ਆਈ ਤਾਜਾ ਵੱਡੀ ਖਬਰ
ਭਾਰਤ ਵਿੱਚ ਲੋਕ ਕਰੋਨਾ ਦੇ ਚਲਦੇ ਹੋਏ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਉੱਥੇ ਹੀ ਆਰਥਿਕ ਤੌਰ ਨਾਲ ਜੁੜੀਆਂ ਹੋਈਆਂ ਖ਼ਬਰਾਂ ਦੇ ਆਉਣ ਨਾਲ ਲੋਕ ਹੋਰ ਪ੍ਰੇਸ਼ਾਨ ਹੋ ਜਾਂਦੇ ਹਨ। ਸਾਡੇ ਦੇਸ਼ ਦੀ ਅਰਥ-ਵਿਵਸਥਾ ਦੇ ਕਈ ਥੰਮ ਹਨ ਜਿਨ੍ਹਾਂ ਉੱਪਰ ਪੂਰੇ ਦੇਸ਼ ਦਾ ਆਰਥਿਕ ਢਾਂਚਾ ਟਿਕਿਆ ਹੋਇਆ ਹੈ। ਇਨ੍ਹਾਂ ਸਾਰਿਆਂ ਦੇ ਆਪਸੀ ਸੁਮੇਲ ਨਾਲ ਦੇਸ਼ ਦੀ ਅਰਥ-ਵਿਵਸਥਾ ਨੂੰ ਵਿਕਾਸ ਦੀ ਲੀਹ ਉੱਪਰ ਅੱਗੇ ਲਿਜਾਇਆ ਜਾ ਸਕਦਾ ਹੈ। ਮੌਜੂਦਾ ਸਮੇਂ ਨੂੰ ਜੇਕਰ ਦੇਖਿਆ ਜਾਵੇ ਤਾਂ ਦੇਸ਼ ਦੀ ਅਰਥ ਵਿਵਸਥਾ ਦਾ ਇਕ ਵੱਡਾ ਹਿੱਸਾ ਸਾਡੇ ਦੇਸ਼ ਦੀਆਂ ਬੈਂਕਾਂ ਵਿਚ ਮੌਜੂਦ ਹੈ। ਇਨ੍ਹਾਂ ਬੈਂਕਾਂ ਦੇ ਵਿਚ ਦੇਸ਼ ਦੇ ਨਾਗਰਿਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ।
ਆਪਣੀ ਜਮ੍ਹਾਂ ਪੂੰਜੀ ਨੂੰ ਜਮਾਂ ਕਰਵਾਉਣ ਅਤੇ ਕਢਵਾਉਣ ਦੇ ਲਈ ਦੇਸ਼ਵਾਸੀ ਬੈਂਕਾ ਦੀ ਵਰਤੋਂ ਕਰਦੇ ਹਨ। ਲੋਕ ਆਪਣੀ ਵਿੱਤੀ ਸੰਪੱਤੀ ਨੂੰ ਬੈਂਕਾਂ ਵਿੱਚ ਰੱਖ ਕੇ ਸੁਰੱਖਿਅਤ ਵੀ ਮਹਿਸੂਸ ਕਰਦੇ ਹਨ। ਅੱਜ ਰਾਤ ਤੋਂ 14 ਘੰਟਿਆਂ ਦੇ ਲਈ ਹੋ ਗਿਆ ਹੈ ਇਹ ਵੱਡਾ ਐਲਾਨ, ਇਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਨਲਾਈਨ ਟਰਾਂਜੈਕਸ਼ਨ ਕਰਨ ਵਾਲੇ ਗਾਹਕਾਂ ਲਈ ਰਿਜ਼ਰਵ ਬੈਂਕ ਵੱਲੋਂ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਹੈ। ਆਰਬੀਆਈ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਅਨੁਸਾਰ ਐੱਨ ਈ ਐੱਫ ਟੀ ਸੇਵਾ ਦੀ ਕਾਰਗੁਜ਼ਾਰੀ ਅਤੇ ਨਿਯਮਾਂ ਨੂੰ ਬੇਹਤਰ ਬਣਾਉਣ ਲਈ ਤਕਨੀਕੀ ਅਪਗ੍ਰੇਡ ਕੀਤਾ ਜਾ ਰਿਹਾ ਹੈ।
