ਹੁਣੇ ਹੁਣੇ ਪੰਜਾਬ ਚ ਮੌਜੂਦਾ ਹਾਲਾਤਾਂ ਨੂੰ ਦੇਖ ਇਥੇ ਕੀਤਾ ਇਹ ਵੱਡਾ ਹੁਕਮ ਲਾਗੂ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਆਏ ਦਿਨ ਹੀ ਕਰੋਨਾ ਕੇਸਾਂ ਦੇ ਵਾਧੇ ਨੂੰ ਦੇਖਦੇ ਹੋਏ ਸੂਬੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸੂਬਾ ਸਰਕਾਰ ਵੱਲੋਂ ਪੰਜਾਬ ਵਿਚ ਵਧ ਰਹੇ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਕਰੋਨਾ ਟੈਸਟ ਤੇ ਟੀਕਾਕਰਨ ਦੀ ਸਮਰੱਥਾ ਨੂੰ ਵਧਾ ਦਿੱਤਾ ਗਿਆ ਹੈ। ਉਥੇ ਹੀ ਲੋਕਾਂ ਨੂੰ ਕਰੋਨਾ ਸਬੰਧੀ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਪੰਜਾਬ ਵਿੱਚ ਜਿੱਥੇ ਕਰੋਨਾ ਤੋਂ ਪੀੜਤ ਹੋਣ ਵਾਲੇ ਮਰੀਜ਼ਾਂ ਨੂੰ ਸਾਰੀਆਂ ਸਹੂਲਤਾਂ ਸਰਕਾਰ ਵੱਲੋਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਉਥੇ ਹੀ ਕੁਝ ਲੋਕਾਂ ਵੱਲੋਂ ਮਰੀਜ਼ਾਂ ਨਾਲ ਕੀਤੀ ਜਾ ਰਹੀ ਵਧੀਕੀ ਉਪਰ ਵੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਖਤੀ ਵਰਤੀ ਜਾ ਰਹੀ ਹੈ।

ਹੁਣ ਪੰਜਾਬ ਵਿਚ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਵੱਡਾ ਹੁਕਮ ਲਾਗੂ ਕੀਤਾ ਗਿਆ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿੱਥੇ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਕਰੋਨਾ ਸਥਿਤੀ ਦੇ ਅਨੁਸਾਰ ਫੈਸਲੇ ਲੈਣ ਦਾ ਅਧਿਕਾਰ ਦਿੱਤੇ ਗਏ ਹਨ ਉਥੇ ਹੀ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਕਰੋਨਾ ਮਰੀਜ਼ਾਂ ਕੋਲੋਂ ਵੱਧ ਕਿਰਾਇਆ ਵਸੂਲਣ ਦੇ ਮਾਮਲੇ ਸਾਹਮਣੇ ਆਉਣ ਤੇ ਐਸ ਡੀ ਐਮ ਪਠਾਨਕੋਟ ਗੁਰਸ਼ਰਨ ਸਿੰਘ ਢਿੱਲੋਂ ਵੱਲੋਂ ਤਿੰਨ ਕਿਸਮ ਦੀਆਂ ਐਂਬੂਲੈਂਸ ਸ਼ੁਰੂ ਕੀਤੀਆਂ ਗਈਆਂ ਹਨ। ਜਿਸ ਕਾਰਨ ਕੋਈ ਵੀ ਐਂਬੂਲੈਂਸ ਚਾਲਕ ਕਰੋਨਾ ਮਰੀਜ਼ਾਂ ਕੋਲੋਂ ਮਨਮਰਜ਼ੀ ਦਾ ਕਿਰਾਇਆ ਨਹੀਂ ਵਸੂਲ ਸਕੇਗਾ।

ਐਸ ਡੀ ਐਮ ਗੁਰਸ਼ਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਂਬੂਲੈਂਸ ਦਾ ਕਿਰਾਇਆ ਵਸੂਲਣ ਲਈ ਨਿਯਮ ਤੈਅ ਕੀਤੇ ਗਏ ਹਨ। ਉਸੇ ਅਨੁਸਾਰ ਹੀ ਐਂਬੂਲੈਂਸ ਚਾਲਕ ਕਿਰਾਇਆ ਵਸੂਲ ਕਰ ਸਕਦਾ ਹੈ। ਅਗਰ ਕੋਈ ਵੀ ਐਂਬੂਲੈਂਸ ਚਾਲਕ ਲਾਗੂ ਕੀਤੇ ਗਏ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰੇਗਾ ਅਤੇ ਕਿਸੇ ਕੋਲੋਂ ਵੀ ਵਾਧਾ ਕਰੇਗਾ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਤਿਨ ਸ਼੍ਰੇਣੀ ਦੀਆਂ ਐਂਬੂਲੈਂਸ ਵਿਚ ਪਹਿਲੀ ਸ਼੍ਰੇਣੀ ਵਿੱਚ ਬੀ ਐਲ ਐਸ , ਜੋ 15 ਕਿਲੋਮੀਟਰ ਜਾਣ ਲਈ 1200 ਰੁਪਏ, ਤੇ 15 ਤੋਂ ਵਧੇਰੇ ਪ੍ਰਤੀ ਕਿਲੋਮੀਟਰ 12 ਰੁਪਏ ਰੇਟ ਤੈਅ ਕੀਤਾ ਗਿਆ ਹੈ। ਦੂਜੀ ਸ਼੍ਰੇਣੀ ਵਿਚ ਇੱਕੋ ਸਪੋਰਟ ਪੈਟਰੋਲ ਐਂਬੂਲੈਂਸ ਹੈ ਜੋ 15 ਕਿਲੋਮੀਟਰ ਦੇ 1500 ਰੁਪਏ ਅਤੇ ਉਸ ਤੋਂ ਵਧੇਰੇ 18 ਰੁਪਏ ਪ੍ਰਤੀ ਕਿਲੋਮੀਟਰ ਤੈਅ ਕੀਤਾ ਗਿਆ ਹੈ। ਇਸ ਤਰਾਂ ਦੀ ਤੀਸਰੀ ਸ਼੍ਰੇਣੀ ਵਿੱਚ ਅਡਵਾਂਸ ਕਾਰਡੀਅਕ ਲਾਈਫ ਸਪੋਰਟ ਜੋ 15 ਕਿਲੋਮੀਟਰ ਤੱਕ 2000 ਰੁਪਏ, ਉਸ ਤੋਂ ਵਧੇਰੇ 20 ਰੁਪਏ ਪ੍ਰਤੀ ਕਿਲੋਮੀਟਰ ਕਿਰਾਇਆ ਤੈਅ ਕੀਤਾ ਗਿਆ ਹੈ।