ਆਈ ਤਾਜਾ ਵੱਡੀ ਖਬਰ
ਪੰਜਾਬ ਵਿਚ ਜਿਥੇ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੂੰ ਗਰਮੀ ਕਾਰਨ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਥੇ ਹੀ ਮੌਸਮ ਵਿੱਚ ਆਈ ਤਬਦੀਲੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਤਾਂ ਦੂਜੇ ਪਾਸੇ ਤੇਜ਼ ਹਨੇਰੀ ਅਤੇ ਝੱਖੜ ਕਾਰਨ ਹੋਣ ਵਾਲੇ ਹਾਦਸਿਆਂ ਨੇ ਲੋਕਾਂ ਨੂੰ ਫਿਰ ਝੰਜੋੜ ਕੇ ਰੱਖ ਦਿੱਤਾ ਹੈ। ਦੋ ਦਿਨਾਂ ਦੌਰਾਨ ਤੇਜ਼ ਹਨੇਰੀ ਕਾਰਨ ਬਹੁਤ ਸਾਰੇ ਦਰੱਖਤਾਂ ਦੇ ਟੁੱਟ ਜਾਣ ਕਾਰਨ ਸੜਕੀ ਆਵਾਜਾਈ ਉਪਰ ਵੀ ਕਾਫੀ ਅਸਰ ਪਿਆ ਹੈ। ਉੱਥੇ ਹੀ ਇਸ ਤੇਜ਼ ਹਨੇਰੀ ਕਾਰਨ ਕਈ ਜਗਾ ਤੋਂ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ।
ਪੰਜਾਬ ਵਿੱਚ ਇਥੇ ਕੁਦਰਤ ਨੇ ਤਬਾਹੀ ਮਚਾਈ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪਿਛਲੇ ਦੋ ਦਿਨਾਂ ਦੌਰਾਨ ਆਈ ਭਾਰੀ ਹਨੇਰੀ ਕਾਰਨ ਬਹੁਤ ਸਾਰੀ ਜਗ੍ਹਾ ਉਪਰ ਝੱਖੜ-ਝੁਲਿਆਂ , ਦਰੱਖ਼ਤ ਟੁੱਟਣ ਕਾਰਨ ਸੜਕੀ ਆਵਾਜਾਈ ਬੰਦ ਹੋ ਗਈ ਹੈ, ਲੋਕ ਪ੍ਰਭਾਵਿਤ ਹੋਏ ਹਨ। ਉੱਥੇ ਹੀ ਇਸ ਤੇਜ਼ ਤੂਫਾਨ ਦੇ ਕਾਰਨ ਕਈ ਜਗ੍ਹਾ ਤੇ ਬਿਜਲੀ ਦੀਆਂ ਤਾਰਾਂ ਟੁਟਣ ਕਾਰਨ ਲੋਕਾਂ ਨੂੰ ਬਿਜਲੀ ਦੀ ਸਪਲਾਈ ਠੱਪ ਹੋਣ ਕਾਰਨ ਕਈ ਮੁਸ਼ਕਲਾਂ ਪੇਸ਼ ਆਈਆਂ। ਸਮਾਣਾ ਵਿਚ ਆਈ ਤੇਜ਼ ਹਨੇਰੀ ਕਾਰਨ ਜਿੱਥੇ ਸਮਾਣਾ ਪਟਿਆਲਾ ਸੜਕ ਤੇ ਦਰੱਖਤਾਂ ਦੇ ਟੁੱਟ ਕੇ ਡਿੱਗਣ ਅਤੇ ਬਿਜਲੀ ਦੇ ਖੰਭੇ ਡਿੱਗਣ ਨਾਲ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਹੈ ਉਥੇ ਹੀ ਬਿਜਲੀ ਦੇ ਖੰਭਿਆਂ ਨੂੰ ਸਾਈਡ ਤੇ ਕਰਕੇ ਸੜਕੀ ਆਵਾਜਾਈ ਨੂੰ ਸ਼ੁਰੂ ਕੀਤਾ ਗਿਆ।