ਇਹ ਅਪਡੇਸ਼ਨ ਕਾਰੋਬਾਰ ਦੇ ਬੰਦ ਹੋਣ ਉਪਰੰਤ 22 ਮਈ 2021 ਨੂੰ ਹੋਵੇਗਾ। ਜੋ 22 ਮਈ ਦੀ ਰਾਤ ਖਤਮ ਹੋਣ ਤੋਂ ਬਾਅਦ ਰਾਤ 12 ਵਜੇ ਤੋਂ ਲੈ ਕੇ ਐਤਵਾਰ 23 ਮਈ ਨੂੰ ਦੁਪਹਿਰ 12 ਵਜੇ ਤੱਕ ਕੀਤਾ ਜਾਵੇਗਾ। ਉਸ ਸਮੇਂ ਤੱਕ ਐੱਨ ਈ ਐੱਫ ਟੀ ਸੇਵਾ ਉਪਲਬਧ ਨਹੀਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 18 ਅਪ੍ਰੈਲ ਨੂੰ ਵੀ ਆਰ ਟੀ ਜੀ ਐੱਸ ਵਲੋ ਇਸ ਸਬੰਧੀ ਇਕ ਅਜਿਹਾ ਹੀ ਤਕਨੀਕ ਅਪਗ੍ਰੇਡ ਕੀਤਾ ਗਿਆ ਸੀ।
ਇਸ ਅਪਗ੍ਰੇਡ ਤਕਨੀਕ ਤੋਂ ਪਹਿਲਾਂ ਹੀ ਆਰਬੀਆਈ ਵੱਲੋਂ ਸਾਰੇ ਬੈਂਕਾਂ ਅਤੇ ਗਾਹਕਾਂ ਨੂੰ ਇਹ ਜਾਣਕਾਰੀ ਮੁਹਇਆ ਕਰਵਾਈ ਗਈ ਹੈ ਤਾਂ ਜੋ ਉਹ ਆਪਣੇ ਕੰਮ ਨਿਪਟਾ ਸਕਣ। ਜ਼ਰੂਰਤ ਪੈਣ ਤੇ ਗਾਹਕ ਕੋਈ ਤੁਰੰਤ ਭੁਗਤਾਨ ਕਰਨ ਲਈ ਰੀਅਲ ਟਾਇਮ ਗ੍ਰਾਸ ਸੈਟਲਮੈਂਟ ਵਿਕਲਪ ਦੀ ਚੋਣ ਕਰ ਸਕਦੇ ਹਨ। ਆਰਬੀਆਈ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗਾਹਕਾਂ ਨੂੰ ਅੱਜ ਰਾਤ ਤੋਂ ਕੱਲ ਦੁਪਹਿਰ 12 ਵਜੇ ਤੱਕ ਐੱਨ ਈ ਐੱਫ ਟੀ ਸੇਵਾ ਨਹੀਂ ਮਿਲ ਸਕੇਗੀ।
Previous Postਪੰਜਾਬ ਦੇ ਮੋਗੇ ਚ ਹੋਏ ਜਹਾਜ ਕਰੇਸ਼ ਬਾਰੇ ਆਈ ਅਜਿਹੀ ਖਬਰ , ਹਰ ਕੋਈ ਹੋ ਗਿਆ ਹੈਰਾਨ , ਸਾਰੇ ਪਾਸੇ ਹੋ ਗਈ ਚਰਚਾ
Next Postਹੁਣੇ ਹੁਣੇ ਪੰਜਾਬ ਚ ਸਕੂਲਾਂ ਦੀਆਂ ਛੁਟੀਆਂ ਬਾਰੇ ਹੋ ਗਿਆ ਇਹ ਐਲਾਨ – 24 ਮਈ ਤੋਂ ਏਨੀ ਤਰੀਕ ਤੱਕ ਲਈ