ਪੰਜਾਬ : ਪੁਲਸ ਨੂੰ ਫੋਨ ਤੇ ਮਿਲੀ ਵਿਆਹ ਬਾਰੇ ਇਹ ਗੁਪਤ ਸੂਚਨਾ ਪਈਆਂ ਭਾਜੜਾਂ , ਪਰ ਮਸਲਾ ਨਿਕਲਿਆ ਕੁਝ ਹੋਰ ਹੀ

ਆਈ ਤਾਜਾ ਵੱਡੀ ਖਬਰ

ਵਿਆਹ ਇਕ ਬੰਧਨ ਹੈ ਜੋ ਦੋ ਲੋਕਾਂ ਦਾ ਨਹੀਂ ਹੁੰਦਾ ਸਗੋਂ ਦੋ ਪਰਿਵਾਰਾਂ ਦਾ ਹੁੰਦਾ ਹੈ। ਇਸ ਲਈ ਸਾਡੇ ਸਮਾਜ ਵਿਚ ਇਸ ਰਿਸ਼ਤੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਇਸ ਰਿਸ਼ਤੇ ਦੀ ਕਦਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਰਿਸ਼ਤੇ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੈ। ਪਰ ਕਈ ਵਾਰ ਲੋਕਾਂ ਆਪਣੀ ਜ਼ਰੂਰਤਾ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਅਤੇ ਰਿਸ਼ਤੇ ਦੀ ਪਵਿੱਤਰਤਾ ਨੂੰ ਭੰਗ ਕਰ ਦਿੰਦੇ ਹਨ। ਇਸ ਲਈ ਇਸ ਤਰ੍ਹਾਂ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਸਰਕਾਰ ਵੱਲੋਂ ਅਜਿਹੇ ਕਾਨੂੰਨ ਵੀ ਬਣਾਏ ਗਏ ਹਨ ਜਿਨ੍ਹਾਂ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਬਾਲ ਵਿਆਹ ਨੂੰ ਰੋਕਣ ਲਈ ਕਾਨੂੰਨ ਬਣਾਇਆ ਗਿਆ ਹੈ। ਪਰ ਹੁਣ ਇਕ ਹੋਰ ਮੰਦਭਾਗੀ ਅਤੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।

ਦਰਅਸਲ ਇਹ ਜਲੰਧਰ ਦੇ ਥਾਣਾ ਨੰਬਰ 8 ਦੇ ਇਲਾਕੇ ਤੋਂ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਇਲਾਕੇ ਤੋਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਇਲਾਕੇ ਵਿਚ ਬਾਲ ਵਿਆਹ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪੁਹੰਚ ਗਈ ਪਰ ਜਦ ਪੁਲਿਸ ਮਿਲੀ ਜਾਣਕਰੀ ਅਨੁਸਾਰ ਦਸੇ ਹੋਏ ਪਤੇ ਉਤੇ ਪਹੁੰਚੀ ਤਾ ਉਥੇ ਜਾ ਕ ਦੇਖਿਆ ਕਿ ਉਥੇ ਅਜਿਹਾ ਕੁਝ ਨਹੀਂ ਸੀ ਨਾ ਹੀ ਉਥੇ ਕਿਸੇ ਤਰ੍ਹਾਂ ਦੇ ਵਿਆਹ ਸਮਾਗਮ ਦਾ ਮਾਹੌਲ ਸੀ। ਉਥੇ ਪਹੁੰਚ ਕਿ ਪੁਸਿਲ ਨੂੰ ਪਤਾ ਲਗਾ ਕਿ ਉਥੇ ਇਕ ਬੱਚੀ ਦਾ ਰਿਸ਼ਤਾ ਕੀਤਾ ਜਾ ਰਿਹਾ ਸੀ ਜਿਸ ਦੀ ਉਮਰ ਸਿਰਫ਼ 15 ਸਾਲ ਦੀ ਸੀ। ਜਿਸ ਪੁਸਿਲ ਅਧਿਕਾਰੀ ਅਤੇ ਮੌਕੇ ਤੇ ਪਹੁੰਚੇ ਅਫ਼ਸਰਾਂ ਦੀ ਟੀਮ ਉਸ ਨਾਬਾਲਗ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਬਾਲ ਵਿਆਹ ਰੋਕੂ ਐਕਟ 206 ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ।

