ਆਈ ਤਾਜਾ ਵੱਡੀ ਖਬਰ
ਅੱਜ ਦੇ ਸਮੇ ਵਿਚ ਬੇਰੋਜ਼ਗਾਰੀ ਦੀ ਦਰ ਦਿਨ ਪ੍ਰਤੀ ਦਿਨ ਵਧ ਰਹੀ ਹੈ। ਜਿਸ ਕਾਰਨ ਨੌਜਵਾਨ ਵਿਦੇਸ਼ ਦਾ ਰੁੱਖ ਕਰਦੇ ਨਜ਼ਰ ਆ ਰਹੇ ਹਨ। ਪਰ ਸਰਕਾਰ ਵੱਲੋਂ ਸਮੇਂ-ਸਮੇਂ ਤੇ ਸਰਕਾਰੀ ਨੌਕਰੀਆਂ ਦੀਆਂ ਆਸਾਮੀਆਂ ਕੱਢੀਆਂ ਜਾਂਦੀਆਂ ਹਨ ਤਾਂ ਜੋ ਯੋਗਤਾ ਦੇ ਆਧਾਰ ਤੇ ਹਰ ਕੋਈ ਆਪਣੇ ਦੇਸ਼ ਵਿਚ ਰਹਿ ਕੇ ਨੌਕਰੀ ਕਰ ਸਕੇ ਅਤੇ ਇਸ ਤੋ ਇਲਾਵਾ ਅਜਿਹਾ ਕਰਨ ਨਾਲ ਨੌਜਵਾਨ ਦੀਆਂ ਦਿੱਕਤਾਂ ਵੀ ਘੱਟ ਜਾਂਦੀਆਂ ਹਨ। ਕਿਉਕਿ ਵਿਦੇਸ਼ ਵਿਚ ਜਾਣ ਲਈ ਬਹੁਤ ਪੈਸੇ ਖਰਚ ਕਰਨੇ ਪੈਦੇ ਹਨ। ਇਸੇ ਤਰ੍ਹਾ ਪੰਜਾਬ ਦੇ ਨੌਜਵਾਨਾ ਵਿਚ ਵਿਦੇਸ਼ ਜਾਣ ਦਾ ਕਰੇਜ਼ ਬਹੁਤ ਜਿਆਦਾ ਹੈ। ਪਰ ਹੁਣ ਪੰਜਾਬ ਵਿਚ ਇੱਕ ਹੋਰ ਵੱਡੀ ਖਬਰ ਆ ਰਹੇ ਹਨ।
ਦਰਅਸਲ ਹੁਣ ਸਰਕਾਰ ਵੱਲੋਂ ਸਰਕਾਰੀ ਨੌਕਰੀਆ ਲਈ ਇਹ ਐਲਾਨ ਕੀਤਾ ਗਿਆ ਹੈ।ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹੁਣ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਸਰਕਾਰੀ ਨੌਕਰੀ ਲਈ ਅਸਾਮੀ ਭਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਦੇ ਚਲਦਿਆਂ 168 ਆਸਾਮੀਆਂ ਦੀ ਭਰਤੀ ਕੀਤੀ ਜਾਵੇਗੀ ਇਸ ਸਬੰਧੀ ਵਿਗਿਆਨਕ ਤਿਆਰ ਕੀਤਾ ਗਿਆ ਹੈ। ਦੱਸ ਦਈਏ ਕਿ ਇਸ਼ਤਿਹਾਰ (ਸੰ. DPR/PB/4684) 19 ਮਈ 2021 ਨੂੰ ਜ਼ਾਰੀ ਕੀਤਾ ਗਿਆ ਸੀ।
ਜਿਸ ਅਨੁਸਾਰ ਐਕਸਾਈਜ਼ ਅਤੇ ਟੈਕਸ ਇੰਸਪੈਕਟਰ (ਈਟੀਆਈ), ਸੀਨੀਅਰ ਇੰਡਸਟਰੀਜ਼ ਪ੍ਰਮੋਸ਼ਨ ਆਫਿਸਰ (ਐੱਸਆਈਪੀਓ) ਅਤੇ ਬਲਾਕ ਲੈਵਲ ਐਕਸਟੈਨਸ਼ਨ ਆਫਿਸਰ (ਬੀਐਲਈਓ) ਦੀਆਂ ਕੁੱਲ168 ਆਸਾਮੀਆਂ ਕੱਢੀਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੰਬੰਧੀ 21 ਮਈ 2021 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਲਈ ਜੇਕਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਹੋਵੇ ਤਾਂ ਇਸ ਦੀ ਪ੍ਰੀਕਿਰਿਆ ਪੀਐਸਐਸਐਸਬੀ ਭਰਤੀ 2021 ਤਹਿਤ ਇਨ੍ਹਾਂ ਅਹੁਦਿਆਂ ਦੀ ਭਰਤੀ ਲਈ 21 ਮਈ ਨੂੰ ਜਾਰੀ ਨੋਟੀਫਿਕੇਸ਼ਨ ਨਾਲ ਹੀ ਸ਼ੁਰੂ ਹੋ ਗਈ ਹੈ। ਇਸ ਦੀ ਆਖ਼ਰੀ ਮਿਤੀ 15 ਜੂਨ 2021 ਰੱਖੀ ਗਈ ਹੈ।
ਇਸ ਤੋਂ ਇਲਾਵਾ ਇਸ ਲਈ ਇਸ ਸਬੰਧੀ ਵੈਬਸਾਈਟ sssb.punjab.gov.in ਉਤੇ ਆਨਲਾਈਨ ਫਾਰਮ ਜਾ ਸਕਦੇ ਹਨ। ਇਸ ਲਈ ਇਨ੍ਹਾਂ ਅਹੁਦਿਆ ਦੀਆ ਅਸਾਮੀਆ ਲਈ ਯੋਗਤਾ ਦੇ ਅਨੁਸਾਰ ਆਨਲਾਇਨ ਫਾਰਮ ਭਰ ਸਕਦੇ ਹਨ ਅਤੇ ਆਪਣੀ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਪਾ ਸਕਦੇ ਹਨ।
Home ਤਾਜਾ ਖ਼ਬਰਾਂ ਪੰਜਾਬ ਵਾਲਿਆਂ ਲਈ ਆਈ ਵੱਡੀ ਖਬਰ 15 ਜੂਨ ਸ਼ਾਮ 5 ਵਜੇ ਤਕ ਲਈ ਹੋ ਗਿਆ ਇਹ ਐਲਾਨ – ਲੋਕਾਂ ਚ ਖੁਸ਼ੀ ਦੀ ਲਹਿਰ
Previous Postਪੰਜਾਬ ਚ ਲੱਗੀ ਤਾਲਾ ਬੰਦੀ ਦੇ ਕਰਕੇ ਇਥੋਂ ਆਈ ਇਹ ਵੱਡੀ ਤਾਜਾ ਮਾੜੀ ਖਬਰ
Next Postਪੰਜਾਬ ਚ ਮੌਜੂਦਾ ਹਲਾਤਾਂ ਚ ਮਾਸਕ ਪਹਿਨਣ ਦੀ ਪਾਬੰਦੀ ਨੂੰ ਲੈ ਕੇ ਇਥੋਂ ਆਈ ਇਹ ਵੱਡੀ ਖਬਰ