ਆਈ ਤਾਜਾ ਵੱਡੀ ਖਬਰ
ਜਿੱਥੇ ਪੰਜਾਬ ਦੇ ਗਾਇਕਾ ਅਤੇ ਅਦਾਕਾਰਾ ਵੱਲੋਂ ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਨੂੰ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ। ਉਥੇ ਹੀ ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋ ਕੇ ਕਿਸਾਨਾਂ ਦੇ ਹੌਂਸਲੇ ਬੁਲੰਦ ਕੀਤੇ ਜਾ ਰਹੇ ਹਨ। ਕਰੋਨਾ ਦੌਰ ਦੇ ਵਿੱਚ ਵੀ ਬਹੁਤ ਸਾਰੇ ਪੰਜਾਬੀ ਗਾਇਕਾ ਅਤੇ ਅਦਾਕਾਰਾ ਵੱਲੋਂ ਅੱਗੇ ਆ ਕੇ ਕਰੋਨਾ ਨਾਲ ਪ੍ਰਭਾਵਤ ਹੋਣ ਵਾਲੇ ਲੋਕਾਂ ਦੀ ਮਦਦ ਕੀਤੀ ਗਈ ਹੈ। ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਹਿੰਦੀ ਫ਼ਿਲਮਾਂ ਦੇ ਕਲਾਕਾਰ ਤੇ ਪੰਜਾਬ ਦੇ ਪੁੱਤਰ ਸੋਨੂੰ ਸੂਦ ਅਸਲ ਨਾਇਕ ਵਜੋਂ ਉਭਰ ਕੇ ਸਾਹਮਣੇ ਆਏ ਹਨ। ਜਿਨ੍ਹਾਂ ਵੱਲੋਂ ਲਗਾਤਾਰ ਕਰੋਨਾ ਤੋਂ ਪ੍ਰਭਾਵਤ ਹੋਣ ਵਾਲੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।
ਹੁਣ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਇੱਕ ਅਜਿਹਾ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪੰਜਾਬ ਦੇ ਬਹੁਤ ਮਸ਼ਹੂਰ ਗਾਇਕ ਬੱਬੂ ਮਾਨ ਵੱਲੋਂ ਜਿਥੇ ਕਰੋਨਾ ਪੀੜਤਾਂ ਦੀ ਮਦਦ ਅਤੇ ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ ਦਾ ਸਾਥ ਦਿੱਤਾ ਗਿਆ ਹੈ। ਉੱਥੇ ਹੀ ਹੁਣ ਉਨ੍ਹਾਂ ਵੱਲੋਂ ਪੰਜਾਬ ਵਿੱਚ ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਸੰਘੋਲ ਦੇ ਨਜ਼ਦੀਕ ਪੈਂਦੇ ਆਪਣੇ ਪਿੰਡ ਖੰਟ ਵਿਖੇ ਆਪਣੀ ਹਵੇਲੀ ਦੇ ਦਰਵਾਜ਼ੇ ਕਰੋਨਾ ਤੋਂ ਪ੍ਰਭਾਵਤ ਹੋਣ ਵਾਲੇ ਲੋਕਾਂ ਲਈ ਆਰਜ਼ੀ ਤੌਰ ਤੇ ਹਸਪਤਾਲ ਬਣਾਏ ਜਾਣ ਲਈ ਖੋਲ੍ਹ ਦਿੱਤੇ ਗਏ ਹਨ।
ਇਸ ਬਾਰੇ ਗੱਲਬਾਤ ਕਰਦਿਆਂ ਹੋਇਆਂ ਬੱਬੂ ਮਾਨ ਨੇ ਕਿਹਾ ਹੈ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਸਮਰੱਥਾ ਅਨੁਸਾਰ ਲੋਕਾਂ ਦੀ ਮਦਦ ਕਰੀਏ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਵੇਲੀ ਨੂੰ ਆਰਜ਼ੀ ਤੌਰ ਤੇ ਹਸਪਤਾਲ ਵਜੋਂ ਵਰਤਿਆ ਜਾਵੇਗਾ ਜਿਥੇ ਮਰੀਜ਼ਾਂ ਨੂੰ ਹਰ ਇਕ ਤਰ੍ਹਾਂ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਮੌਕੇ ਉਪਰ ਪਿੰਡ ਦੇ ਕਈ ਪਤਵੰਤੇ ਮੌਜੂਦ ਸਨ।
ਉਥੇ ਹੀ ਕਿਸਾਨੀ ਸੰਘਰਸ਼ ਬਾਰੇ ਪੁੱਛੇ ਜਾਣ ਤੇ ਉਹਨਾਂ ਦੱਸਿਆ ਕਿ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਸੀ ਤੇ ਨਾਲ ਖੜੇ ਰਹਾਂਗੇ। ਉਨ੍ਹਾਂ ਕਿਹਾ ਕਿ ਸਾਡਾ ਪਿਤਾ ਪੁਰਖੀ ਕਿੱਤਾ ਕਿਸਾਨੀ ਹੈ, ਇਸ ਨੂੰ ਅਸੀਂ ਕਦੇ ਵੀ ਛੱਡ ਨਹੀਂ ਸਕਦੇ। ਕਿਸਾਨਾਂ ਨੂੰ ਇਹ ਜ਼ਮੀਨ ਜਾਇਦਾਦ ਬਹੁਤ ਸਾਰੀ ਜੱਦੋ ਜਹਿਦ ਤੋਂ ਬਾਅਦ ਪ੍ਰਾਪਤ ਹੋਈ ਹੈ। ਉਨ੍ਹਾਂ ਕੋਲ ਉਨ੍ਹਾਂ ਦੀ ਆਮਦਨ ਦਾ ਸਾਧਨ ਕਿਸਾਨੀ ਹੈ।
Home ਤਾਜਾ ਖ਼ਬਰਾਂ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੇ ਕਰਤਾ ਅਜਿਹਾ ਵੱਡਾ ਐਲਾਨ ਸਾਰੇ ਪਾਸੇ ਹੋ ਗਈ ਚਰਚਾ – ਤਾਜਾ ਵੱਡੀ ਖਬਰ

ਤਾਜਾ ਖ਼ਬਰਾਂਮਨੋਰੰਜਨ
ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੇ ਕਰਤਾ ਅਜਿਹਾ ਵੱਡਾ ਐਲਾਨ ਸਾਰੇ ਪਾਸੇ ਹੋ ਗਈ ਚਰਚਾ – ਤਾਜਾ ਵੱਡੀ ਖਬਰ
Previous Postਕਲਯੁਗੀ ਧੀ ਨੇ ਮਾਪਿਆਂ ਨਾਲ ਕੀਤਾ ਅਜਿਹਾ ਕਾਂਡ ਦੇਖਣ ਵਾਲਿਆਂ ਦੇ ਉਡੇ ਹੋਸ਼ – ਤਾਜਾ ਵੱਡੀ ਖਬਰ
Next Postਅਚਾਨਕ ਇਥੇ 15 ਦਿਨਾਂ ਦੇ ਲਾਕ ਡਾਊਨ ਦਾ ਹੋ ਗਿਆ ਐਲਾਨ – ਆਈ ਤਾਜਾ ਵੱਡੀ ਖਬਰ