ਤਾਂ ਜੋ ਲੋਕਾਂ ਨੂੰ ਆਉਣ-ਜਾਣ ਵਿਚ ਮੁਸ਼ਕਿਲ ਨਾ ਹੋ ਸਕੇ। ਉਥੇ ਹੀ ਪਿੰਡ ਰਤਨਹੇੜੀ ਵਿੱਚ ਇੱਕ ਕੱਚੇ ਮਕਾਨ ਦੀ ਛੱਤ ਡਿੱਗ ਜਾਣ ਕਾਰਨ ਦੋ ਨੌਜਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਭਵਾਨੀਗੜ੍ਹ ਸੜਕ ਤੇ ਸਥਿਤ ਗੋਪਾਲ ਸਿੰਘ ਨਾਮੀ ਗੱਤਾ ਫੈਕਟਰੀ ਦੀ ਛੱਤ ਵੀ ਉੱਡ ਗਈ। ਜਿਸ ਕਾਰਨ ਇਸ ਫੈਕਟਰੀ ਦਾ ਲੱਖਾਂ ਰੁਪਏ ਦਾ ਗੱਤਾ ਤੇਜ਼ ਹਨੇਰੀ ਅਤੇ ਬਾਰਸ਼ ਕਾਰਨ ਖਰਾਬ ਹੋ ਗਿਆ।
ਕ੍ਰਿਸ਼ਨਾ ਬਸਤੀ ਵਿੱਚ ਸਥਿਤ ਇੱਕ ਬਿਲਡਿੰਗ ਵਿਚ ਲੱਗੇ ਸੋਲਰ ਪੈਨਲ ਨੁਕਸਾਨੇ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ। ਕਾਹਨਗੜ੍ਹ ਰੋਡ ਤੇ ਸਥਿਤ ਇਕ ਗੱਤਾ ਫੈਕਟਰੀ ਦੀ ਛੱਤ ਵੀ ਉੱਡ ਗਈ ਸ਼ਹਿਰ ਦੇ ਅੰਦਰ ਤਹਿਸੀਲ ਕੰਪਲੈਕਸ ਵਿੱਚ ਸਥਿਤ ਐਸ ਡੀ ਐਮ ਦਫ਼ਤਰ ਦੀ ਕੰਧ ਨਾਲ ਇਸ ਹਨੇਰੀ ਅਤੇ ਝੱਖੜ ਨਾਲ ਇਕ ਦਰਖਤ ਡਿੱਗਿਆ ਉਥੇ ਹੀ ਸਕੂਲ ਦੇ ਮਿਡ-ਡੇ-ਮੀਲ ਕਮਰੇ ਦਾ ਸ਼ੈੱਡ ਵੀ ਉੱਡ ਗਿਆ। ਸਮਾਣਾ ਕੁਲਾਰਾ ਸੜਕ ਤੇ ਵੀ ਇਹੀ ਹਾਲ ਰਿਹਾ ਸਵੇਰੇ ਲੋਕਾਂ ਦੇ ਸਹਿਯੋਗ ਨਾਲ ਰਸਤੇ ਨੂੰ ਸਾਫ਼ ਕੀਤਾ ਗਿਆ, ਤੇ ਆਵਾਜਾਈ ਨੂੰ ਮੁੜ ਬਹਾਲ ਕੀਤਾ ਗਿਆ।
Previous Postਪੰਜਾਬ ਚ ਇਥੇ ਆਏ ਤੂਫ਼ਾਨ ਨੇ ਮਚਾਈ ਤਬਾਹੀ ਵਿਛੇ ਘਰਾਂ ਚ ਸੱਥਰ , ਛਾਇਆ ਇਲਾਕੇ ਚ ਸੋਗ
Next Postਪੰਜਾਬ ਚ ਬਿਜਲੀ ਸਸਤੀ ਕਰਨ ਤੋਂ ਬਾਅਦ ਹੁਣ ਹੋ ਗਿਆ ਇਹ ਵੱਡਾ ਐਲਾਨ – ਲੋਕਾਂ ਚ ਖੁਸ਼ੀ