ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਇਸ ਸਮੇਂ ਜਿਥੇ ਕੋਰੋਨਾ ਦਾ ਕਹਿਰ ਦਿਨੋ ਦਿਨ ਵਧ ਰਿਹਾ ਹੈ ਉਥੇ ਹੀ ਸੂਬਾ ਸਰਕਾਰ ਵੱਲੋਂ ਕਰੋਨਾ ਨੂੰ ਠੱਲ੍ਹ ਪਾਉਣ ਲਈ ਬਹੁਤ ਸਾਰੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ। ਸੂਬੇ ਵਿੱਚ ਜਿਥੇ 31 ਮਈ ਤੱਕ ਮਿੰਨੀ ਤਾਲਾ ਬੰਦੀ ਲਾਗੂ ਕੀਤੀ ਗਈ ਹੈ ਉਥੇ ਹੀ ਲਗਾਤਾਰ ਰਾਤ ਦਾ ਕਰਫਿਊ ਜਾਰੀ ਹੈ। ਕਰੋਨਾ ਦੇ ਦੌਰ ਦੇ ਦੌਰਾਨ ਹੀ ਸਿਆਸੀ ਪਾਰਟੀਆਂ ਵੱਲੋਂ ਅਗਲੇ ਸਾਲ 2022 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਨੀਤੀਆਂ ਉਲੀਕੀਆਂ ਜਾ ਰਹੀਆਂ ਹਨ। ਜਿਸ ਲਈ ਪਾਰਟੀਆਂ ਦੇ ਬਹੁਤ ਸਾਰੇ ਆਗੂਆਂ ਵੱਲੋਂ ਪਾਰਟੀ ਵਿਚ ਫੇਰ ਬਦਲ ਕੀਤਾ ਜਾ ਰਿਹਾ ਹੈ।
ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਆਗੂ ਕਾਂਗਰਸ ਵਿੱਚ ਅਤੇ ਕਾਂਗਰਸ ਅਤੇ ਬਹੁਤ ਸਾਰੇ ਆਗੂ ਸ਼੍ਰੋਮਣੀ ਅਕਾਲੀ ਦਲ ਵਿੱਚ ਜਾ ਚੁੱਕੇ ਹਨ। ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਕ ਮਾੜੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ , ਅਤੇ ਇਸਤਰੀ ਅਕਾਲੀ ਦਲ ਦੀ ਕੌਮੀ ਜਰਨਲ ਸਕੱਤਰ ਬਲਜਿੰਦਰ ਕੌਰ ਖੀਰਨੀਆਂ ਸਮੇਤ ਸਮਰਾਲਾ ਹਲਕੇ ਅਧੀਨ ਆਉਂਦੇ 100 ਤੋਂ ਵਧੇਰੇ ਪਾਰਟੀ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਖਿਲਾਫ ਬ-ਗਾ-ਵ-ਤ ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ।
ਇਸ ਦਾ ਖੁਲਾਸਾ ਖੀਰਨੀਆਂ ਵੱਲੋਂ ਅੱਜ ਆਪਣੇ ਘਰ ਵਿੱਚ ਬੁਲਾਈ ਗਈ ਪ੍ਰੈਸ ਵਾਰਤਾ ਵਿਚ ਕੀਤਾ ਗਿਆ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਨੂੰ ਪਿੰਡਾਂ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ। ਇਸ ਲਈ 100 ਤੋਂ ਵਧੇਰੇ ਪਿੰਡਾਂ ਵਿੱਚ ਇਹ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਆਖਿਆ ਕਿ ਹਲਕੇ ਦੇ ਸਾਰੇ ਟਕਸਾਲੀ ਅਕਾਲੀ ਪਰਿਵਾਰਾਂ ਨੂੰ ਉਹ ਆਪਣੇ ਨਾਲ ਲੈ ਕੇ ਹਲਕੇ ਵਿੱਚ ਲੋਕ ਲਹਿਰ ਖੜੀ ਕੀਤੀ ਜਾਵੇਗੀ ਅਤੇ ਪਾਰਟੀ ਨੂੰ ਮ-ਜ-ਬੂ-ਰ ਹੋ ਕੇ ਉਨ੍ਹਾਂ ਨੂੰ ਟਿਕਟ ਦੇਣੀ ਪਵੇਗੀ।
ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਸਮਰਾਲਾ ਹਲਕੇ ਤੋਂ ਪਾਰਟੀ ਦੇ ਖਿਲਾਫ ਵਿਧਾਨ ਸਭਾ ਚੋਣ ਦਾ ਐਲਾਨ ਕੀਤਾ ਹੈ। ਤੇ ਉਨ੍ਹਾਂ ਆਖਿਆ ਕਿ ਵਰਕਰਾਂ ਅਤੇ ਹਲਕੇ ਦੇ ਲੋਕਾਂ ਦੇ ਸਾਥ ਨਾਲ ਉਹ ਚੋਣ ਜਿੱਤ ਕੇ ਵਿਖਾਉਣਗੇ।
Previous Postਸਕੂਲਾਂ ਨੂੰ ਖੋਲਣ ਬਾਰੇ ਇਥੋਂ ਆ ਰਹੀ ਇਹ ਤਾਜਾ ਵੱਡੀ ਖਬਰ – ਮਾਪਿਆਂ ਅਤੇ ਬੱਚਿਆਂ ਚ ਖੁਸ਼ੀ ਦੀ ਲਹਿਰ
Next PostLPG ਸਿਲੰਡਰ ਵਰਤਣ ਵਾਲਿਆਂ ਲਾਏ ਆ ਰਹੀ ਇਹ ਵੱਡੀ ਖਬਰ , ਲੋਕਾਂ ਚ ਖੁਸ਼ੀ