦੇ ਮੌਸਮ ਵਿਚ ਲੱਗਣ ਵਾਲੇ ਬਿਜਲੀ ਕੱਟ ਲੋਕਾਂ ਨੂੰ ਹੋਰ ਤੜਫਾ ਦਿੰਦੇ ਹਨ, ਬਿਜਲੀ ਵਿਭਾਗ ਵੱਲੋਂ ਲਗਾਏ ਜਾਂਦੇ ਇਹ ਘੱਟ ਕਿਸੇ ਸਮੇਂ ਲੋਕਾਂ ਲਈ ਮੁਸੀਬਤ ਬਣ ਜਾਂਦੇ ਹਨ। ਕਿਉਂਕਿ ਲੰਮਾਂ ਸਮਾਂ ਬਿਜਲੀ ਦੇ ਕੱਟਾਂ ਦਾ ਇੰਤਜ਼ਾਰ ਕਰਨਾ ਲੋਕਾਂ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਹੁਣ ਬਿਜਲੀ ਵਰਤਣ ਵਾਲਿਆਂ ਲਈ ਇਹ ਜ਼ਰੂਰੀ ਖਬਰ ਸਾਹਮਣੇ ਆਈ ਹੈ।

ਪੰਜਾਬ ਵਿੱਚ ਜਿੱਥੇ ਬਹੁਤ ਸਾਰੇ ਸ਼ਹਿਰਾਂ ਵਿੱਚ ਬਿਜਲੀ ਦੇ ਕੱਟ ਲੱਗ ਰਹੇ ਹਨ ਉਥੇ ਹੀ ਜਲੰਧਰ ਵਾਸੀਆਂ ਦੀਆਂ ਬਿਜਲੀ ਦੇ ਕੱਟ ਸਬੰਧੀ ਸ਼ਿਕਾਇਤਾਂ ਨੂੰ ਸੁਣਨ ਲਈ ਪਾਵਰਕਾਮ ਵੱਲੋਂ 5 ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਜੋ 24 ਘੰਟੇ ਕੰਮ ਕਰਨਗੇ ਅਤੇ 7 ਦਿਨ ਸੇਵਾਵਾਂ ਦੇਣਗੇ। ਇਸ ਸਬੰਧੀ ਫੋਨ ਨੰਬਰ ਵੀ ਜਾਰੀ ਕੀਤੇ ਗਏ ਹਨ। ਜਿਸ ਤੇ ਸਬੰਧਤ ਇਲਾਕੇ ਦੇ ਲੋਕ ਬਿਜਲੀ ਸਬੰਧੀ ਅਸਾਨੀ ਨਾਲ ਕਾਲ ਕਰ ਸਕਦੇ ਹਨ। ਪੂਰਬੀ ਮੰਡਲ, ਪਠਾਨਕੋਟ ਚੌਕ – 96466-95106, ਪੱਛਮ ਮੰਡਲ , ਮਕਸੂਦਾਂ – 96461-16776, ਮਾਡਲ ਟਾਊਨ ਡਵੀਜ਼ਨ, ਬੂਟਾ ਮੰਡੀ – 96461-16777, ਕੈਂਟ ਡਵੀਜ਼ਨ – 96461-14254, ਫਗਵਾੜਾ ਡਵੀਜ਼ਨ – 96461-14410, ਜੇ 1912 ਦੇ ਬਾਅਦ ਵੀ ਅਗਰ ਕੋਈ ਬਿਜਲੀ ਦੀ ਸਮੱਸਿਆ ਸਬੰਧੀ ਸੁਣਵਾਈ ਨਾ ਹੋਵੇ ਤਾਂ ਇਸ ਤੋਂ ਬਾਅਦ ਲੋਕ ਜਲੰਧਰ ਦਫਤਰ ਵਿਚ ਸਥਾਪਤ ਕੀਤੇ ਗਏ ਕੰਟਰੋਲ ਰੂਮ ਵਿਚ 96461-16301 ‘ਤੇ ਫੋਨ ਕਰ ਸਕਦੇ ਹਨ।

ਟੋਲ ਫ੍ਰੀ ਨੰਬਰ 1800-180-1512 ‘ਤੇ ਮਿਸਡ ਕਾਲ ਰਾਹੀਂ ਵੀ ਬਿਜਲੀ ਦੀ ਸਪਲਾਈ ਨਾਲ ਸਬੰਧਤ ਸ਼ਿਕਾਇਤਾਂ ਦਰਜ ਕੀਤੀਆਂ ਜਾ ਸਕਦੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਵਰਕਾਮ ਦੇ ਇੰਜੀਨੀਅਰ ਹਰਜਿੰਦਰ ਸਿੰਘ ਬਾਂਸਲ ਨੇ ਦੱਸਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹੀ ਇਹ ਕਦਮ ਚੁੱਕਿਆ ਜਾ ਰਿਹਾ ਹੈ।

ਜਿਸ ਸਦਕਾ ਲੋਕਾਂ ਦੀਆਂ ਬਿਜਲੀ ਦੇ ਕੱਟ ਨੂੰ ਲੈ ਕੇ ਸ਼ਿਕਾਇਤਾਂ ਸਬੰਧੀ ਸਮੱਸਿਆਵਾਂ ਹੱਲ ਹੋ ਜਾਣਗੀਆਂ। ਇਹ ਬਣਾਏ ਗਏ ਪੰਜ ਕੰਟਰੋਲ ਰੂਮ ਜਲੰਧਰ ਵਾਸੀਆਂ ਲਈ 24 ਘੰਟੇ ਕੰਮ ਕਰਨਗੇ। ਬਿਜਲੀ ਦੇ ਕੱਟਾਂ ਜਾ ਖਰਾਬੀਆਂ ਤੋਂ ਤੰਗ ਆ ਚੁੱਕੇ ਲੋਕਾਂ ਲਈ ਸ਼ਿਕਾਇਤ ਕਰਨਾ ਹੁਣ ਆਸਾਨ ਹੋ ਗਿਆ ਹੈ।