ਆਈ ਤਾਜਾ ਵੱਡੀ ਖਬਰ
ਚੀਨ ਤੋਂ ਸ਼ੁਰੂ ਹੋਈ ਭਿਆਨਕ ਮਹਾਮਾਰੀ ਕਰੋਨਾ ਦਾ ਕਹਿਰ ਦੇਸ਼ ਅੰਦਰ ਅਜੇ ਵੀ ਜਾਰੀ ਹੈ ਅਤੇ ਦੁਨੀਆਂ ਡਰ ਦੇ ਸਾਏ ਹੇਠ ਜੀ ਰਹੀ ਹੈ ,ਉੱਥੇ ਹੀ ਦੇਸ਼ ਵਿਚ ਦੁਖਦਾਈ ਖਬਰਾਂ ਦਾ ਆਉਣਾ ਲਗਾਤਾਰ ਜਾਰੀ ਹੈ। ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ । ਜਿਸ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਇਸ ਸਾਲ ਦੇ ਵਿੱਚ ਇਨੀਆ ਮਹਾਨ ਸ਼ਖ਼ਸੀਅਤਾਂ ਸਾਡੇ ਤੋਂ ਹਮੇਸ਼ਾ ਲਈ ਵਿਛੜ ਜਾਣਗੀਆਂ ,ਕਿਸੇ ਨੇ ਸੋਚਿਆ ਵੀ ਨਹੀਂ ਸੀ। ਇਸ ਸਾਲ ਇੱਕ ਤਾਂ ਕਰੋਨਾ ਮਹਾਮਾਰੀ ਨੇ ਲੋਕਾਂ ਨੂੰ ਇਨ੍ਹਾਂ ਤੋੜਕੇ ਰੱਖ ਦਿੱਤਾ ਕਿ ਮੁੜ ਉਹਨਾਂ ਨੂੰ ਪੈਰਾਂ ਸਿਰ ਹੋਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਥੇ ਹੀ ਆਏ ਦਿਨ ਕੋਈ ਨਾ ਕੋਈ ਦਿਲ ਨੂੰ ਹਲੂਣਾ ਦੇਣ ਵਾਲੀ ਖ਼ਬਰ ਆਈ ਰਹਿੰਦੀ ਹੈ।
ਜਿਸ ਨਾਲ ਦੇਸ਼ ਦੇ ਹਾਲਾਤਾਂ ਉੱਤੇ ਵੀ ਗਹਿਰਾ ਅਸਰ ਪੈਂਦਾ ਹੈ। ਇਸ ਸਾਲ ਦੇ ਵਿੱਚ ਫਿਲਮੀ ਜਗਤ, ਖੇਡ ਜਗਤ, ਸੰਗੀਤ ਜਗਤ,ਧਾਰਮਿਕ ਜਗਤ ਅਤੇ ਰਾਜਨੀਤਿਕ ਜਗਤ ਵਿੱਚੋਂ ਕਈ ਸਖਸ਼ੀਅਤਾਂ ਆਪਣੀ ਸੰਸਾਰਕ ਯਾਤਰਾ ਨੂੰ ਪੂਰਾ ਕਰ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਨਿਵਾਜ਼ੀਆ ਹਨ। ਇਨ੍ਹਾਂ ਲੋਕਾਂ ਦੇ ਜਾਣ ਨਾਲ ਵੱਖ ਵੱਖ ਖੇਤਰਾਂ ਵਿੱਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਹੁਣ ਬੋਲੀਵੁਡ ਵਿੱਚ ਗੋਵਿੰਦਾ ਦੀ ਮੌਤ ਨਾਲ ਛਾਇਆ ਸੋਗ , ਜਿਸ ਬਾਰੇ ਹੁਣ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਿੰਦੀ ਫ਼ਿਲਮਾਂ ਦੇ ਐਡੀਟਰ ਗੋਵਿੰਦਾ ਦਾਲਵਾੜੀ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਕੁਝ ਦਿਨ ਪਹਿਲਾਂ ਗੋਵਿੰਦਾ ਦਲਵਾੜੀ ਕਰੋਨਾ ਦੀ ਚਪੇਟ ਵਿਚ ਆ ਗਏ ਸਨ। ਜਿਸ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਹੋ ਜਾਣ ਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਵੱਲੋਂ ਬਹੁਤ ਸਾਰੀਆਂ ਸੁਪਰਹਿੱਟ ਫਿਲਮਾਂ ਫ਼ਿਲਮ ਜਗਤ ਦੀ ਝੋਲੀ ਪਾਈਆਂ ਹਨ ਜਿਸ ਵਿੱਚ ਸੁਪਰ ਹਿੱਟ ਹਿੰਦੀ ਫਿਲਮ ‘ਬੀਵੀ ਹੋ ਤੋ ਐਸੀ’ ਅਤੇ ‘ਦੁੱਲ੍ਹੇ ਰਾਜਾ’ ਵਰਗੀਆਂ ਹਿੱਟ ਫ਼ਿਲਮਾਂ ਦੇ ਨਾਮ ਅੱਗੇ ਆਉਂਦੇ ਹਨ।
ਇਸ ਤੋਂ ਇਲਾਵਾ ਨਗੀਨਾ’, ‘ਅਸਲੀ ਨਗੀਨਾ’,‘ਗੋਪੀਚੰਦ ਜਾਸੂਸ’, ‘ਪਿਆਰ ਝੁਕਤਾ ਨਹੀਂ’, ‘ਭਵਾਨੀ ਜੰਕਸ਼ਨ’, ਐਨ ਈਵਨਿੰਗ ਇਨ ਪੈਰਿਸ’, ‘ਆਰਾਧਨਾ’, ‘ਕਟੀ ਪਤੰਗ’, ‘ਅਮਰ ਪ੍ਰੇਮ’, ‘ਦੋ ਜਾਸੂਸ’, ਫਿਲਮਾਂ ਨੂੰ ਐਡੀਟਰ ਦੇ ਤੌਰ ਤੇ ਵੱਡੀ ਦੇਣ ਦਿੱਤੀ ਹੈ। ਉਨ੍ਹਾਂ ਦੇ ਦਿਹਾਂਤ ਤੇ ਉਨ੍ਹਾਂ ਦੇ ਪਰਿਵਾਰ ਨਾਲ ਫਿਲਮੀ ਜਗਤ ਦੀਆਂ ਵੱਖ ਵੱਖ ਸਖ਼ਸੀਅਤਾਂ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।
Previous Postਪੰਜਾਬ : ਹੁਣੇ ਹੁਣੇ ਇਸ ਜਿਲ੍ਹੇ ਲਈ ਹਫਤੇ ਚ 3 ਦਿਨ ਦੁਕਾਨਾਂ ਖੋਲਣ ਲਈ ਹੋ ਗਿਆ ਇਹ ਹੁਕਮ
Next Postਭਾਰਤੀ ਨੌਜਵਾਨਾਂ ਲਈ ਆਈ ਵੱਡੀ ਖੁਸ਼ਖਬਰੀ – ਗੋਰਿਆਂ ਦੇ ਇਸ ਦੇਸ਼ ਦੇ ਠਾਹ ਠਾਹ ਲੱਗਣਗੇ ਵੀਜੇ ਹੋ ਗਿਆ ਸਰਕਾਰੀ ਸਮਝੌਤਾ