ਪੰਜਾਬ ਚ ਇਥੇ ਇਹਨਾਂ ਦੁਕਾਨਾਂ ਦੇ ਸ਼ਟਰ ਇਸ ਇਸ ਦਿਨ ਅੱਧੇ ਖੁੱਲਣਗੇ – ਹੋ ਗਿਆ ਸਰਕਾਰੀ ਹੁਕਮ

ਆਈ ਤਾਜਾ ਵੱਡੀ ਖਬਰ

ਕਰੋਨਾ ਦੀ ਦੂਜੀ ਲਹਿਰ ਪੰਜਾਬ ਵਿੱਚ ਬਹੁਤ ਜ਼ਿਆਦਾ ਭਿਆਨਕ ਰੂਪ ਅਖਤਿਆਰ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਜਿਥੇ ਮਿੰਨੀ ਤਾਲਾਬੰਦੀ ਕੀਤੀ ਗਈ ਹੈ, ਉਸ ਦੇ ਸਮੇਂ ਵਿਚ 31 ਮਈ ਤੱਕ ਵਾਧਾ ਕੀਤਾ ਗਿਆ ਹੈ। ਉਥੇ ਹੀ ਰਾਤ ਦੇ ਸਮੇਂ ਕਰੋਨਾ ਨੂੰ ਠੱਲ੍ਹ ਪਾਉਣ ਲਈ ਰਾਤ ਦਾ ਕਰਫਿਊ ਵੀ ਲਾਗੂ ਕੀਤਾ ਗਿਆ ਹੈ। ਪੰਜਾਬ ਵਿੱਚ ਹੋਣ ਵਾਲੇ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਇਕੱਠਾ ਉੱਪਰ ਪਾਬੰਦੀ ਲਗਾਈ ਹੋਈ ਹੈ। ਵਿਆਹ ਸਮਾਗਮ ਅਤੇ ਅੰਤਿਮ ਸੰਸਕਾਰ ਦੇ ਵਿੱਚ ਵੀ 10 ਵਿਅਕਤੀਆਂ ਦੇ ਸ਼ਾਮਲ ਹੋਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉੱਥੇ ਹੀ ਸੂਬਾ ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਪ੍ਰਸਥਿਤੀ ਦੇ ਅਨੁਸਾਰ ਫ਼ੈਸਲੇ ਲੈਣ ਦੇ ਅਧਿਕਾਰ ਦਿੱਤੇ ਗਏ ਹਨ।

ਪੰਜਾਬ ਵਿੱਚ ਇੱਥੇ ਇਹ ਦੁਕਾਨਾਂ ਦੇ ਸ਼ਟਰ ਇਸ ਦਿਨ ਅੱਧੇ ਖੁੱਲੇ ਰਹਿਣਗੇ ਜਿਸ ਬਾਰੇ ਸਰਕਾਰੀ ਹੁਕਮ ਜਾਰੀ ਹੋ ਗਿਆ ਹੈ। ਪੰਜਾਬ ਦੇ ਜਿਲੇ ਕਪੂਰਥਲਾ ਵਿੱਚ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਦੀਪਤੀ ਉੱਪਲ ਵਲੋ ਕਰੋਨਾ ਸਥਿਤੀ ਨੂੰ ਮੱਦੇਨਜ਼ਰ ਰਖਦੇ ਹੋਏ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿੱਥੇ ਪਹਿਲਾਂ ਵੀ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦੁਕਾਨਾਂ ਖੋਲਣ ਲਈ ਸਮਾਂ ਸੀਮਾ ਤੈਅ ਕੀਤੀ ਗਈ ਸੀ ਅਤੇ ਸ਼ਨੀਵਾਰ ਐਤਵਾਰ ਨੂੰ ਦੁਕਾਨਾਂ ਬੰਦ ਰੱਖੀਆਂ ਜਾ ਰਹੀਆਂ ਹਨ। ਉਥੇ ਹੀ ਵਪਾਰੀਆਂ ਦੀ ਮੰਗ ਦੇ ਆਧਾਰ ਉਪਰ ਹੁਣ ਨਵੇਂ ਹੁਕਮ ਜਾਰੀ ਕੀਤੇ ਗਏ ਹਨ।

