ਆਈ ਤਾਜਾ ਵੱਡੀ ਖਬਰ
ਪੇਂਡੂ ਖੇਤਰ ਵਿਚ ਜ਼ਿਆਦਾਤਰ ਗਰਮੀਆਂ ਦੇ ਮੌਸਮ ਵਿੱਚ ਬਿਜ਼ਲੀ ਸਬੰਧੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਸਮੇਂ-ਸਮੇਂ ਤੇ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਸਹੂਲਤਾਂ ਜਾਂ ਅਜਿਹੇ ਨਿਯਮ ਬਣਾਏ ਜਾਂਦੇ ਹਨ ਜਿਸ ਨਾਲ ਇਨ੍ਹਾਂ ਦਿੱਕਤਾਂ ਤੂੰ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਪਰ ਅਨੇਕਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਹ ਦਿੱਕਤਾਂ ਜਾਂ ਮੁਸ਼ਕਿਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਜਿਸ ਕਾਰਨ ਲੋਕਾਂ ਦੇ ਵਿਚ ਰੋਸ ਪਾਇਆ ਜਾਂਦਾ ਹੈ। ਇਸੇ ਤਰ੍ਹਾਂ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਇਸ ਖੇਤਰ ਵਿਚ ਇਸ ਦਿਨ ਬਿਜਲੀ ਬੰਦ ਰਹੇਗੀ।
ਦਰਅਸਲ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਖ਼ਬਰ ਗੜ੍ਹਦੀਵਾਲਾ ਵਿਚ ਬਿਜਲੀ ਦੀ ਸਪਲਾਈ ਬੰਦ ਰਹਿਣ ਨਾਲ ਸੰਬੰਧਿਤ ਆ ਰਹੀ ਹੈ। ਦੱਸ ਦਈਏ ਕਿ 26 ਮਈ ਵਾਲੇ ਦਿਨ ਬੁੱਧਵਾਰ ਨੂੰ ਪਿੰਡਾਂ ਬਿਜ਼ਲੀ ਦੀ ਸਪਲਾਈ ਬੰਦ ਰਹੇਗੀ। ਜਾਣਕਾਰੀ ਦੇ ਅਨੁਸਾਰ ਬਿਜ਼ਲੀ ਦੀ ਸਪਲਾਈ ਬੰਦ ਰਹਿਣ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੋਵੇਗਾ। ਇਸ ਸਬੰਧੀ ਜਾਣਕਾਰੀ ਇੰਜੀ. ਸੰਤੋਖ ਸਿੰਘ ਉਪ ਮੰਡਲ ਅਫ਼ਸਰ ਸੰਚਾਲਨ ਦਫਤਰ ਗੜ੍ਹਦੀਵਾਲਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜ਼ਰੂਰੀ ਮੁਰੰਮਤ ਦੇ ਚਲਦਿਆਂ ਸਟਾਰ ਕੰਪਨੀ ਵੱਲੋਂ ਕੰਮ ਕਰਨ ਕਰਕੇ ਬਿਜਲੀ ਦੀ ਸਪਲਾਈ ਬੰਦ ਕੀਤੀ ਜਾਵੇਗੀ।
ਦੱਸ ਦੇਈਏ ਕਿ ਜਾਣਕਾਰੀ ਦੇ ਅਨੁਸਾਰ 11ਕੇਵੀ ਧੂਤ ਕਲਾਂ ਫੀਡਰ ਦੀ ਸਪਲਾਈ ਅਤੇ ਟਿਊਬਵੈਲਾਂ ਦੀ ਸਪਲਾਈ ਬੰਦ ਰਹੇਗੀ। ਇਸ ਤੋਂ ਇਲਾਵਾ 11ਕੇਵੀ ਮਾਨਗੜ੍ਹ ਫੀਡਰ ਦੀ ਸਪਲਾਈ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਤਿੰਨ ਵਜੇ ਤੱਕ ਬੰਦ ਰਹੇਗੀ। ਇਸ ਲਈ ਪਿੰਡ ਵਾਸੀਆਂ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਗਿਆ ਹੈ ਤਾਂ ਜੋ ਕਿ ਉਨ੍ਹਾਂ ਨੂੰ ਬਾਅਦ ਵਿੱਚ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਕਿਉਂਕਿ ਬਿਜਲੀ ਦੀ ਸਪਲਾਈ ਬੰਦ ਹੋਣ ਕਾਰਨ ਅਤੇ ਫੀਡਰ ਦੀ ਸਪਲਾਈ ਬੰਦ ਹੋਣ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਕੰਪਨੀ ਦੇ ਵੱਲੋਂ ਪਹਿਲਾਂ ਹੀ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਤਾ ਜੋ ਮੌਕੇ ਤੇ ਆਉਣ ਵਾਲਿਆ ਦਿੱਕਤਾ ਤੋ ਬਚਿਆ ਜਾ ਸਕੇ।
Previous Postਸਾਵਧਾਨ: ਪੰਜਾਬ ਚ ਇਥੇ ਲਈ ਹੋਇਆ ਐਲਾਨ ਜੇ ਕਿਸੇ ਦੇ ਘਰੇ ਜਾਂ ਦੁਕਾਨ ਚ ਹੋਇਆ ਇਹ ਕੰਮ ਹੋਵੇਗੀ ਕਾਰਵਾਈ
Next Postਮੌਜੂਦਾ ਹਾਲਾਤਾਂ ਕਰਕੇ ਕੇਂਦਰ ਸਰਕਾਰ ਸਰਕਾਰ ਨੇ 15 ਜੂਨ ਤੱਕ ਲਈ ਕਰਤਾ ਇਹ ਐਲਾਨ