ਆਈ ਤਾਜਾ ਵੱਡੀ ਖਬਰ
ਵਿਸ਼ਵ ਵਿਚ ਜਿਥੇ ਕਰੋਨਾ ਕਾਰਨ ਬਹੁਤ ਸਾਰੇ ਦੇਸ਼ ਪ੍ਰਭਾਵਿਤ ਹੋਏ ਹਨ। ਉਥੇ ਹੀ ਕਰੋਨਾ ਦੀ ਦੂਜੀ ਲਹਿਰ ਕਾਰਨ ਭਾਰਤ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਦੇਸ਼ ਅੰਦਰ ਕੋਈ ਨਾ ਕੋਈ ਅਜਿਹੀ ਖ਼ਬਰ ਸਾਹਮਣੇ ਆ ਜਾਂਦੀ ਹੈ,ਜਿਸ ਨਾਲ ਫਿਰ ਤੋਂ ਸੋਗ ਦੀ ਲਹਿਰ ਫੈਲ ਜਾਂਦੀ ਹੈ। ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਅਸੀਂ ਵੱਖ ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਅਜਿਹੀਆਂ ਸਖਸੀਅਤਾਂ ਨੂੰ ਗੁਆ ਦਿੱਤਾ ਹੈ ਜਿਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਇਸ ਸਾਲ ਦੀ ਸ਼ੁਰੂਆਤ ਤੋਂ ਦੁਖਦਾਈ ਖਬਰਾਂ ਦਾ ਆਉਣਾ ਲਗਾਤਾਰ ਜਾਰੀ ਹੈ। ਇਨੀਆ ਮਹਾਨ ਸ਼ਖ਼ਸੀਅਤਾਂ ਸਾਡੇ ਤੋਂ ਹਮੇਸ਼ਾ ਲਈ ਵਿਛੜ ਜਾਣਗੀਆਂ ,ਕਿਸੇ ਨੇ ਸੋਚਿਆ ਵੀ ਨਹੀਂ ਸੀ।
ਫਿਲਮੀ ਜਗਤ, ਖੇਡ ਜਗਤ, ਸੰਗੀਤ ਜਗਤ,ਧਾਰਮਿਕ ਜਗਤ ਅਤੇ ਰਾਜਨੀਤਿਕ ਜਗਤ ਵਿੱਚੋਂ ਕਈ ਸਖਸ਼ੀਅਤਾਂ ਆਪਣੀ ਸੰਸਾਰਕ ਯਾਤਰਾ ਨੂੰ ਪੂਰਾ ਕਰ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਨਿਵਾਜ਼ੀਆ ਹਨ। ਵੱਖ-ਵੱਖ ਖੇਤਰਾਂ ਤੋਂ ਗਈਆਂ ਇਨ੍ਹਾਂ ਸਖਸ਼ੀਅਤਾਂ ਦੀ ਕਮੀ ਉਸ ਖੇਤਰ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਿਛਲੇ ਸਾਲ ਤੇ ਇਸ ਸਾਲ ਦੇ ਵਿੱਚ ਬਹੁਤ ਸਾਰੀਆਂ ਸਖ਼ਸ਼ੀਅਤਾਂ ਕਰੋਨਾ ਦੀ ਚਪੇਟ ਵਿਚ ਆ ਗਈਆਂ ਤੇ ਕੁਝ ਹਾਦਸਿਆਂ ਅਤੇ ਬਿਮਾਰੀਆਂ ਕਾਰਨ ਇਸ ਸੰਸਾਰ ਨੂੰ ਅਲਵਿਦਾ ਆਖ ਗਈਆਂ।
ਹੁਣੇ ਇਸ ਚੋਟੀ ਦੀ ਮਸ਼ਹੂਰ ਸੰਗੀਤਕ ਹਸਤੀ ਦੀ ਹੋਈ ਮੌਤ ਨਾਲ ਸ਼ੋਕ ਦੀ ਲਹਿਰ ਫੈਲ ਗਈ ਹੈ। ਬਾਲੀਵੁੱਡ ਨੂੰ ਹੁਣ ਇੱਕ ਵੱਡਾ ਝਟਕਾ ਲੱਗਾ ਹੈ ਜਿਥੇ ਅਚਾਨਕ ਇਸ ਮਸ਼ਹੂਰ ਹਸਤੀ ਦੀ ਹੋਈ ਮੌਤ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਫਿਲਮਾਂ ਵਿੱਚ ਸੁਪਰ ਹਿੱਟ ਗੀਤ ਅਤੇ ਕਵਾਲੀਆਂ ਦੇਣ ਵਾਲੇ ਸਈਦ ਸਾਬਰੀ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦੋ ਮਹੀਨੇ ਪਹਿਲਾਂ ਹੀ ਉਨ੍ਹਾਂ ਦੇ ਬੇਟੇ ਦਾ ਵੀ ਦਿਹਾਂਤ ਹੋ ਗਿਆ ਸੀ।
ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। 85 ਸਾਲਾਂ ਦੇ ਗਾਇਕ ਸਈਦ ਸਾਬਰੀ ਵੱਲੋਂ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਸੁਪਰ ਹਿੱਟ ਗੀਤ ਅਤੇ ਕਵਾਲੀਆਂ ਗਾ ਕੇ ਜੈਪੁਰ ਦਾ ਨਾਂ ਰੌਸ਼ਨ ਕੀਤਾ ਗਿਆ ਸੀ। ਉਹਨਾਂ ਨੂੰ ਜੈਪੁਰ ਦੇ ਘਾਟਗੇਟ ਕਬਰਸਤਾਨ ਵਿਚ ਸੁਪਰਦ – ਏ – ਖਾਕ ਕੀਤਾ ਗਿਆ ਹੈ। ਉਨ੍ਹਾਂ ਦੇ ਹਿਨਾ ਫਿਲਮ ਵਿੱਚ ਗਾਏ ਗਏ ਗੀਤ ਦੇਰ ਨਾ ਹੋ ਜਾਏ ਨੂੰ ਬਹੁਤ ਪ੍ਰਸਿੱਧੀ ਮਿਲੀ ਸੀ।
Previous Postਹੁਣੇ ਹੁਣੇ ਹੋਇਆ ਭਿਆਨਕ ਰੇਲ ਹਾਦਸਾ ਲੱਗੇ ਲਾਸ਼ਾਂ ਦੇ ਢੇਰ, ਟਰੈਕਟਰ ਟਰਾਲੀਆਂ ਰਾਹੀਂ ਬਚਾ ਕਾਰਜ ਜੋਰਾਂ ਤੇ ਜਾਰੀ
Next Postਚਲਦੇ ਵਿਆਹ ਵਿਚ ਚ ਹੋ ਗਿਆ ਛਿੱਤਰ ਪਤਾਣ : ਲਾੜੇ ਨੇ ਲਾੜੀ ਨੂੰ ਕਿਹਾ ਇਹ ਕਰਨ ਲਈ