ਤਾਜਾ ਵੱਡੀ ਖਬਰ
ਦੇਸ਼ ਨੂੰ ਅਜ਼ਾਦ ਕਰਾਉਣ ਲਈ ਬਹੁਤ ਸਾਰੇ ਲੋਕਾਂ ਨੇ ਕੁਰਬਾਨੀ ਦਿੱਤੀ ਹੈ। ਜਿਨ੍ਹਾਂ ਦੀ ਸਹਾਦਤ ਸਦਕਾ ਭਾਰਤ ਦੇ ਲੋਕ ਆਜ਼ਾਦ ਫਿਜ਼ਾ ਵਿੱਚ ਆਜ਼ਾਦ ਸਾਹ ਲੈ ਰਹੇ ਹਨ। ਅੰਗਰੇਜ਼ਾਂ ਦੇ ਸ਼ਾਸਨ ਕਾਲ ਦੌਰਾਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਉਸ ਸਮੇਂ ਬ੍ਰਿਟਿਸ਼ ਸਾਮਰਾਜ ਦੇ ਬਹੁਤ ਅੱਤਿਆਚਾਰ ਬਰਦਾਸ਼ਤ ਕੀਤੇ। ਦੇਸ਼ ਨੂੰ ਬ੍ਰਿਟਿਸ਼ ਸਾਮਰਾਜ ਦੇ ਚੁੰਗਲ ਵਿਚੋਂ ਅਜਾਦ ਕਰਵਾਉਣ ਲਈ ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਅਤੇ ਰਾਜ ਨੇਤਾਵਾਂ ਵੱਲੋਂ ਬਹੁਤ ਸਾਰੇ ਉਪਰਾਲੇ ਕੀਤੇ ਗਏ ਜਿਨ੍ਹਾਂ ਦੇ ਯਤਨਾਂ ਸਦਕਾ ਦੇਸ਼ ਨੂੰ ਆਜ਼ਾਦ ਕੀਤਾ ਗਿਆ।
ਇਸ ਅਜ਼ਾਦੀ ਦੀ ਲਹਿਰ ਵਿੱਚ ਬਹੁਤ ਸਾਰੇ ਮਹਾਨ ਦੇਸ਼ ਭਗਤਾਂ ਦੀ ਕੁ-ਰ-ਬਾ-ਨੀ ਵੀ ਹੋਈ ਹੈ। ਉਨ੍ਹਾਂ ਦੀ ਕੁ-ਰ-ਬਾ-ਨੀ ਸਦਕਾ ਹੀ ਦੇਸ਼ ਨੂੰ ਆਜ਼ਾਦੀ ਮਿਲੀ। ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਇਸ ਕਾਰਨ ਹੁਣ ਸੱਤ ਸਾਲ ਦੀ ਸਜ਼ਾ ਹੋ ਗਈ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੀ ਮਹਾਨ ਸਖਸ਼ੀਅਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਅਦਾਲਤ ਵੱਲੋਂ ਸੱਤ ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਉਨ੍ਹਾਂ ਵੱਲੋਂ ਕੀਤੀ ਗਈ ਧੋਖਾਧੜੀ ਦੇ ਕਾਰਣ ਹੋਈ ਹੈ।
ਡਰਬਨ ਦੀ ਇਕ ਅਦਾਲਤ ਵੱਲੋਂ 60 ਲੱਖ ਰੁਪਏ ਦੀ ਧੋਖਾਧੜੀ ਅਤੇ ਜਾਅਲਸਾਜ਼ੀ ਮਾਮਲੇ ਵਿੱਚ 56 ਸਾਲਾ ਆਸ਼ੀਸ਼ ਲਤਾ ਰਾਮਗੋਬਿਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸੱਤ ਸਾਲ ਦੀ ਸਜ਼ਾ ਸੁਣਾ ਦਿੱਤੀ ਹੈ। ਉਨ੍ਹਾਂ ਉਪਰ 1 ਕਾਰੋਬਾਰੀ ਐਸ ਆਰ ਮਹਾਰਾਜ ਵੱਲੋਂ ਦੋਸ਼ ਲਗਾਇਆ ਗਿਆ ਸੀ ਕੇ ਆਸ਼ੀਸ਼ ਲਤਾ ਰਾਮਗੋਬਿਨ ਨੇ ਉਨ੍ਹਾਂ ਐਕਜਿਸਟਿੰਗ ਕੰਸਾਈਨਮੈਂਟ ਲਈ ਆਯਾਤ ਅਤੇ ਕਸਟਮ ਡਿਊਟੀ ਤੇ ਕਥਿਤ ਕਲੀਅਰੈਂਸ ਵਾਸਤੇ 62 ਲੱਖ ਰੁਪਏ ਦਾ ਧੋਖਾ ਕੀਤਾ ਹੈ। ਇਹ ਮਾਮਲਾ 2015 ਦਾ ਹੈ। ਜਿਸ ਸਮੇਂ ਉਨ੍ਹਾਂ ਦੀ ਮੁਲਾਕਾਤ ਹੋਈ ਸੀ।
ਮਹਾਰਾਜ ਦੀ ਕੰਪਨੀ ਹੋਰ ਕੰਪਨੀਆਂ ਨੂੰ ਪ੍ਰਫੁਲਤ ਸ਼ੇਅਰ ਦੇ ਅਧਾਰ ਤੇ ਫਾਇਨੇਸ ਵੀ ਕਰਦੀ ਹੈ। ਉਸ ਸਮੇਂ ਆਸ਼ੀਸ਼ ਲਤਾ ਰਾਮਗੋਬਿਨ ਵੱਲੋਂ ਮਾਹਰਾਜ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਦੱਖਣੀ ਅਫਰੀਕਾ ਹਸਪਤਾਲ ਗਰੁੱਪ ਨੈੱਟਕੇਅਰ ਲਈ ਲਿਨਨ ਦੇ 3 ਕੰਟੇਨਰ ਅਯਾਤ ਕੀਤੇ ਹਨ। ਪਰ ਉਨ੍ਹਾਂ ਕੋਲ ਬੰਦਰਗਾਹ ਤੇ ਸਮਾਨ ਲੈਣ ਲਈ ਪੈਸੇ ਨਹੀਂ ਹਨ। ਉਸ ਸਮੇਂ ਮਹਾਰਾਜਾ ਵੱਲੋਂ 62 ਲੱਖ ਰੁਪਏ ਦੀ ਮਦਦ ਦਿੱਤੀ ਗਈ ਸੀ। ਕਿਉਂਕਿ ਲਤਾ ਵੱਲੋ ਪ੍ਰਚੇਜ਼ ਦਾ ਆਰਡਰ ਮਹਾਰਾਜ ਨੂੰ ਦਿਖਾਇਆ ਗਿਆ ਸੀ। ਦਸਤਾਵੇਜ਼ਾਂ ਦੇ ਅਧਾਰ ਤੇ ਹੀ ਮਹਾਰਾਜ ਵੱਲੋਂ ਲਿਖਤੀ ਸਮਝੌਤਾ ਕੀਤਾ ਗਿਆ ਸੀ। ਪਰ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਦਸਤਾਵੇਜ਼ ਜਾਅਲੀ ਹਨ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਅਦਾਲਤ ਦਾ ਦਰਵਾਜ਼ਾ ਖਟਖਟਾਇਆ ਗਿਆ ਅਤੇ ਹੁਣ ਆਸ਼ੀਸ਼ ਲਤਾ ਰਾਮਗੋਬਿਨ ਨੂੰ ਧੋਖਾਧੜੀ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ।
Previous Postਸਾਵਧਾਨ : ਹੁਣੇ ਹੁਣੇ ਪੰਜਾਬ ਚ ਇਥੇ ਬਜਾਰ 3 ਵਜੇ ਨਾਲ ਹੀ ਬੰਦ ਹੋਣ ਨੂੰ ਲੈ ਕੇ ਆਈ ਇਹ ਵੱਡੀ ਖਬਰ
Next Postਅਸਮਾਨੀ ਬਿਜਲੀ ਨੇ ਲਗਾਏ ਲਾਸ਼ਾਂ ਦੇ ਢੇਰ 20 ਲੋਕਾਂ ਦੀ ਹੋਈ ਮੌਤ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