ਹੁਣੇ ਹੁਣੇ ਅੰਮ੍ਰਿਤਸਰ ਹਵਾਈ ਏਅਰਪੋਰਟ ਤੋਂ ਆਈ ਇਹ ਵੱਡੀ ਖਬਰ , ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿੱਚ ਫੈਲਣ ਵਾਲੀ ਕਰੋਨਾ ਨੇ ਜਿੱਥੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਬਹੁਤ ਸਾਰੇ ਦੇਸ਼ ਕਰੋਨਾ ਦੀ ਦੂਜੀ ਲਹਿਰ ਦੀ ਚਪੇਟ ਵਿੱਚ ਆਏ ਹੋਏ ਹਨ। ਇੱਕ ਪਾਸੇ ਜਿੱਥੇ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਲੈ ਕੇ ਹੜਕੰਪ ਮਚਿਆ ਹੋਇਆ ਹੈ। ਉੱਥੇ ਹੀ ਸਾਰੀ ਦੁਨੀਆਂ ਕਰੋਨਾ ਦੀ ਅਗਲੀ ਲਹਿਰ ਨੂੰ ਲੈ ਕੇ ਚਿੰਤਾ ਵਿਚ ਨਜ਼ਰ ਆ ਰਹੀ ਹੈ। ਭਾਰਤ ਦੇ ਵਿਚ ਫਿਰ ਤੋਂ ਕਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ ਜਿੱਥੇ ਬਹੁਤ ਸਾਰੇ ਸੂਬੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਅਜਿਹੇ ਵਿਚ ਹੀ ਅੰਮ੍ਰਿਤਸਰ ਦਾ ਰਾਜਾਸਾਸੀ ਏਅਰਪੋਰਟ ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਕਰੋਨਾ ਦੇ ਕਾਰਨ ਇੱਕ ਤਾਂ ਪਹਿਲਾਂ ਹੀ ਦੇਸ਼ ਵਿੱਚ ਹਵਾਈ ਉਡਾਨਾਂ ਸੀਮਤ ਚੱਲ ਰਹੀਆਂ ਹਨ।

ਕਰੋਨਾ ਦੇ ਦੌਰ ਵਿਚ ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਵੀ ਕਦੇ ਇਨ੍ਹਾਂ ਉਡਾਨਾਂ ਦੇ ਜ਼ਰੀਏ ਭਾਰਤ ਆਉਣ ਵਾਲੇ ਯਾਤਰੀ ਸੋਨੇ ਦੀ ਸਮੱਲਿੰਗ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ। ਹੁਣ ਅੰਮ੍ਰਿਤਸਰ ਦੇ ਹਵਾਈ ਏਅਰਪੋਰਟ ਤੋਂ ਫਿਰ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਦੀ ਪੰਜਾਬ ਵਿੱਚ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਰਾਜਾਸਾਂਸੀ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ ਤੇ ਅੱਜ ਫਿਰ ਤੋਂ ਸੋਨੇ ਦੀ ਸਮੱਗਲਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਨੂੰ ਕਸਟਮ ਅਧਿਕਾਰੀਆਂ ਵੱਲੋਂ ਹੱਲ ਕੀਤਾ ਗਿਆ ਹੈ। ਅੱਜ ਇਕ ਬਠਿੰਡਾ ਵਾਸੀ ਔਰਤ ਜੋ ਦੁਬਈ ਤੋਂ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ ਉੱਪਰ ਆਈ ਸੀ। ਉਸ ਕੋਲ ਸੋਨਾ ਹੋਣ ਦੀ ਭਿਣਕ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਪਈ ਤਾਂ ਉਨ੍ਹਾਂ ਵੱਲੋਂ ਇਸ ਔਰਤ ਦੀ ਬਰੀਕੀ ਨਾਲ ਜਾਂਚ ਕੀਤੀ ਗਈ।

ਉਥੇ ਹੀ ਗੁਰਮੀਤ ਕੌਰ ਨਾਮਕ ਔਰਤ ਵੱਲੋਂ ਇੱਕ ਪੇਸਟ ਵਾਲੀ ਪੈਕਿੰਗ ਵਿੱਚ ਇਹ ਸੋਨਾ ਲੁਕੋ ਕੇ ਆਪਣੇ ਅੰਦਰੂਨੀ ਕੱਪੜਿਆਂ ਵਿੱਚ ਲੁਕਿਆ ਹੋਇਆ ਸੀ। ਜਾਂਚ ਦੌਰਾਨ ਇਹ ਸੋਨੇ ਦਾ ਪਤਾ ਲੱਗਣ ਤੇ ਸਮੱਗਲਿੰਗ ਦੇ ਇਸ ਸੋਨੇ ਨੂੰ ਗੁਰਮੀਤ ਕੌਰ ਔਰਤ ਜੋ ਬਠਿੰਡਾ ਵਾਸੀ ਸੀ ਉਸ ਕੋਲੋਂ 557.990 ਸੋਨੇ ਨੂੰ ਜ਼ਬਤ ਕੀਤਾ ਗਿਆ ਹੈ।