ਇਸ ਤੋਂ ਇਲਾਵਾ ਉਥੇ ਪਹੁੰਚੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਅਜੇ ਭਾਰਤੀ ਨੇ ਜਾਣਕਾਰੀ ਦਿਤੀ ਕਿ ਉਨ੍ਹਾਂ ਨੂੰ 1098 ਹੈਲਪਲਾਈਨ ਨੰਬਰ ਇਕ ਕਾਲ ਆਈ ਸੀ ਜਿਸ ਰਾਹੀ ਉਨ੍ਹਾਂ ਨੂੰ ਜਾਣਕਾਰੀ ਕਿ ਕਿਸੇ 15 ਸਾਲਾ ਲੜਕੀ ਦਾ ਵਿਆਹ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਜਾਣਕਾਰੀ ਐੱਸ. ਡੀ. ਐੱਮ ਡਾ. ਜੈਇੰਦਰ ਸਿੰਘ ਨਾਲ ਸਾਂਝੀ ਕੀਤੀ। ਕਿਉਕਿ ਬਾਲ ਵਿਆਹ ਰੋਕੂ ਐਕਟ ਦੇ ਨੋਡਲ ਅਧਿਕਾਰੀ ਡਾ. ਜੈਇੰਦਰ ਸਿੰਘ ਹਨ। ਜਿਨਾ ਵਲੋਂ ਤੁਰੰਤ ਇਸ ਸੰਬੰਧੀ ਜਾਣਕਾਰੀ ਬਾਲ ਵਿਆਹ ਰੋਕੂ ਐਕਟ ਅਧੀਨ ਸਹਾਇਕ ਅਧਿਕਾਰੀ ਅਤੇ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਗੁਰਮਿੰਦਰ ਰੰਧਾਵਾ ਨਾਲ ਕੀਤੀ। ਜਿਨ੍ਹਾਂ ਨੇ ਆਪਣੀ ਟੀਮ ਤੇ ਪੁਲਿਸ ਅਧਿਕਾਰੀਆ ਅਤੇ ਮਹਿਲਾ ਇੰਸਪੈਕਟਰ ਨੂੰ ਇਸ ਬਾਲ ਵਿਆਹ ਰੋਕਣ ਲਈ ਭੇਜਿਆ।

ਜਿਸ ਤੋਂ ਬਾਅਦ ਜਾਂਚ ਦੌਰਾਨ ਪਤਾ ਲਗਿਆ ਕਿ ਇਕ ਨਾਬਾਲਿਗ ਲੜਕੀ ਦਾ ਰਿਸ਼ਤਾ ਕੀਤਾ ਜਾ ਰਿਹਾ ਹੈ। ਪਰ ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਉਸ ਨਾਬਾਲਿਗ ਲੜਕੀ ਦੇ ਮਾਪਿਆਂ ਅਤੇ ਪਰਿਵਾਰਕ ਮੈਬਰਾਂ ਨੂੰ ਬਾਲ ਵਿਆਹ ਰੋਕੂ ਐਕਟ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਇਸ ਸੰਬਧੀ ਵੀ ਜਾਣਕਾਰੀ ਦਿਤੀ ਕਿ ਜੇਕਰ ਜਬਰਦਸਤੀ ਬਾਲ ਵਿਆਹ ਕੀਤਾ ਜਾਂਦਾ ਹੈ ਤਾ ਕਾਨੂੰਨ ਦੀ ਉਲੰਗਣਾ ਕਰਨ ਕਾਰਣ 2 ਸਾਲ ਦੀ ਸਜ਼ਾ ਅਤੇ ਇਕ ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ। ਜਿਥੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਉਹ ਬਾਲ ਵਿਆਹ ਨਹੀਂ ਕਰਨਗੇ।