ਜਿਸਦੇ ਅਨੁਸਾਰ ਫਗਵਾੜੇ ਵਿੱਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਬਜ਼ੀ ਅਤੇ ਫਰੂਟ ਦੀਆਂ ਦੁਕਾਨਾਂ ਤੇ ਸਬਜ਼ੀ ਮੰਡੀਆਂ ਸਵੇਰੇ 6 ਵਜੇ ਤੋਂ ਦੁਪਹਿਰ 12 ਵਜੇ ਤਕ ਵਜੇ ਤੱਕ ਅਤੇ ਜ਼ਿਲ੍ਹੇ ਦੇ ਬਾਕੀ ਜਗ੍ਹਾ ਇਹ ਦੁਕਾਨਾਂ ਸਵੇਰੇ 8 ਤੋਂ 2 ਵਜੇ ਤੱਕ ਖੋਲ੍ਹੀਆਂ ਜਾਣਗੀਆਂ। ਰੇੜ੍ਹੀਆਂ ਵਾਲੇ ਗਲੀਆਂ ਵਿਚ ਘੁੰਮ ਕੇ ਸ਼ਾਮ 5 ਵਜੇ ਤੱਕ ਸਬਜ਼ੀ ਅਤੇ ਫਰੂਟ ਵੇਚ ਸਕਦੇ ਹਨ। ਢਾਬੇ ,ਮਠਿਆਈ,ਬੇਕਰੀ ਅਤੇ ਫਾਸਟਫੂਡ ਦੀਆਂ ਦੁਕਾਨਾ ਬੰਦ ਰਹਿਣਗੀਆਂ ,ਪਰ ਰਾਤ 9 ਵਜੇ ਤੱਕ ਹੋਮ ਡੀਲਵਰੀ ਕਰ ਸਕਦੀਆਂ ਹਨ।

ਜ਼ਿਲ੍ਹੇ ਅੰਦਰ ਮੈਡੀਕਲ ਦੀਆਂ ਦੁਕਾਨਾਂ ,ਸਿਹਤ ਸੰਬੰਧੀ ਸੇਵਾਵਾਂ, ਪੈਟਰੋਲ ਅਤੇ ਡੀਜ਼ਲ ਪੰਪ, ਐਲ ਪੀ ਜੀ ਗੈਸ ਅਤੇ ਉਸ ਦੀ ਵੰਡ ਦਾ ਕੰਮ ਹਫ਼ਤੇ ਦੇ ਸਾਰੇ ਦਿਨ 24 ਘੰਟੇ ਜਾਰੀ ਰਹੇਗਾ। ਦੁੱਧ ਦੀਆਂ ਦੁਕਾਨਾਂ ਅਤੇ ਡੇਅਰੀਆਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਣਗੀਆ, ਸ਼ਨੀਵਾਰ ਅਤੇ ਐਤਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਤੇ ਫਿਰ ਸ਼ਾਮ 3 ਵਜੇ ਤੋਂ 5 ਵਜੇ ਤੱਕ ਦੁਕਾਨਾਂ ਦੇ ਸ਼ਟਰ ਬੰਦ ਰਹਿਣਗੇ ਤੇ ਗਾਹਕ ਦੁਕਾਨ ਦੇ ਅੰਦਰ ਨਹੀਂ ਜਾਣਗੇ ਤੇ ਦੁਕਾਨ ਤੋਂ ਬਾਹਰ ਦੁੱਧ ਲੈ ਸਕਣਗੇ। ਸ਼ਰਾਬ ਦੇ ਠੇਕੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਣਗੇ।