ਆਈ ਤਾਜਾ ਵੱਡੀ ਖਬਰ
ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿੱਥੇ ਬਹੁਤ ਸਾਰੇ ਦੇਸ਼ਾਂ ਵਿਚ ਭਾਰੀ ਤਬਾਹੀ ਮਚਾਈ ਹੈ। ਉਥੇ ਹੀ ਡਬਲਿਊ ਐਚ ਓ ਦੀ ਟੀਮ ਵੱਲੋਂ ਚੀਨ ਦੇ ਵੁਹਾਨ ਸ਼ਹਿਰ ਵਿੱਚ ਇਸ ਕਰੋਨਾ ਦੀ ਉਤਪਤੀ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਵੀ ਮੁਹਿੰਮ ਆਰੰਭ ਕੀਤੀ ਸੀ। ਚੀਨ ਵੱਲੋਂ ਮੁਹਇਆ ਕਰਵਾਈ ਗਈ ਜਾਣਕਾਰੀ ਅਨੁਸਾਰ ਵੀ ਇਹ ਸਾਹਮਣੇ ਆਇਆ ਸੀ , ਕਿ ਇਹ ਕਰੋਨਾ ਵਾਇਰਸ ਚਮਗਿੱਦੜ ਨਾ ਦੇ ਜੀਵ ਤੋਂ ਇਨਸਾਨਾਂ ਵਿੱਚ ਆਇਆ ਹੈ। ਇਸ ਤੋਂ ਬਾਅਦ ਦੁਨੀਆ ਦੇ ਸਾਰੇ ਲੋਕਾਂ ਵਿੱਚੋਂ ਚਮਗਿੱਦੜ ਤੋਂ ਇਕ ਡਰ ਲੋਕਾਂ ਦੇ ਮਨ ਅੰਦਰ ਘਰ ਕਰ ਗਿਆ ਹੈ। ਹੁਣ ਤਕ ਇਸ ਕਰੋਨਾ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਇੰਡੀਆ ਤੋਂ ਉਡੇ ਜਹਾਜ਼ ਵਿਚ ਜੋ ਹੋਇਆ, ਉਸ ਦੀ ਚਰਚਾ ਸਾਰੇ ਪਾਸੇ ਹੋ ਰਹੀ ਹੈ ਤੇ ਜਿਸ ਕਾਰਨ ਜਹਾਜ ਵਿਚ ਭਾਜੜਾਂ ਪੈ ਗਈਆਂ। ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਇੱਕ ਜਹਾਜ ਨੇ ਸ਼ੁੱਕਰਵਾਰ ਸਵੇਰੇ 2:20 ਵਜੇ ਅਮਰੀਕਾ ਜਾਣ ਲਈ ਉਡਾਣ ਭਰੀ ਸੀ। ਉਡਾਣ ਭਰਨ ਤੋਂ ਅੱਧੇ ਘੰਟੇ ਬਾਅਦ ਹੀ ਇਸ ਜਹਾਜ਼ ਵਿਚ ਹਫੜਾ ਦਫੜੀ ਮਚ ਗਈ। ਕਿਉਂਕਿ ਜਹਾਜ ਦੇ ਅੰਦਰ ਇੱਕ ਚਮਗਾਦੜ ਨਜ਼ਰ ਆ ਗਿਆ ਸੀ। ਇਸ ਚਮਗਾਦੜ ਨੂੰ ਕੈਬਿਨ ਵਿਚ ਕਰੂ ਮੈਂਬਰ ਨੇ ਵੇਖਿਆ ਸੀ। ਉਥੇ ਹੀ ਸਾਰੇ ਯਾਤਰੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਜਹਾਜ਼ ਦੇ ਪਾਇਲਟ ਵੱਲੋਂ ਤੁਰੰਤ ਵਾਪਸ ਦਿੱਲੀ ਏਅਰਪੋਰਟ ਤੇ ਜਾਣ ਦਾ ਫੈਸਲਾ ਕੀਤਾ ਗਿਆ।
ਇੰਡੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ A1-105 DEL-EWR ਜਹਾਜ ਲਈ ਲੋਕਲ ਸਟੈਂਡ-ਬਾਈ ਐਮਰਜੈਂਸੀ ਐਲਾਨੀ ਗਈ ਸੀ। ਉਸ ਤੋਂ ਬਾਅਦ ਜਹਾਜ਼ ਨੂੰ ਵਾਪਸ ਏਅਰਪੋਰਟ ਤੇ ਉਤਾਰ ਲਿਆ ਗਿਆ। ਚਮਗਿੱਦੜ ਨੂੰ ਕਾਬੂ ਕਰਨ ਲਈ ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮਾਂ ਨੂੰ ਬੁਲਾਇਆ ਗਿਆ। ਉਸ ਤੋਂ ਬਾਅਦ ਸਭ ਕੁਝ ਸਹੀ ਹੋ ਜਾਣ ਉਪਰੰਤ ਅੱਧੇ ਘੰਟੇ ਬਾਅਦ ਜਹਾਜ਼ ਨੂੰ ਵਾਪਸ ਲੈਂਡ ਕਰਵਾ ਦਿੱਤਾ ਗਿਆ।
ਜਹਾਜ਼ ਨ ਲਗਭਗ 3:55 ਵਜੇ ਸਵੇਰ ਨੂੰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਲੈ ਕੇ ਅਮਰੀਕਾ ਜਾਣ ਲਈ ਉਡਾਨ ਭਰ ਲਈ। ਜਿੱਥੇ ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ ਉਥੇ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਚਮਗਾਦੜ ਨੂੰ ਲੈ ਕੇ ਲੋਕਾਂ ਦੇ ਮਨ ਵਿਚ ਡਰ ਘਰ ਕਰ ਗਿਆ ਹੈ। ਜਿਸ ਕਾਰਨ ਯਾਤਰੀ ਡਰ ਗਏ ਸਨ।
Previous Postਪੰਜਾਬ ਚ ਇਥੇ ਔਰਤਾਂ ਲਈ ਆਈ ਇਹ ਵੱਡੀ ਖਬਰ – ਸਰਕਾਰ ਨੇ ਸ਼ੁਰੂ ਕੀਤਾ ਇਹ ਕੰਮ
Next Postਪੰਜਾਬੀ ਸੰਗੀਤ ਜਗਤ ਨੂੰ ਲੱਗਾ ਵੱਡਾ ਝੱਟਕਾ ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ , ਛਾਇਆ ਸੋਗ